ਪੁਣੇ (ਬਿਊਰੋ) ) - ਅੰਧਵਿਸ਼ਵਾਸ ਦੇ ਇਕ ਅਜੀਬੋ-ਗਰੀਬ ਮਾਮਲੇ ਵਿਚ ਇਕ ਵਿਆਹੁਤਾ ਔਰਤ ਨੂੰ ਕਥਿਤ ਤੌਰ ’ਤੇ ਗਰਭਵਤੀ ਹੋਣ ਵਿਚ ਮਦਦ ਲਈ ਮਨੁੱਖੀ ਹੱਡੀਆਂ ਦਾ ਪਾਊਡਰ ਤੇ ਸੁਆਹ ਵਾਲਾ ਪਾਣੀ ਪੀਣ ਲਈ ਮਜ਼ਬੂਰ ਕੀਤਾ ਗਿਆ। ਪੁਲਸ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਬੰਬ ਧਮਾਕਿਆਂ ਨਾਲ ਦਹਿਲਿਆ ਜੰਮੂ, 7 ਲੋਕ ਜ਼ਖ਼ਮੀ
ਜਾਂਚ ਅਧਿਕਾਰੀ ਇੰਸਪੈਕਟਰ ਜਯੰਤ ਨੇ ਦੱਸਿਆ ਕਿ 27 ਸਾਲਾ ਪੀੜਤਾ ਨੇ ਸਿੰਘਗੜ੍ਹ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਮਹਿਲਾ ਦੇ ਪਤੀ ਜਯੰਤ ਕੋਕਲੇ, ਉਸ ਦੇ ਮਾਤਾ-ਪਿਤਾ, ਭਰਾ ਅਤੇ 3 ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੂਪਾਲੀ ਨੇ ਪੁਲਸ ਕੋਲੋਂ ਦੋਸ਼ਾਂ ’ਤੇ ਰਿਪੋਰਟ ਮੰਗੀ ਹੈ।
ਇਹ ਵੀ ਪੜ੍ਹੋ- J&K ਦੇ ਕਠੂਆ ਤੋਂ ਸ਼ੁਰੂ ਹੋਈ 'ਭਾਰਤ ਜੋੜੋ ਯਾਤਰਾ', ਸਖ਼ਤ ਸੁਰੱਖਿਆ 'ਚ ਚੱਲ ਰਹੇ ਰਾਹੁਲ ਗਾਂਧੀ
ਪੁਲਸ ਅਨੁਸਾਰ ਔਰਤ ਦਾ ਵਿਆਹ 2019 ’ਚ ਮੁਲਜ਼ਮ ਨਾਲ ਹੋਇਆ ਸੀ । ਹੁਣ ਤਕ ਗਰਭਵਤੀ ਨਾ ਹੋਣ ’ਤੇ ਪਰਿਵਾਰ ਵੱਲੋਂ ਕਾਲਾ ਜਾਦੂ ਕਰਨ ਦੀ ਰਸਮ ਸ਼ੁਰੂ ਕੀਤੀ ਗਈ। ਆਪਣੀ ਸ਼ਿਕਾਇਤ ਵਿਚ ਔਰਤ ਨੇ ਕਿਹਾ ਕਿ ਉਸ ਨੂੰ ਜ਼ਬਰਦਸਤੀ ਸ਼ਮਸ਼ਾਨਘਾਟ ਲਿਜਾਇਆ ਗਿਆ। ਉੱਥੇ ਕੁਝ ਅਜੀਬ ਮਿਸ਼ਰਣ ਦੇ ਪਾਣੀ ਨਾਲ ਨਹਾਇਆ ਗਿਆ। ਫਿਰ ਉਹੀ ਪਾਣੀ ਉਸ ਨੂੰ ਪੀਣ ਲਈ ਮਜ਼ਬੂਰ ਕੀਤਾ ਗਿਆ, ਜਿਸ ਵਿਚ ਕਥਿਤ ਤੌਰ ’ਤੇ ਮਨੁੱਖੀ ਹੱਡੀਆਂ ਦਾ ਪਾਊਡਰ ਤੇ ਸੁਆਹ ਮਿਲਾਈ ਗਈ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
'ਫੈਟੀ ਲਿਵਰ' ਦੀ ਸਮੱਸਿਆ ਭਾਰਤ ’ਚ ਮਹਾਂਮਾਰੀ ਵਾਂਗ, 30 ਤੋਂ 40 ਫੀਸਦੀ ਆਬਾਦੀ ਲਪੇਟ ’ਚ
NEXT STORY