ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ 'ਓਵਰ ਦਿ ਟਾਪ (ਓ.ਟੀ.ਟੀ.) ਪਲੇਟਫਾਰਮ' 'ਤੇ ਕਈ ਵਾਰ ਕਿਸੇ ਨਾ ਕਿਸੇ ਤਰ੍ਹਾਂ ਦੀ ਅਸ਼ਲੀਲ ਸਮੱਗਰੀ ਦਿਖਾਈ ਜਾਂਦੀ ਹੈ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ 'ਤੇ ਨਜ਼ਰ ਰੱਖਣ ਲਈ ਇਕ ਤੰਤਰ (ਸਿਸਟਮ) ਦੀ ਜ਼ਰੂਰਤ ਹੈ। ਜੱਜ ਅਸ਼ੋਕ ਭੂਸ਼ਣ ਅਤੇ ਜੱਜ ਆਰ ਸੁਭਾਸ਼ ਰੈੱਡੀ ਦੀ ਬੈਂਚ ਨੇ ਸਾਲਿਸੀਟਰ ਜਨਰਲ ਤੁਸ਼ਾਰ ਮੇਹਤਾ ਨੂੰ ਕਿਹਾ ਕਿ ਉਹ ਸੋਸ਼ਲ ਮੀਡੀਆ ਦੇ ਨਿਯਮ ਸੰਬੰਧੀ ਸਰਕਾਰ ਦੇ ਹਾਲੀਆ ਦਿਸ਼ਾ-ਨਿਰਦੇਸ਼ਾਂ ਬਾਰੇ ਸ਼ੁੱਕਰਵਾਰ ਨੂੰ ਜਾਣਕਾਰੀ ਦੇਣ। ਇਸੇ ਦਿਨ ਐਮਾਜ਼ੋਨ ਪ੍ਰਾਈਮ ਦੀ ਇੰਡੀਆ ਮੁੱਖੀ ਅਰਪਣਾ ਪੁਰੋਹਿਤ ਦੀ ਪੇਸ਼ਗੀ ਜ਼ਮਾਨਤ ਲਈ ਪਟੀਸ਼ਨ 'ਤੇ ਵੀ ਸੁਣਵਾਈ ਹੋ ਸਕਦੀ ਹੈ। ਪੁਰੋਹਿਤ ਨੇ ਆਪਣੀ ਪਟੀਸ਼ਨ 'ਚ ਇਲਾਹਾਬਾਦ ਹਾਈ ਕੋਰਟ ਦੇ 25 ਫਰਵਰੀ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ, ਜਿਸ 'ਚ ਵੈੱਬ ਲੜੀ 'ਤਾਂਡਵ' ਨੂੰ ਲੈ ਕੇ ਉਨ੍ਹਾਂ ਵਿਰੁੱਧ ਦਰਜ ਸ਼ਿਕਾਇਤ ਦੇ ਸਿਲਸਿਲੇ 'ਚ ਦਿੱਤੇ ਗਏ ਪੇਸ਼ਗੀ ਜ਼ਮਾਨਤ ਦੀ ਉਨ੍ਹਾਂ ਦੀ ਅਪੀਲ ਨੂੰ ਕੋਰਟ ਨੇ ਅਸਵੀਕਾਰ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਫਾਰੂਕ ਅਬਦੁੱਲਾ ਖ਼ਿਲਾਫ਼ ਪਟੀਸ਼ਨ ਖਾਰਜ, SC ਨੇ ਕਿਹਾ- ‘ਸਰਕਾਰ ਤੋਂ ਵੱਖਰੀ ਰਾਏ ਹੋਣਾ ਰਾਜ ਧਰੋਹ ਨਹੀਂ’
ਬੈਂਚ ਨੇ ਕਿਹਾ,''ਸੰਤੁਲਨ ਕਾਇਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਕੁਝ ਓ.ਟੀ.ਟੀ. ਪਲੇਟਫਾਰਮ 'ਤੇ ਅਸ਼ਲੀਲ ਸਮੱਗਰੀ ਵੀ ਦਿਖਾਈ ਜਾ ਰਹੀ ਹੈ।'' ਪੁਰੋਹਿਤ ਵਲੋਂ ਪੇਸ਼ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਨੇ ਆਪਣੀ ਮੁਵਕਿਲ ਵਿਰੁੱਧ ਮਾਮਲੇ ਨੂੰ 'ਹੈਰਾਨ ਕਰਨ ਵਾਲਾ' ਦੱਸਿਆ ਅਤੇ ਕਿਹਾ ਕਿ ਉਹ ਤਾਂ ਐਮਾਜ਼ੋਨ ਦੀ ਇਕ ਕਰਮਚਾਰੀ ਹੈ, ਨਾ ਕਿ ਨਿਰਮਾਤਾ ਜਾਂ ਕਲਾਕਾਰ ਪਰ ਫਿਰ ਵੀ ਉਨਾਂ ਨੂੰ ਦੇਸ਼ ਭਰ 'ਚ ਵੈੱਬ ਲੜੀ ਤਾਂਡਵ ਨਾਲ ਜੁੜੇ ਕਰੀਬ 10 ਮਾਮਲਿਆਂ 'ਚ ਦੋਸ਼ੀ ਬਣਾ ਦਿੱਤਾ ਗਿਆ। ਤਾਂਡਵ, 9 ਕੜੀਆਂ ਵਾਲੀ ਇਕ ਸਿਆਸੀ ਵੈੱਬ ਲੜੀ ਹੈ, ਜਿਸ 'ਚ ਬਾਲੀਵੁੱਡ ਅਭਿਨੇਤਾ ਸੈਫ਼ ਅਲੀ ਖਾਨ, ਡਿੰਪਲ ਕਪਾਡੀਆ ਅਤੇ ਮੁਹੰਮਦ ਜੀਸ਼ਾਨ ਅਯੂਬ ਨੇ ਅਭਿਨੈ ਕੀਤਾ ਹੈ।
ਇਹ ਵੀ ਪੜ੍ਹੋ : TMC ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਦਾ ਹੁਕਮ, 72 ਘੰਟੇ 'ਚ ਹਟਾਓ PM ਮੋਦੀ ਦੀ ਤਸਵੀਰ
ਕੇਰਲ 'ਚ ਭਾਜਪਾ ਦੇ CM ਉਮੀਦਵਾਰ ਹੋਣਗੇ ਮੈਟਰੋ ਮੈਨ ਸ਼੍ਰੀਧਰਨ
NEXT STORY