ਨਵੀਂ ਦਿੱਲੀ- ਸੁਪਰੀਮ ਕੋਰਟ ਨੇ 8 ਸਾਲ ਦੀ ਬੱਚੀ ਦੀ ਕਸਟਡੀ ਮਾਂ ਨੂੰ ਦੇਣ ਦਾ ਫ਼ੈਸਲਾ ਦਿੱਤਾ, ਕਿਉਂਕਿ ਪਿਤਾ ਬੇਟੀ ਨੂੰ ਘਰ ਦਾ ਖਾਣਾ ਨਹੀਂ ਖੁਆ ਸਕਿਆ। ਕੇਰਲ ਹਾਈ ਕੋਰਟ ਨੇ ਬੱਚੀ ਦੀ ਮਾਂ ਅਤੇ ਪਿਤਾ ਨੂੰ 15-15 ਦਿਨ ਬੇਟੀ ਨਾਲ ਰਹਿਣ ਦੀ ਮਨਜ਼ੂਰੀ ਦਿੱਤੀ ਸੀ। ਸੁਪਰੀਮ ਕੋਰਟ 'ਚ ਪਿਤਾ ਨੇ ਦਲੀਲ ਦਿੱਤੀ ਕਿ ਉਹ ਸਿੰਗਾਪੁਰ 'ਚ ਕੰਮ ਕਰਦਾ ਹੈ। ਉਸ ਨੇ ਤਿਰੂਵਨੰਤਪੁਰਮ 'ਚ ਇਕ ਘਰ ਕਿਰਾਏ 'ਤੇ ਲਿਆ ਹੈ। ਬੇਟੀ ਨਾਲ ਸਮਾਂ ਬਿਤਾਉਣ ਲਈ ਹਰ 2 ਹਫ਼ਤਿਆਂ 'ਚ ਸਿੰਗਾਪੁਰ ਤੋਂ ਆਉਂਦਾ ਸੀ। ਇਸ 'ਤੇ ਕੋਰਟ ਨੇ ਕਿਹਾ ਕਿ ਬੱਚੀ ਦੀ ਸਿਹਤ ਅਤੇ ਵਿਕਾਸ ਲਈ ਘਰ ਦਾ ਬਣਿਆ ਪੌਸ਼ਟਿਕ ਖਾਣਾ ਚਾਹੀਦਾ। ਪਿਤਾ ਬੇਟੀ ਨੂੰ ਅਜਿਹਾ ਪੋਸ਼ਣ ਦੇਣ ਦੀ ਸਥਿਤੀ 'ਚ ਨਹੀਂ ਹੈ। ਮਾਮਲੇ ਦੀ ਸੁਣਵਾਈ ਜੱਜ ਵਿਕਰਮਨਾਥ, ਜੱਜ ਸੰਜੇ ਕਰੋਲ ਅਤੇ ਜੱਜ ਸੰਦੀਪ ਮੇਹਤਾ ਦੀ ਬੈਂਚ ਨੇ ਕੀਤਾ। ਬੈਂਚ ਨੇ ਕਿਹਾ,''ਭਾਵੇਂ ਹੀ ਪਿਤਾ ਆਪਣੀ ਧੀ ਨਾਲ ਬਹੁਤ ਪਿਆਰ ਕਰਦਾ ਹੈ ਪਰ ਉਸ ਦੇ ਘਰ ਦਾ ਮਾਹੌਲ ਅਤੇ ਸਥਿਤੀਆਂ ਬੱਚੀ ਲਈ ਸਹੀ ਨਹੀਂ ਹਨ।'' ਜੱਜ ਨੇ ਫ਼ੈਸਲਾ ਲਿਖਦੇ ਹੋਏ ਕਿਹਾ,''ਰੈਸਟੋਰੈਂਟ ਜਾਂ ਹੋਟਲ ਦਾ ਖਾਣਾ ਲਗਾਤਾਰ ਖਾਣ ਨਾਲ ਬਾਲਗ ਵਿਅਕਤੀ ਦੀ ਸਿਹਤ ਵੀ ਖ਼ਰਾਬ ਹੋ ਸਕਦੀ ਹੈ, ਇਹ ਤਾਂ 8 ਸਾਲ ਦੀ ਛੋਟੀ ਬੱਚੀ ਹੈ।''
ਇਹ ਵੀ ਪੜ੍ਹੋ : ਪਤਨੀ ਨੂੰ ਸੀ ਸ਼ਰਾਬ ਦੀ ਆਦਤ ! ਛੁਡਵਾਉਣ ਦੇ ਚੱਕਰ 'ਚ ਬੰਦੇ ਨੇ ਬੈਲਟ ਨਾਲ ਕੁੱਟ-ਕੁੱਟ ਕਰ'ਤਾ ਕਤਲ
ਆਪਣੇ ਫ਼ੈਸਲੇ 'ਚ ਕੋਰਟ ਨੇ ਕਿਹਾ ਕਿ ਘਰ ਦਾ ਖਾਣਾ ਉਪਲੱਬਧ ਕਰਵਾਉਣ ਲਈ ਕਿਹਾ ਜਾ ਸਕਦਾ ਹੈ ਪਰ ਪਿਤਾ ਨਾਲ ਰਹਿੰਦੇ ਸਮੇਂ ਬੱਚੀ ਨੂੰ ਪਿਤਾ ਤੋਂ ਇਲਾਵਾ ਕਿਸੇ ਹੋਰ ਦਾ ਸਾਥ ਨਹੀਂ ਮਿਲਦਾ। ਬੱਚੀ ਦੀ ਮਾਂ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਹੈ ਅਤੇ ਘਰ ਤੋਂ ਹੀ ਕੰਮ ਕਰ ਰਹੀ ਹੈ। ਪਿਤਾ ਨਾਲ ਰਹਿਣ ਕਾਰਨ ਆਪਣੇ ਤਿੰਨ ਸਾਲ ਦੇ ਭਰਾ ਤੋਂ ਵੀ ਦੂਰ ਹੋ ਜਾਂਦੀ ਹੈ। ਬੈਂਚ ਨੇ ਕਿਹਾ,''ਇਹ ਸਭ ਬੱਚੀ ਦੀ ਕਸਟਡੀ ਲਈ ਪਿਤਾ ਦਾ ਦਾਅਵੇ 'ਤੇ ਭਾਰੀ ਪੈਂਦਾ ਹੈ। ਪਿਤਾ ਦੀ ਕਸਟਡੀ ਦੀ ਤੁਲਨਾ 'ਚ ਬੱਚੀ ਨੂੰ ਉਸ ਦੀ ਮਾਂ ਦੇ ਘਰ ਜੋ ਮਿਲੇਗਾ, ਉਹ ਬਹੁਤ ਜ਼ਿਆਦਾ ਹੈ। ਸੁਪਰੀਮ ਕੋਰਟ ਨੇ ਕੇਰਲ ਹਾਈ ਕੋਰਟ ਦੇ ਉਸ ਆਦੇਸ਼ 'ਤੇ ਵੀ ਨਾਰਾਜ਼ਗੀ ਜਤਾਈ, ਜਿਸ 'ਚ ਤਿੰਨ ਸਾਲ ਦੇ ਬੇਟੇ ਦੀ ਹਰ ਮਹੀਨੇ 15 ਦਿਨ ਦੀ ਕਸਟਡੀ ਪਿਤਾ ਨੂੰ ਦਿੱਤੀ ਗਈ ਸੀ। ਕੋਰਟ ਨੇ ਇਸ ਨੂੰ 'ਪੂਰੀ ਤਰ੍ਹਾਂ ਗਲਤ' ਦੱਸਿਆ, ਕਿਉਂਕਿ ਇੰਨੀ ਘੱਟ ਉਮਰ 'ਚ ਮਾਂ ਤੋਂ ਵੱਖ ਹੋਣ ਦਾ ਬੱਚੇ ਦੇ ਭਾਵਨਾਤਮਕ ਅਤੇ ਸਰੀਰਕ ਕਲਿਆਣ 'ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ। ਸੁਪਰੀਮ ਕੋਰਟ ਨੇ ਪਿਤਾ ਨੂੰ ਹਰ ਮਹੀਨੇ ਵੈਕਲਪਿਕ ਸ਼ਨੀਵਾਰ ਅਤੇ ਐਤਵਾਰ ਨੂੰ ਬੇਟੀ ਦੀ ਅੰਤਰਿਮ ਕਸਟਡੀ ਲੈਣ ਅਤੇ ਹਰ ਹਫ਼ਤੇ 2 ਦਿਨ ਵੀਡੀਓ ਕਾਲ ਕਰ ਕੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਮਨਜ਼ੂਰੀ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ 'ਤੇ 10 ਲੱਖ ਸਾਈਬਰ ਅਟੈਕ, ਪਾਕਿ ਸਮੇਤ ਇਨ੍ਹਾਂ ਦੇਸ਼ਾਂ ਤੋਂ ਹੋਈ ਹੈਕਿੰਗ ਦੀ ਕੋਸ਼ਿਸ਼
NEXT STORY