ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੋਮਵਾਰ ਨੂੰ ਇਰਾਕੀ ਵਿਦੇਸ਼ ਮੰਤਰੀ ਇਬਰਾਹੀਮ ਅਲ ਜ਼ਫਰੀ ਨਾਲ ਮੁਲਾਕਾਤ ਕਰੇਗੀ, ਜਿਸ ਦੌਰਾਨ ਤਿੰਨ ਸਾਲ ਪਹਿਲਾਂ ਮੌਸੂਲ ਦੇ ਸ਼ਹਿਰ ਤੋਂ ਇਸਲਾਮਿਕ ਸਟੇਟ ਵਲੋਂ ਅਗਵਾ ਕੀਤੇ ਗਏ 39 ਭਾਰਤੀਆਂ ਦੇ ਸਬੰਧ 'ਚ ਗੱਲਬਾਤ ਹੋ ਸਕਦੀ ਹੈ।
ਅਲ ਜ਼ਫਰੀ 24 ਤੋਂ 28 ਜੁਲਾਈ ਤੱਕ ਭਾਰਤ ਯਾਤਰਾ 'ਤੇ ਰਹਿਣਗੇ। ਦੋ ਹਫਤੇ ਪਹਿਲਾਂ ਹੀ ਇਰਾਕੀ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਨੇ ਆਪਣੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੌਸੂਲ ਦੀ ਆਈ.ਐੱਸ. ਤੋਂ ਆਜ਼ਾਦੀ ਦਾ ਐਲਾਨ ਕੀਤਾ ਸੀ। ਇਰਾਕੀ ਸੁਰੱਖਿਆ ਬਲਾਂ ਲਈ ਇਹ ਵੱਡੀ ਸਫਲਤਾ ਮੰਨੀ ਜਾ ਰਹੀ ਹੈ। ਦੋਵੇਂ ਪੱਖ ਆਪਣੀ ਇਸ ਮੁਲਾਕਾਤ ਦੌਰਾਨ ਦੋ-ਪੱਖੀ ਸਬੰਧਾਂ ਦਾ ਜਾਇਜ਼ਾ ਲੈਣਗੇ ਤੇ ਊਰਜਾ ਤੇ ਵਪਾਰ ਦੇ ਖੇਤਰ 'ਚ ਸਹਿਯੋਗ ਵਧਾਉਣ ਦੇ ਤਰੀਕਿਆਂ ਨੂੰ ਤਲਾਸ਼ਣਗੇ। ਇਰਾਕ ਭਾਰਤ ਨੂੰ ਕੱਚਾ ਤੇਲ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਬਰਾਮਦਕਾਰ ਦੇਸ਼ ਹੈ। ਅਲ ਜ਼ਫਰੀ ਦਾ ਯਾਤਰਾ 'ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਦੋ-ਪੱਖੀ ਸਬੰਧਾਂ ਤੇ ਆਪਸੀ ਹਿੱਤਾਂ ਦੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਦਾ ਵਿਸਥਾਰ 'ਤੇ ਚਰਚਾ ਕਰਨਗੇ।
ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਸੀ, ''ਇਸ ਯਾਤਰਾ 'ਚ ਸਾਡੀ ਲਾਭਕਾਰੀ ਸਾਂਝੇਦਾਰੀ ਨੂੰ ਹੋਰ ਜ਼ਿਆਦਾ ਰਫਤਾਰ ਦਿੱਤੇ ਜਾਣ ਦੀ ਸੰਭਾਵਨਾ ਹੈ।'' ਇਰਾਕੀ ਪ੍ਰਧਾਨ ਮੰਤਰੀ ਵਲੋਂ ਮੌਸੂਲ ਦੀ ਆਜ਼ਾਦੀ ਦਾ ਐਲਾਨ ਕਰਨ ਦੇ ਬਾਅਦ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੂੰ ਇਰਾਕ ਯਾਤਰਾ 'ਤੇ ਭੇਜਿਆ ਗਿਆ ਸੀ। ਸੁਸ਼ਮਾ ਨੇ ਇਸਲਾਮਿਕ ਸਟੇਟ ਵਲੋਂ ਅਗਵਾ ਭਾਰਤੀਆਂ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਸੀ ਕਿ ਇਕ ਇਰਾਕੀ ਅਧਿਕਾਰੀ ਨੇ ਖੂਫੀਆਂ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਸੀ ਕਿ ਅਗਵਾ ਭਾਰਤੀਆਂ ਨੂੰ ਬਾਦੂਸ਼ ਦੀ ਜੇਲ 'ਚ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਸੀ ਕਿ ਅਲ ਜ਼ਫਰੀ ਅਗਵਾ ਭਾਰਤੀਆਂ ਦੇ ਮਾਮਲੇ 'ਚ ਤਾਜ਼ਾ ਜਾਣਕਾਰੀ ਦੇ ਸਕਦੇ ਹਨ। ਇਨ੍ਹਾਂ ਅਗਵਾ ਭਾਰਤੀਆਂ 'ਚੋਂ ਜ਼ਿਆਦਾਤਰ ਪੰਜਾਬ ਦੇ ਰਹਿਣ ਵਾਲੇ ਹਨ।
ਪੀ.ਐਮ ਤੋਂ ਪੁੱਛਿਆ ਕੋਵਿੰਦ ਨੂੰ ਕਿਹੜੀ ਮਿਠਾਈ ਖੁਆਈ, ਮੋਦੀ ਨੇ ਦਿੱਤਾ ਇਹ ਜਵਾਬ
NEXT STORY