ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਦੱਖਣੀ 24 ਪਰਗਨਾ ਜ਼ਿਲੇ ਵਿਚ ਉਨ੍ਹਾਂ ਦੀ ਕਾਰ ’ਤੇ ਹਮਲਾ ਕੀਤਾ, ਜਿੱਥੇ ਉਹ ਕਾਲੀ ਪੂਜਾ ਅਤੇ ਦੀਵਾਲੀ ਉਤਸਵ ’ਚ ਹਿੱਸਾ ਲੈਣ ਗਏ ਸਨ। ਹਾਲਾਂਕਿ, ਤ੍ਰਿਣਮੂਲ ਕਾਂਗਰਸ ਨੇ ਸੁਭੇਂਦੂ ਦੇ ਦੋਸ਼ਾਂ ਨੂੰ ਰੱਦ ਕੀਤਾ ਅਤੇ ਉਨ੍ਹਾਂ ਦੀ ਕਾਰ ’ਤੇ ਹਮਲੇ ਦੀ ਘਟਨਾ ਨੂੰ ਭਾਜਪਾ ਨਾਲ ਲੋਕਾਂ ਦੀ ਨਾਰਾਜ਼ਗੀ ਕਰਾਰ ਦਿੱਤਾ।
ਸੁਭੇਂਦੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਕਾਰ ਨੂੰ ਘੱਟੋ-ਘੱਟ 7 ਥਾਵਾਂ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਲਾਲਪੁਰ ਮਦਰੱਸੇ ਦੇ ਸਾਹਮਣੇ ਉਸ ’ਤੇ ਹਮਲਾ ਹੋਇਅਾ। ਉਨ੍ਹਾਂ ਨੇ ‘ਐਕਸ’ ’ਤੇ ਘਟਨਾ ਦਾ ਇਕ ਕਥਿਤ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ, ‘‘ਅੱਜ ਦੱਖਣੀ 24 ਪਰਗਨਾ ਜ਼ਿਲੇ ਵਿਚ ਮੈਨੂੰ ਕਈ ਗੈਰ-ਕਾਨੂੰਨੀ ਬੰਗਲਾਦੇਸ਼ੀ ਮੁਸਲਮਾਨਾਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਰੁਕਾਵਟ, ਜ਼ੁਲਮਪੁਣੇ ਅਤੇ ਅਰਾਜਕਤਾ ਦੀ ਸਾਜ਼ਿਸ਼ ਕਿਸੇ ਹੋਰ ਨੇ ਨਹੀਂ ਸਗੋਂ ਤ੍ਰਿਣਮੂਲ ਕਾਂਗਰਸ ਦੀ ਜ਼ਿਲਾ ਪ੍ਰੀਸ਼ਦ ਮੈਂਬਰ ਰੇਖਾ ਗਾਜ਼ੀ ਨੇ ਪੁਲਸ ਸੁਪਰਿੰਟੈਂਡੈਂਟ (ਐੱਸ. ਪੀ.) ਕੋਟੇਸ਼ਵਰ ਰਾਓ ਦੀ ਸਹਾਇਤਾ ਅਤੇ ਸਮਰਥਨ ਨਾਲ ਰਚੀ।’’
ਜਹਾਜ਼ ’ਚ ਔਰਤ ਨਾਲ ਛੇੜਛਾੜ, ਮੁਲਜ਼ਮ ਯਾਤਰੀ ਗ੍ਰਿਫ਼ਤਾਰ
NEXT STORY