ਨਵੀਂ ਦਿੱਲੀ : ਦੇਸ਼ ਦੇ 24ਵੇਂ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਮੰਗਲਵਾਰ ਨੂੰ ਅਹੁਦਾ ਕਬੂਲ ਕਰ ਲਿਆ। ਸਰਕਾਰ ਨੇ ਚੋਣ ਕਮਿਸ਼ਨ ਦੇ ਚੋਟੀ ਦੇ ਅਹੁਦੇ ਲਈ ਚੰਦਰਾ ਦੇ ਨਾਮ ਨੂੰ ਹਰੀ ਝੰਡੀ ਵਿਖਾਈ ਸੀ। ਸਾਬਕਾ ਸੀ.ਈ.ਸੀ. ਸੁਨੀਲ ਅਰੋੜਾ ਦੇ ਰਿਟਾਇਰਮੈਂਟ ਦੇ ਦਿਨ ਹੀ ਚੰਦਰਾ ਨੇ ਅਹਿਮ ਜ਼ਿੰਮੇਦਾਰੀ ਸੰਭਾਲੀ ਹੈ। EC ਵਿੱਚ ਆਉਣ ਤੋਂ ਪਹਿਲਾਂ ਉਹ ਕੇਂਦਰੀ ਪ੍ਰਤੱਖ ਕਰ ਬੋਰਡ (CBDT) ਦੇ ਚੇਅਰਮੈਨ ਸਨ।
14 ਮਈ 2022 ਤੱਕ ਹੋਵੇਗਾ ਕਾਰਜਕਾਲ
ਚੋਣ ਕਮਿਸ਼ਨ ਵਿੱਚ ਸਭ ਤੋਂ ਸੀਨੀਅਰ ਕਮਿਸ਼ਨਰ ਨੂੰ ਹੀ ਮੁੱਖ ਚੋਣ ਕਮਿਸ਼ਨਰ ਬਣਾਏ ਜਾਣ ਦੀ ਪਰੰਪਰਾ ਹੈ। ਜ਼ਿਕਰਯੋਗ ਹੈ ਕਿ ਚੰਦਰਾ ਨੂੰ ਸੰਸਦੀ ਚੋਣਾਂ ਤੋਂ ਪਹਿਲਾਂ 14 ਫਰਵਰੀ, 2019 ਨੂੰ ਚੋਣ ਕਮਿਸ਼ਨਰ ਬਣਾਇਆ ਗਿਆ ਸੀ। ਸੁਸ਼ੀਲ ਚੰਦਰਾ ਇਸ ਅਹੁਦੇ 'ਤੇ 14 ਮਈ, 2022 ਤੱਕ ਰਹਿਣਗੇ। ਚੋਣ ਕਮਿਸ਼ਨ ਵਿੱਚ ਆਉਣ ਤੋਂ ਪਹਿਲਾਂ ਉਹ ਕੇਂਦਰੀ ਪ੍ਰਤੱਖ ਕਰ ਬੋਰਡ ਦੇ ਚੇਅਰਮੈਨ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ’ਤੇ ਪਥਰਾਅ
NEXT STORY