ਨਵੀਂ ਦਿੱਲੀ– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਅਤੇ ਉਨ੍ਹਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝੱਟਕਾ ਲਗਾ ਹੈ। ਸੁਪਰੀਮ ਕੋਰਟ ਨੇ ਕੋਲਾ ਸਮੱਗਲਿੰਗ ਦੇ ਮਾਮਲੇ ’ਚ ਉਨ੍ਹਾਂ ਦੇ ਭਤੀਜੇ ਅਭਿਸ਼ੇਕ ਬਨਰਜੀ ਅਤੇ ਪਤਨੀ ਰੁਜਿਰਾ ਬਨਰਜੀ ਤੋਂ ਪੁੱਛਗਿਛ ਲਈ ਈ. ਡੀ. ਨੂੰ ਇਜਾਜ਼ਤ ਦੇ ਦਿੱਤੀ ਹੈ।
ਅਦਾਲਤ ਨੇ ਕਿਹਾ ਹੈ ਕਿ ਈ. ਡੀ. 24 ਘੰਟੇ ਦੇ ਨੋਟਿਸ ’ਤੇ ਅਭਿਸ਼ੇਕ ਬਨਰਜੀ ਅਤੇ ਉਨ੍ਹਾਂ ਦੀ ਪਤਨੀ ਤੋਂ ਪੁੱਛਗਿਛ ਕਰ ਸਕਦੀ ਹੈ। ਹਾਲਾਂਕਿ ਅਦਾਲਤ ਨੇ ਅਭਿਸ਼ੇਕ ਅਤੇ ਉਨ੍ਹਾਂ ਦੀ ਪਤਨੀ ਨੂੰ ਇਕ ਰਾਹਤ ਵੀ ਦਿੱਤੀ ਹੈ। ਈ. ਡੀ. ਹੁਣ ਉਨ੍ਹਾਂ ਨੂੰ ਦਿੱਲੀ ਬੁਲਾਉਣ ਦੀ ਬਜਾਏ ਕੋਲਕਾਤਾ ਤੋਂ ਹੀ ਪੁੱਛਗਿਛ ਕਰੇਗੀ। ਅਭਿਸ਼ੇਕ ਨੇ ਅਦਾਲਤ ਤੋਂ ਮਾਮਲੇ ਦੀ ਜਾਂਚ ’ਚ ਜੁੜਣ ਲਈ ਦਿੱਲੀ ਜਾਣ ਤੋਂ ਛੋਟ ਦੀ ਮੰਗ ਕੀਤੀ ਸੀ।
ਬੰਗਾਲ ਸਰਕਾਰ ਵੱਲੋਂ ਈ. ਡੀ. ਦੀ ਪੁੱਛਗਿਛ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਅਜਿਹੇ ’ਚ ਸੁਪਰੀਮ ਕੋਰਟ ਦਾ ਇਹ ਹੁਕਮ ਕੇਂਦਰੀ ਏਜੰਸੀਆਂ ਨਾਲ ਟਕਰਾਅ ਦੇ ਦਰਮਿਆਨ ਬੰਗਾਲ ਸਰਕਾਰ ਲਈ ਵੱਡੇ ਝਟਕੇ ਵਾਂਗ ਹੈ। ਅਦਾਲਤ ਨੇ ਆਪਣੇ ਫੈਸਲੇ ’ਚ ਬੰਗਾਲ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਜਾਂਚ ਅਧਿਕਾਰੀਆਂ ਦੇ ਸਾਹਮਣੇ ਕਿਸੇ ਤਰ੍ਹਾਂ ਦੀ ਰੁਕਾਵਟ ਜਾਂ ਬਦਸਲੂਕੀ ਨਹੀਂ ਹੋਣੀ ਚਾਹੀਦੀ ਹੈ।
ਯਾਸੀਨ ਮਲਿਕ ਦੀ ਸੁਣਵਾਈ 'ਤੇ ਕਰੀਬ ਤੋਂ ਰੱਖ ਰਹੇ ਹਾਂ ਨਜ਼ਰ : ਬ੍ਰਿਟਿਸ਼ ਮੰਤਰੀ
NEXT STORY