ਕੋਲਕਾਤਾ, (ਭਾਸ਼ਾ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਮੈਨੂੰ ਪਾਕਿਸਤਾਨ ਤੋਂ ਇਕ ਵਿਅਕਤੀ ਨੇ ਫ਼ੋਨ ’ਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।
ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਮੈਨੂੰ ਮੰਗਲਵਾਰ ਫ਼ੋਨ ਆਇਆ। ਉਸੇ ਦਿਨ ਮੈਂ ਨਵੀਂ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਸੀ। ਮੈਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵਿਸਤ੍ਰਿਤ ਜਾਣਕਾਰੀ ਦੇ ਦਿੱਤੀ ਹੈ।
ਸ਼ੁਭੇਂਦੂ ਨੇ ਕਿਹਾ ਕਿ ਇਸ ਸਬੰਧੀ ਇਕ ਆਡੀਓ ਕਲਿੱਪ ਵੀ ਵਾਇਰਲ ਹੋ ਰਹੀ ਹੈ ਜਿਸ ’ਚ ਇਕ ਵਿਅਕਤੀ ਨੂੰ ਟੁੱਟੀ-ਭੱਜੀ ਹਿੰਦੀ ’ਚ ਬੋਲਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਮੈਂ ਪਾਕਿਸਤਾਨ ਤੋਂ ਫ਼ੋਨ ਕਰ ਰਿਹਾ ਹਾਂ। ਸਾਵਧਾਨ ਰਹੋ, ਨਹੀਂ ਤਾਂ ਤੁਹਾਨੂੰ ਉਡਾ ਦਿੱਤਾ ਜਾਵੇਗਾ। ਭਾਰਤ ’ਚ ਕਿੰਨੇ ਹੀ ਉਡ ਗਏ ਹਨ। ਕਾਲ ਕਰਨ ਵਾਲੇ ਦਾ ਮੋਬਾਈਲ ਨੰਬਰ ਕਥਿਤ ਤੌਰ ’ਤੇ 966 ਨਾਲ ਸ਼ੁਰੂ ਹੋਇਆ ਜੋ ਸਾਊਦੀ ਅਰਬ ਦਾ ਕੋਡ ਹੈ।
ਪ੍ਰੇਮੀ ਜੋੜੇ ਨੇ ਜ਼ਹਿਰ ਖਾਧਾ, ਪ੍ਰੇਮਿਕਾ ਦੀ ਮੌਤ, ਪ੍ਰੇਮੀ ਦੀ ਹਾਲਤ ਗੰਭੀਰ
NEXT STORY