ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੋਟਾ ਸ਼ਹਿਰ 'ਚ ਵਿਦਿਆਰਥੀਆਂ ਦੇ ਖੁਦਕੁਸ਼ੀ ਦੇ ਮਾਮਲਿਆਂ 'ਚ ਵਾਧੇ 'ਤੇ ਰਾਜਸਥਾਨ ਸਰਕਾਰ ਦੀ ਆਲੋਚਨਾ ਕੀਤੀ ਅਤੇ ਸਥਿਤੀ ਨੂੰ 'ਗੰਭੀਰ' ਦੱਸਿਆ। ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਆਰ. ਮਹਾਦੇਵਨ ਦੀ ਬੈਂਚ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਸ਼ਹਿਰ ਤੋਂ ਖੁਦਕੁਸ਼ੀ ਦੇ 14 ਮਾਮਲੇ ਸਾਹਮਣੇ ਆਏ ਹਨ। ਜਸਟਿਸ ਪਾਰਦੀਵਾਲਾ ਨੇ ਰਾਜਸਥਾਨ ਰਾਜ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੂੰ ਪੁੱਛਿਆ,"ਤੁਸੀਂ ਇਕ ਸੂਬੇ ਦੇ ਰੂਪ 'ਚ ਕੀ ਕਰ ਰਹੇ ਹੋ? ਇਹ ਬੱਚੇ ਖੁਦਕੁਸ਼ੀ ਕਿਉਂ ਕਰ ਰਹੇ ਹਨ ਅਤੇ ਸਿਰਫ਼ ਕੋਟਾ 'ਚ ਹੀ ਕਿਉਂ? ਕੀ ਤੁਸੀਂ ਇਕ ਸੂਬੇ ਵਜੋਂ ਇਸ 'ਤੇ ਵਿਚਾਰ ਨਹੀਂ ਕੀਤਾ?" ਵਕੀਲ ਨੇ ਕਿਹਾ ਕਿ ਖ਼ੁਦਕੁਸ਼ੀ ਦੇ ਮਾਮਲਿਆਂ ਦੀ ਜਾਂਚ ਲਈ ਸੂਬੇ 'ਚ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਦਾ ਗਠਨ ਕੀਤਾ ਗਿਆ ਸੀ। ਸੁਪਰੀਮ ਕੋਰਟ ਆਈਆਈਟੀ, ਖੜਗਪੁਰ 'ਚ ਪੜ੍ਹਨ ਵਾਲੇ 22 ਸਾਲਾ ਵਿਦਿਆਰਥੀ ਦੀ ਮੌਤ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਵਿਦਿਆਰਥੀ 4 ਮਈ ਨੂੰ ਆਪਣੇ ਹੋਸਟਲ ਦੇ ਕਮਰੇ 'ਚ ਫਾਹਾ ਨਾਲ ਲਟਕਿਆ ਹੋਇਆ ਮਿਲਿਆ ਸੀ।
ਇਹ ਵੀ ਪੜ੍ਹੋ : ਭਖਦੀ ਗਰਮੀ ਨੇ ਇਨ੍ਹਾਂ ਸੂਬਿਆਂ ਦੇ ਸਕੂਲਾਂ ਨੂੰ ਲਵਾ'ਤੇ ਤਾਲੇ ! ਹੋ ਗਿਆ ਛੁੱਟੀਆਂ ਦਾ ਐਲਾਨ
FIR 'ਚ 4 ਦਿਨਾਂ ਦੀ ਦੇਰੀ 'ਤੇ ਚੁੱਕਿਆ ਸਵਾਲ
ਅਦਾਲਤ ਇਕ ਹੋਰ ਮਾਮਲੇ ਤੋਂ ਵੀ ਨਿਪਟ ਰਿਹਾ ਹੈ, ਜਿਸ 'ਚ ਨੀਟ ਪ੍ਰੀਖਿਆ ਦੀ ਉਮੀਦਵਾਰ ਇਕ ਕੁੜੀ ਕੋਟਾ 'ਚ ਆਪਣੇ ਕਮਰੇ 'ਚ ਮ੍ਰਿਤਕ ਮਿਲੀ ਸੀ, ਜਿੱਥੇ ਉਹ ਆਪਣੇ ਮਾਪਿਆਂ ਨਾਲ ਰਹਿੰਦੀ ਸੀ। ਬੈਂਚ ਨੂੰ ਪਤਾ ਲੱਗਾ ਕਿ ਆਈਆਈਟੀ ਖੜਗਪੁਰ ਦੇ ਵਿਦਿਆਰਥੀ ਦੀ ਮੌਤ ਦੇ ਸੰਬੰਧ 'ਚ ਇਕ ਐੱਫਆਈਆਰ ਦਰਜ ਕੀਤੀ ਗਈ ਸੀ। ਹਾਲਾਂਕਿ ਸੁਪਰੀਮ ਕੋਰਟ ਨੇ 8 ਮਈ ਨੂੰ ਦਰਜ ਕੀਤੀ ਗਈ ਐੱਫਆਈਆਰ 'ਚ 4 ਦਿਨਾਂ ਦੀ ਦੇਰੀ 'ਤੇ ਸਵਾਲ ਚੁੱਕਿਆ। ਬੈਂਚ ਨੇ ਕਿਹਾ,''ਇਨ੍ਹਾਂ ਗੱਲਾਂ ਨੂੰ ਹਲਕੇ 'ਚ ਨਾ ਲਵੋ। ਇਹ ਬਹੁਤ ਗੰਭੀਰ ਗੱਲਾਂ ਹਨ।'' ਬੈਂਚ ਨੇ ਸੁਪਰੀਮ ਕੋਰਟ ਦੇ 24 ਮਾਰਚ ਦੇ ਫ਼ੈਸਲੇ ਦਾ ਹਵਾਲਾ ਦਿੱਤਾ, ਜਿਸ 'ਚ ਸਿੱਖਿਆ ਸੰਸਥਾਵਾਂ 'ਚ ਵਿਦਿਆਰਥੀਆਂ ਦੀ ਖੁਦਕੁਸ਼ੀ ਦੇ ਵਾਰ-ਵਾਰ ਸਾਹਮਣੇ ਆਉਣ ਵਾਲੇ ਮਾਮਲਿਆਂ 'ਤੇ ਧਿਆਨ ਦਿੱਤਾ ਗਿਆ ਸੀ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਨ ਅਤੇ ਅਜਿਹੀਆਂ ਘਟਨਾਵਾਂ ਰੋਕਣ ਲਈ ਇਕ ਰਾਸ਼ਟਰੀ ਕਾਰਜ ਫੋਰਸ ਦਾ ਗਠਨ ਕੀਤਾ ਗਿਆ ਸੀ। ਬੈਂਚ ਨੇ ਅਦਾਲਤ 'ਚ ਮੌਜੂਦ ਸੰਬੰਧਤ ਪੁਲਸ ਅਧਿਕਾਰੀ ਤੋਂ ਪੁੱਛਿਆ,''ਤੁਹਾਨੂੰ ਐੱਫ.ਆਈ.ਆਰ. ਦਰਜ ਕਰਨ 'ਚ ਚਾਰ ਦਿਨ ਕਿਉਂ ਲੱਗੇ?'' ਅਧਿਕਾਰੀ ਨੇ ਕਿਹਾ ਕਿ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ : ''ਮਾਂ, ਮੈਂ ਚੋਰ ਨਹੀਂ ਹਾਂ...!'' ਦੁਕਾਨਦਾਰ ਨੇ ਚੋਰੀ ਦੇ ਇਲਜ਼ਾਮ ਲਾ ਕੇ ਕੀਤੀ ਕੁੱਟਮਾਰ, ਮਗਰੋਂ ਮੁੰਡੇ ਨੇ ਜੋ ਕੀਤਾ...
ਕੋਟਾ 'ਚ ਹੁਣ ਤੱਕ 14 ਵਿਦਿਆਰਥੀਆਂ ਦੀ ਮੌਤ
ਬੈਂਚ ਨੇ ਉਨ੍ਹਾਂ ਨੂੰ ਕਿਹਾ,''ਤੁਸੀਂ ਕਾਨੂੰਨ ਅਨੁਸਾਰ ਜਾਂਚ ਜਾਰੀ ਰੱਖੋ।'' ਇਹ ਗੱਲ ਰਿਕਾਰਡ 'ਚ ਆਈ ਕਿ ਆਈਆਈਟੀ ਖੜਗਪੁਰ ਦੇ ਅਧਿਕਾਰੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਖ਼ੁਦਕੁਸ਼ੀ ਬਾਰੇ ਉਸ ਨੂੰ ਪਤਾ ਲੱਗਾ। ਹਾਲਾਂਕਿ ਬੈਂਚ ਆਈਆਈਟੀ ਖੜਗਪੁਰ ਦੇ ਵਕੀਲ ਅਤੇ ਪੁਲਸ ਅਧਿਕਾਰੀਆਂ ਦੇ ਸਪੱਸ਼ਟੀਕਰਨ ਤੋਂ ਸੰਤੁਸ਼ਟ ਨਹੀਂ ਸੀ। ਬੈਂਚ ਨੇ ਵਕੀਲ ਤੋਂ ਪੁੱਛਿਆ,''ਕੋਟਾ 'ਚ ਹੁਣ ਤੱਕ ਕਿੰਨੇ ਵਿਦਿਆਰਥੀਆਂ ਦੀ ਮੌਤ ਹੋਈ ਹੈ?'' ਵਕੀਲ ਵਲੋਂ 14 ਕਹਿਣ 'ਤੇ ਬੈਂਚ ਨੇ ਕਿਹਾ,''ਇਹ ਵਿਦਿਆਰਥੀ ਕਿਉਂ ਮਰ ਰਹੇ ਹਨ?'' ਬੈਂਚ ਨੇ ਕੋਟਾ ਮਾਮਲੇ 'ਚ ਸੰਬੰਧਤ ਪੁਲਸ ਅਧਿਕਾਰੀ ਨੂੰ 14 ਜੁਲਾਈ ਨੂੰ ਸਥਿਤੀ ਸਪੱਸ਼ਟ ਕਰਨ ਲਈ ਤਲਬ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਕੂਲਾਂ ਲਈ ਅਲਰਟ ਜਾਰੀ! ਵਿਦਿਆਰਥੀਆਂ ਦੇ ਖਾਣ-ਪੀਣ 'ਤੇ ਸਖ਼ਤ ਨਜ਼ਰ
NEXT STORY