ਰਾਂਚੀ (ਏ. ਐੱਨ. ਆਈ.)- ਇੱਥੇ ਦੇ ਚਾਨਹੋ ਕਮਿਊਨਿਟੀ ਸੈਂਟਰ ਤੋਂ ਇਕ ਲਾਸ਼ ਪੋਸਟਮਾਰਟਮ ਦੇ ਲਈ ਰਿਮਸ ਭੇਜਿਆ ਗਿਆ। ਰਿਮਸ ਦੇ ਫੋਰੈਂਸਿਕ ਮੈਡੀਸਨ ਵਿਭਾਗ 'ਚ ਜਦੋਂ ਲਾਸ਼ ਨੂੰ ਪੋਸਟਮਾਰਟਮ ਟੇਬਲ 'ਤੇ ਲਿਟਾਇਆ ਗਿਆ ਤਾਂ ਡਾਕਟਰਾਂ ਨੇ ਉਸ ਦਾ ਦਿਲ ਧੜਕਦੇ ਹੋਏ ਦੇਖਿਆ ਤੇ ਉਸ 'ਚ ਜਾਨ ਸੀ। ਉਸ ਦੇ ਸਾਹ ਚੱਲ ਰਹੇ ਸੀ, ਭਾਵ ਮਰੀਜ਼ ਜ਼ਿੰਦਾ ਸੀ।
ਇਸ ਤੋਂ ਬਾਅਦ ਪੋਸਟਮਾਰਟਮ ਹਾਊਸ ਤੋਂ ਉਕਤ ਮਰੀਜ਼ ਨੂੰ ਰਿਮਸ ਦੇ ਐਮਰਜੈਂਸੀ 'ਚ ਇਲਾਜ ਲਈ ਭੇਜ ਦਿੱਤਾ ਗਿਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਐਮਰਜੈਂਸੀ 'ਚ ਡਾਕਰਟਾਂ ਨੇ ਦੱਸਿਆ ਕਿ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਜ਼ਿੰਦਾ ਮਰੀਜ਼ ਨੂੰ ਪੋਸਟਮਾਰਟਮ ਲਈ ਭੇਜਣ ਦੇ ਮਾਮਲੇ ਨੂੰ ਸਿਹਤ ਮੰਤਰੀ ਬੰਨਾ ਗੁਪਤਾ ਨੇ ਗੰਭੀਰਤਾ ਨਾਲ ਲਿਆ ਹੈ।
ਮਹਾਰਾਸ਼ਟਰ ਨੂੰ ਮਜ਼ਦੂਰਾਂ ਤੋਂ ਖਾਲ੍ਹੀ ਕਰਕੇ ਬੰਗਾਲ 'ਚ ਫੈਲਾਅ ਰਹੇ ਕੋਰੋਨਾ : ਮਮਤਾ
NEXT STORY