ਨਵੀਂ ਦਿੱਲੀ— ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਦੀ ਟਵੀਟ ਤੋਂ ਭਾਜਪਾ ਦੀ ਸੀਨੀਅਰ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਆਂਧਰਾ ਪ੍ਰਦੇਸ਼ ਦੇ ਰਾਜਪਾਲ ਦੇ ਤੌਰ 'ਤੇ ਨਿਯੁਕਤ ਕੀਤੇ ਜਾਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਸਨ। ਸੁਸ਼ਮਾ ਸਵਰਾਜ ਨੇ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਟਵੀਟ ਕਰ ਕੇ ਖਾਰਜ ਕਰ ਦਿੱਤਾ।

ਸੁਸ਼ਮਾ ਨੇ ਟਵੀਟ ਕੀਤਾ, ''ਆਂਧਰਾ ਪ੍ਰਦੇਸ਼ ਦੇ ਰਾਜਪਾਲ ਦੇ ਤੌਰ 'ਤੇ ਮੇਰੀ ਨਿਯੁਕਤੀ ਦੀਆਂ ਖਬਰਾਂ ਸੱਚ ਨਹੀਂ ਹਨ।'' ਉਨ੍ਹਾਂ ਕਿਹਾ ਕਿ ਰਾਜਪਾਲ ਦੇ ਤੌਰ 'ਤੇ ਨਿਯੁਕਤ ਹੋਣ ਦੀ ਮੀਡੀਆ ਵਿਚ ਚੱਲ ਰਹੀਆਂ ਖਬਰਾਂ 'ਚ ਕੋਈ ਸੱਚਾਈ ਨਹੀਂ ਹੈ।

ਦੱਸਣਯੋਗ ਹੈ ਕਿ ਸੁਸ਼ਮਾ ਸਵਰਾਜ ਨੂੰ ਲੈ ਕੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਪਹਿਲਾਂ ਇਕ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਨੇ ਸੁਸ਼ਮਾ ਸਵਰਾਜ ਨੂੰ ਆਂਧਰਾ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤੇ ਜਾਣ 'ਤੇ ਵਧਾਈ ਦਿੱਤੀ। ਹਾਲਾਂਕਿ ਕੁਝ ਮਿੰਟਾਂ ਬਾਅਦ ਹੀ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ। ਹਰਵਰਧਨ ਨੇ ਆਪਣੇ ਟਵੀਟ ਵਿਚ ਲਿਖਿਆ ਸੀ, ''ਭਾਜਪਾ ਦੀ ਸੀਨੀਅਰ ਨੇਤਾ ਅਤੇ ਮੇਰੀ ਦੀਦੀ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਆਂਧਰਾ ਪ੍ਰਦੇਸ਼ ਦੀ ਰਾਜਪਾਲ ਬਣਨ 'ਤੇ ਬਹੁਤ ਵਧਾਈ ਅਤੇ ਸ਼ੁੱਭਕਾਮਨਾਵਾਂ। ਸਾਰੇ ਖੇਤਰਾਂ ਵਿਚ ਤੁਹਾਡੇ ਲੰਬੇ ਅਨੁਭਵ ਤੋਂ ਪ੍ਰਦੇਸ਼ ਦੀ ਜਨਤਾ ਨੂੰ ਲਾਭ ਹੋਵੇਗਾ।''
ਲਾਲੂ ਦੇ ਜਨਮ ਦਿਨ 'ਤੇ 72 ਪੌਂਡ ਦਾ ਕੇਕ ਕੱਟਣ ਦੀ ਤਿਆਰੀ
NEXT STORY