ਜਬਲਪੁਰ- ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ 'ਚ ਇਕ ਤੇਜ਼ ਰਫ਼ਤਾਰ SUV ਕਾਰ ਰੇਲਿੰਗ ਨੂੰ ਤੋੜਦੇ ਹੋਏ ਪੁਲ ਤੋਂ ਕਰੀਬ 30 ਫੁੱਟ ਹੇਠਾਂ ਸੁੱਕੀ ਨਦੀ 'ਚ ਡਿੱਗ ਗਈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਅੰਜੁਲ ਮਿਸ਼ਰਾ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 30 ਕਿਲੋਮੀਟਰ ਦੂਰ ਚਰਗਵਾਂ-ਜਬਲਪੁਰ ਰੋਡ 'ਤੇ ਵੀਰਵਾਰ ਸ਼ਾਮ ਨੂੰ ਵਾਪਰੀ। ਮਿਸ਼ਰਾ ਨੇ ਦੱਸਿਆ ਕਿ ਤੇਜ਼ ਰਫ਼ਤਾਰ SUV ਕਾਰ ਰੇਲਿੰਗ ਨੂੰ ਤੋੜ ਕੇ ਪੁਲ ਤੋਂ ਹੇਠਾਂ ਸੋਮਤੀ ਨਦੀ 'ਚ ਡਿੱਗ ਗਈ।
ਇਹ ਵੀ ਪੜ੍ਹੋ- 8ਵੀਂ ਤੱਕ ਦੇ ਸਾਰੇ ਸਕੂਲਾਂ ਦਾ ਸਮਾਂ ਬਦਲਿਆ, ਜਾਰੀ ਹੋਏ ਹੁਕਮ
ਪਰਿਵਾਰ ਦੇ 4 ਜੀਆਂ ਦੀ ਹਾਦਸੇ 'ਚ ਮੌਤ, ਦੋ ਗੰਭੀਰ ਜ਼ਖ਼ਮੀ
ਅੰਜੁਲ ਮਿਸ਼ਰਾ ਨੇ ਦੱਸਿਆ ਕਿ ਇਕ ਹੀ ਪਰਿਵਾਰ ਦੇ 6 ਮੈਂਬਰ SUV 'ਚ ਸਫ਼ਰ ਕਰ ਰਹੇ ਸਨ। ਉਹ ਨਰਸਿੰਘਪੁਰ ਵਿਚ ਦਾਦਾ ਦਰਬਾਰ ਵਿਚ ਦਰਸ਼ਨ ਕਰਨ ਗਏ ਸਨ ਅਤੇ ਜਬਲਪੁਰ ਪਰਤ ਰਹੇ ਸਨ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਕਿਸ਼ਨ ਪਟੇਲ (35), ਮਹਿੰਦਰ ਪਟੇਲ (35), ਸਾਗਰ ਪਟੇਲ (17) ਅਤੇ ਰਾਜਿੰਦਰ ਪਟੇਲ (36) ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਤਿੰਦਰ ਪਟੇਲ ਅਤੇ ਮਨੋਜ ਪਟੇਲ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਕੀ ਬਣੂੰ ਬੱਚਿਆਂ ਦੇ ਭਵਿੱਖ ਦਾ! ਕਲਾਸਰੂਮ 'ਚ ਗੂੜ੍ਹੀ ਨੀਂਦ ਸੁੱਤੀ ਮਹਿਲਾ ਅਧਿਆਪਕ
ਕਾਰ 'ਚ ਸਵਾਰ ਬੱਕਰੇ ਦੀ ਵਾਲ-ਵਾਲ ਬਚੀ ਜਾਨ
ਕਾਰ ਦੀ ਹਾਲਤ ਇੰਨੀ ਬੁਰੀ ਸੀ ਕਿ ਲਾਸ਼ਾਂ ਨੂੰ ਬਾਹਰ ਕੱਢਣ ਵਿਚ ਕਾਫੀ ਮੁਸ਼ੱਕਤ ਕਰਨੀ ਪਈ। ਚਰਗਵਾਂ ਥਾਣਾ ਮੁਖੀ ਅਭਿਸ਼ੇਕ ਪਿਆਸੀ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਕਾਰ ਵਿਚ ਇਕ ਮੁਰਗਾ ਅਤੇ ਇਕ ਬੱਕਰਾ ਵੀ ਸੀ। ਮੁਰਗੇ ਦੀ ਮੌਤ ਹੋ ਗਈ, ਜਦਕਿ ਬੱਕਰੇ ਦਾ ਕੰਨ ਵੱਢਿਆ ਗਿਆ ਪਰ ਉਹ ਵਾਲ-ਵਾਲ ਬਚ ਗਿਆ। ਦਰਅਸਲ ਘਰ ਵਾਪਸ ਆਉਣ ਮਗਰੋਂ ਪਰਿਵਾਰ ਦੇ ਮੈਂਬਰ ਚਿਕਨ ਅਤੇ ਮਟਨ ਦੀ ਦਾਵਤ ਕਰਨ ਵਾਲੇ ਸਨ। ਇਸ ਲਈ ਆਪਣੀ ਕਾਰ ਵਿਚ ਚੜ੍ਹਾਇਆ ਹੋਇਆ ਇਕ ਮੁਰਗਾ ਅਤੇ ਬੱਕਰਾ ਵੀ ਰੱਖਿਆ ਸੀ। ਅਭਿਸ਼ੇਕ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਾਂਚ ਚੱਲ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਵਾਰਦਾਤ ; ਇੱਟਾਂ ਮਾਰ-ਮਾਰ ਕਰ'ਤਾ ਨੌਜਵਾਨ ਦਾ ਕਤਲ
NEXT STORY