ਨਵੀਂ ਦਿੱਲੀ (ਅਨਸ)- ਲੋੜ ਹੀ ਕਾਢ ਦੀ ਮਾਂ ਹੈ। ਡਾ. ਪੂਨਮ ਕੌਰ ਆਦਰਸ਼ ਇਕ ਡਾਕਟਰ ਹੈ ਅਤੇ ਪੁਣੇ ਦੇ ਆਦਰਸ਼ ਕਲੀਨਿਕ ’ਚ ਕੋਰੋਨਾ ਦੇ ਰੋਗੀਆਂ ਦਾ ਇਲਾਜ ਕਰਦੀ ਹੈ। ਕੰਮ ਪਿੱਛੋਂ ਘਰ ਵਾਪਸ ਆਉਣ ’ਤੇ ਉਹ ਅਕਸਰ ਆਪਣੇ ਪੁੱਤਰ ਸਾਹਮਣੇ ਆਪਣਾ ਦੁੱਖ ਬਿਆਨ ਕਰਦੀ ਸੀ ਕਿ ਕਿਵੇਂ ਉਹ ਕਲੀਨਿਕ ’ਚ ਪੀ.ਪੀ.ਈ. ਕਿੱਟ ਪਾਈ ਰੱਖਣ ਕਾਰਨ ਪਸੀਨੇ ਨਾਲ ਪੂਰੀ ਤਰ੍ਹਾਂ ਭਿੱਜ ਜਾਂਦੀ ਹੈ। ਆਪਣੀ ਡਾਕਟਰ ਮਾਂ ਨੂੰ ਇਸ ਪ੍ਰੇਸ਼ਾਨੀ ਤੋਂ ਬਾਹਰ ਕੱਢਣ ਦੀ ਤਿੱਖੀ ਇੱਛਾ ਤੋਂ ਪ੍ਰੇਰਿਤ ਮੁੰਬਈ ਦੇ ਵਿਦਿਆਰਥੀ 19 ਸਾਲਾ ਨਿਹਾਲ ਸਿੰਘ ਨੇ ਪੀ. ਪੀ. ਈ. ਕਿੱਟ ਅੰਦਰ ਹਵਾ ਭੇਜਣ ਲਈ ‘ਕੋਵਟੈਕ’ ਨਾਮੀ ਫਿਲਟਰ ਬਣਾਇਆ ਹੈ। ਕੋਵਟੈਕ ਵੈਂਟੀਲੇਸ਼ਨ ਸਿਸਟਮ ਲਾਉਣ ਤੋਂ ਬਾਅਦ ਪੀ.ਪੀ.ਈ. ਕਿੱਟ ਪਹਿਨਣ ਵਾਲੇ ਨੂੰ ਇੰਝ ਲੱਗਦਾ ਹੈ ਜਿਵੇਂ ਉਹ ਪੱਖੇ ਹੇਠ ਬੈਠਾ ਹੋਵੇ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ ਕ੍ਰਿਕਟਰ ਹੇਨਰੀ ਨਿਕੋਲਸ ਨੇ ਕੀਤਾ ਵਿਆਹ, ਦੇਖੋ ਤਸਵੀਰਾਂ
ਕੋਵਟੈਕ ਨੂੰ ਰਵਾਇਤੀ ਪੀ.ਪੀ.ਈ. ਕਿੱਟ ਉੱਪਰ ਬੈਲਟ ਵਾਂਗ ਕਮਰ ਦੇ ਚਾਰੇ ਪਾਸੇ ਬਨ੍ਹਿਆ ਜਾਂਦਾ ਹੈ। ਫਿਲਟਰ ਦੋ ਮੰਤਵਾ ਨੂੰ ਪੂਰਾ ਕਰਦਾ ਹੈ, ਪਹਿਲਾ ਉਹ ਸਿਹਤ ਮੁਲਾਜ਼ਮਾਂ ਨੂੰ ਚੰਗੀ ਤਰ੍ਹਾਂ ਹਵਾਦਾਰ ਰੱਖਦਾ ਹੈ, ਦੂਜਾ ਸਰੀਰਕ ਪ੍ਰੇਸ਼ਾਨੀਆਂ ਨੂੰ ਰੋਕ ਕੇ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚਾਉਂਦਾ ਹੈ। ਵੈਂਟੀਲੇਟਰ ਨੂੰ ਕਿਉਂਕਿ ਸਰੀਰ ਦੇ ਨੇੜੇ ਪਹਿਨਿਆ ਜਾਂਦਾ ਹੈ, ਇਸ ਲਈ ਇਸ ਵਿਚ ਕੁਝ ਗੁਣਵੱਤਾ ਵਾਲੇ ਸਾਮਾਨ ਦੀ ਵਰਤੋਂ ਕੀਤੀ ਗਈ ਹੈ। ਸੁਰੱਖਿਆ ਉਪਾਵਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਵੈਂਟੀਲੇਸ਼ਨ ਸਿਸਟਮ ’ਚ ਲਿਥੀਅਮ ਆਇਨ ਬੈਟਰੀ ਲਾਈ ਗਈ ਹੈ ਜੋ 6 ਤੋਂ 8 ਘੰਟੇ ਤੱਕ ਚਲਦੀ ਹੈ।
ਇਹ ਖ਼ਬਰ ਪੜ੍ਹੋ- ਲਤਿਕਾ ਸੁਭਾਸ਼ ਹੋਵੇਗੀ ਰਾਕਾਂਪਾ ’ਚ ਸ਼ਾਮਲ
ਕੇ.ਜੀ. ਸੋਮਈਆ ਕਾਲਜ ਆਫ ਇੰਜੀਨੀਅਰਿੰਗ ਦੇ ਵਿਦਿਆਰਥੀ ਨਿਹਾਲ ਨੇ ਦੱਸਿਆ ਕਿ ਡਿਜ਼ਾਈਨ ਨੂੰ ਮੁਕੰਮਲ ਕਰਨ ਲਈ ਉਸ ਨੇ ਅਤੇ ਸਹਿਯੋਗੀਆਂ ਨੇ 20 ਵਿਕਾਸਆਤਮਕ ਪ੍ਰੋਟੋਟਾਈਪ ਅਤੇ 11 ਐਗਨਾਰਮਿਕ ਪ੍ਰੋਟੋਟਾਈਪ ਬਣਾਏ। ਹੋਂਦ ਵਿਚ ਆਉਣ ਵਾਲੀ ਆਖਰੀ ਵਸਤੂ ਦੀ ਵਰਤੋਂ ਸਾਈਂ ਸਨੇਹ ਹਸਪਤਾਲ ਪੁਣੇ ਅਤੇ ਲੋਟਸ ਮਲਟੀ ਸਪੈਸ਼ਿਲਟੀ ਹਸਪਤਾਲ ’ਚ ਕੀਤੀ ਜਾ ਰਹੀ ਹੈ।
100 ਸੈਕੰਡ ਦੇ ਫਰਕ ’ਤੇ ਪੀ.ਪੀ.ਈ. ਕਿਟ ਅੰਦਰ ਹਵਾ ਭੇਜਦਾ ਹੈ ਕੋਵਟੈਕ
ਵੈਂਟੀਲੇਸ਼ਨ ਦੀ ਕਮੀ ਕਾਰਨ ਪੀ.ਪੀ.ਈ. ਕਿੱਟ ਪਹਿਨਣ ਪਿੱਛੋਂ ਗਰਮ ਅਤੇ ਗਿੱਲੀ ਹੋ ਜਾਂਦੀ ਹੈ। ਕੋਵਟੈਕ ਆਸ-ਪਾਸ ਦੀ ਹਵਾ ਲੈਂਦਾ ਹੈ, ਉਸ ਨੂੰ ਫਿਲਟਰ ਕਰਦਾ ਹੈ ਅਤੇ ਪੀ.ਪੀ.ਈ. ਕਿੱਟ ’ਚ ਭੇਜਦਾ ਹੈ। ਕੋਵਟੈਕ 100 ਸੈਕੰਡ ਦੇ ਫਰਕ ਨਾਲ ਸਥਿਰ ਹਵਾ ਪ੍ਰਵਾਹ ਨਾਲ ਪੀ.ਪੀ.ਈ. ਅੰਦਰ ਅਸਹਿਜ ਹਾਲਾਤ ਨੂੰ ਦੂਰ ਕਰ ਦਿੰਦਾ ਹੈ। ਕਿਟ ਨੂੰ ਪਾਉਣ ਵਾਲਾ ਵਿਅਕਤੀ ਇਕ ਠੰਡਕ ਜਿਹੀ ਮਹਿਸੂਸ ਕਰਦਾ ਹੈ।
ਪਹਿਲਾਂ ਮਾਂ ਬਾਰੇ ਸੋਚਿਆ, ਫਿਰ ਸਭ ਸਿਹਤ ਮੁਲਾਜ਼ਮਾਂ ਲਈ ਬਣਾਇਆ
ਨਿਹਾਲ ਨੇ ਦੱਸਿਆ ਕਿ ਮੇਰੀ ਮੁੱਢਲੀ ਇੱਛਾ ਆਪਣੀ ਡਾਕਟਰ ਮਾਂ ਦੇ ਦਰਦ ਨੂੰ ਘੱਟ ਕਰਨ ਤੋਂ ਵੱਧ ਨਹੀਂ ਸੀ। ਜਦੋਂ ਅਸੀਂ ਫਿਲਟਰ ਬਣਾ ਲਿਆ ਤਾਂ ਮੈਂ ਮਹਿਸੂਸ ਕੀਤਾ ਕਿ ਸਮੱਸਿਆ ਵੱਡੀ ਹੈ ਅਤੇ ਇਸ ਦਾ ਸਾਹਮਣਾ ਦੇਸ਼ ਵਿਚ ਸਿਹਤ ਮੁਲਾਜ਼ਮਾਂ ਨੂੰ ਰੋਜ਼ਾਨਾ ਕਰਨਾ ਪੈ ਰਿਹਾ ਹੈ। ਫਿਰ ਅਸੀਂ ਵਪਾਰਕ ਯੋਜਨਾ ਬਣਾਈ ਤਾਂ ਜੋ ਇਹ ਸਭ ਨੂੰ ਮਿਲ ਸਕੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਲਤਿਕਾ ਸੁਭਾਸ਼ ਹੋਵੇਗੀ ਰਾਕਾਂਪਾ ’ਚ ਸ਼ਾਮਲ
NEXT STORY