ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ ’ਚ ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਨੇ ਸ਼ਨੀਵਾਰ ਨੂੰ ਦੂਜੇ ਦਿਨ ਗਿਆਨਵਾਪੀ ਕੰਪਲੈਕਸ ’ਚ ਵਿਗਿਆਨਕ ਸਰਵੇਖਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਕੀਤਾ। ਵਕੀਲ ਰਾਜੇਸ਼ ਮਿਸ਼ਰਾ ਨੇ ਦੱਸਿਆ ਕਿ ਏ. ਐੱਸ. ਆਈ. ਟੀਮ ਸ਼ਨੀਵਾਰ ਸਵੇਰੇ ਗਿਆਨਵਾਪੀ ਕੰਪਲੈਕਸ ਪਹੁੰਚੀ ਅਤੇ ਦੂਜੇ ਦਿਨ ਦਾ ਸਰਵੇ ਕਾਰਜ ਸ਼ੁਰੂ ਕੀਤਾ, ਜੋ ਸਾਢੇ 5 ਘੰਟੇ ਚੱਲਿਆ। ਇਸ ’ਚ ਮੁਸਲਮਾਨ ਧਿਰ ਦੇ ਵਕੀਲ ਤੌਹੀਦ ਖਾਨ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਰਵੇ ਕਾਰਜ ਦੌਰਾਨ ਵਕੀਲ ਅਖਲਾਕ ਅਤੇ ਮੁਮਤਾਜ ਸਮੇਤ ਮੁਸਲਮਾਨ ਧਿਰ ਦੇ 5 ਲੋਕ ਏ. ਐੱਸ. ਆਈ. ਟੀਮ ਦੇ ਨਾਲ ਸ਼ਾਮਲ ਹੋਏ।
ਮਸਜਿਦ ਦੇ ਕੇਅਰ ਟੇਕਰ ਏਜਾਜ਼ ਅਹਿਮਦ ਨੇ ਮਸਜਿਦ ਦਾ ਤਾਲਾ ਖੋਲ੍ਹਿਆ। ਇਸ ਤੋਂ ਬਾਅਦ ਏ. ਐੱਸ. ਆਈ. ਦੀ 61 ਲੋਕਾਂ ਦੀ ਟੀਮ ਮਸਜਿਦ ’ਚ ਦਾਖਲ ਹੋਈ ਅਤੇ ਵਜੂਖਾਨੇ ਨੂੰ ਛੱਡ ਕੇ ਕੰਪਲੈਕਸ ਦੇ ਦੂਜੇ ਹਿੱਸਿਆਂ ਦੇ ਸਰਵੇ ’ਚ ਜੁਟ ਗਈ। ਇਸ ਦੌਰਾਨ ਗਿਆਨਵਾਪੀ ਹਾਲ, ਤਹਿਖਾਨਾ, ਪੱਛਮੀ ਕੰਧ, ਬਾਹਰੀ ਕੰਧ ਦੇ ਮੈਪ ਤਿਆਰ ਕੀਤੇ ਗਏ। ਹਿੰਦੂ ਧਿਰ ਦੀ ਇਕ ਮੁੱਦਈ ਸੀਤਾ ਸਾਹੂ ਨੇ ਦੱਸਿਆ ਕਿ ਗਿਆਨਵਾਪੀ ਕੰਪਲੈਕਸ ਦੀ ਪੱਛਮੀ ਕੰਧ ’ਤੇ ਅੱਧੀ ਪਸ਼ੂ ਅਤੇ ਅੱਧੀ ਦੇਵਤਾ ਦੀ ਮੂਰਤੀ ਦਿਸੀ। ਤਹਿਖਾਨੇ ’ਚ ਵੀ ਟੁੱਟੀਆਂ-ਭੱਜੀਆਂ ਮੂਰਤੀਆਂ ਅਤੇ ਖੰਭੇ ਪਏ ਦਿਸੇ। ਇਸ ਨੂੰ ਵੇਖ ਕੇ ਮੁਸਲਮਾਨ ਧਿਰ ਹੈਰਾਨ ਰਹਿ ਗਿਆ।
ਏ. ਐੱਸ. ਆਈ. ਦੇ ਇਕ ਸਾਬਕਾ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਗਿਆਨਵਾਪੀ ਮਸਜਿਦ ਕੰਪਲੈਕਸ 'ਚ ਵਿਗਿਆਨਕ ਸਰਵੇਖਣ ਵਿਚ ਇਸਤੇਮਾਲ ਕੀਤੀ ਜਾ ਰਹੀ ਜੀ. ਪੀ. ਆਰ. ਤਕਨਾਲੋਜੀ ਦੇ ਬਿਨਾਂ ਭੰਨ-ਤੋੜ ਦੇ ਇਹ ਪਤਾ ਲਾਉਣ ਲਈ ਸਭ ਤੋਂ ਚੰਗਾ ਤਰੀਕਾ ਹੈ ਕਿ ਮਸਜਿਦ ਹੇਠਾਂ ਕੋਈ ਸੰਰਚਨਾ ਦੱਬੀ ਹੋਈ ਹੈ ਜਾਂ ਨਹੀਂ। ਜ਼ਮੀਨ ਅੰਦਰ ਦੀ ਤਸਵੀਰ ਲੈਣ ਵਾਲੀ ਰਡਾਰ ਤਕਨਾਲੋਜੀ ਜੀ. ਪੀ. ਆਰ. ਦੀ ਮਦਦ ਨਾਲ ਸਰਵੇਖਣ ਕੀਤਾ ਜਾ ਰਿਹਾ ਹੈ।
'ਟਾਈਟਲਰ ਨੇ ਭੀੜ ਨੂੰ ਕਿਹਾ-ਸਿੱਖਾਂ ਨੂੰ ਮਾਰ ਦਿਓ, ਉਨ੍ਹਾਂ ਨੇ ਸਾਡੀ ਮਾਂ ਦਾ ਕਤਲ ਕੀਤਾ ਹੈ'
NEXT STORY