ਨਵੀਂ ਦਿੱਲੀ (ਭਾਸ਼ਾ) : ਤਾਈਵਾਨ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਵਿਨਾਸ਼ਕਾਰੀ ਦੂਜੀ ਲਹਿਰ ਖ਼ਿਲਾਫ਼ ਭਾਰਤ ਦੀ ਲੜਾਈ ਵਿਚ ਸਹਿਯੋਗ ਦੇਣ ਲਈ ਐਤਵਾਰ ਨੂੰ 150 ਆਕਸੀਜਨ ਕੰਸਨਟ੍ਰੇਟਰ ਅਤੇ 500 ਆਕਸੀਜਨ ਸਿਲੰਡਰ ਭੇਜੇ ਹਨ। ਤਾਈਪੇ ਆਰਥਿਕ ਅਤੇ ਸੱਭਿਆਚਾਰਕ ਕੇਂਦਰ (ਟੀ.ਈ.ਸੀ.ਸੀ.) ਨੇ ਕਿਹਾ ਕਿ ਭਾਰਤ ਨੂੰ ਜਲਦ ਹੀ ਡਾਕਟਰੀ ਉਪਕਰਨਾਂ ਅਤੇ ਸਪਲਾਈ ਦੀ ਹੋਰ ਖੇਪ ਭੇਜੀ ਜਾਏਗੀ।
ਇਹ ਵੀ ਪੜ੍ਹੋ : ਹਰਭਜਨ ਸਿੰਘ ਨੂੰ ਭਾਰਤ ’ਚ ਕੋਰੋਨਾ ਮਾਮਲੇ ਵੱਧਦੇ ਦੇਖ ਚੜ੍ਹਿਆ ਗੁੱਸਾ, ਕਿਹਾ- ਚੀਨ ਨੂੰ ਪੁੱਛੋਂ ਉਸ ਨੇ ਅਜਿਹਾ ਕਿਉਂ ਕੀਤਾ
ਟੀ.ਈ.ਸੀ.ਸੀ. ਨੇ ਕਿਹਾ, ‘ਕੋਵਿਡ-19 ਗਲੋਬਲ ਮਹਾਮਾਰੀ ਦੀ ਨਵੀਂ ਲਹਿਰ ਵਿਚ ਭਾਰਤ ਦੀ ਜੰਗ ਖ਼ਿਲਾਫ਼ ਉਸ ਨਾਲ ਮਜ਼ਬੂਤ ਦੋਸਤੀ ਪ੍ਰਗਟ ਕਰਦੇ ਹੋਏ ਤਾਈਵਾਨ ਭਾਰਤ ਨੂੰ ਅਹਿਮ ਡਾਕਟਰੀ ਸਪਲਾਈ ਭੇਜ ਰਿਹਾ ਹੈ। 150 ਆਕਸੀਜਨ ਕੰਸਨਟ੍ਰੇਟਰ ਅਤੇ 500 ਆਕਸੀਜਨ ਸਿਲੰਡਰਾਂ ਦੀ ਪਹਿਲੀ ਖੇਪ ਐਤਵਾਰ ਨੂੰ ਨਵੀਂ ਦਿੱਤੀ ਪਹੁੰਚ ਗਈ।’ ਟੀ.ਈ.ਸੀ.ਸੀ. ਭਾਰਤ ਵਿਚ ਤਾਈਵਾਨ ਦਾ ਪ੍ਰਤੀਨਿਧੀ ਦਫ਼ਤਰ ਹੈ। ਇਸ ਨੇ ਇਕ ਬਿਆਨ ਵਿਚ ਕਿਹਾ, ‘ਤਾਈਵਾਨ ਸਰਕਾਰ ਵੱਲੋਂ ਭਾਰਤ ਵਿਚ ਤਾਈਪੇ ਆਰਥਿਕ ਅਤੇ ਸੱਭਿਆਚਾਰਕ ਕੇਂਦਰ ਤਾਈਵਾਨ ਅਤੇ ਭਾਰਤ ਵਿਚਾਲੇ ਦੋਸਤਾਨਾ ਦੁਵੱਲੇ ਸਬੰਧਾਂ ਦੀ ਪੁਸ਼ਟੀ ਦੀ ਕਾਮਨਾ ਕਰਦਾ ਹੈ।’
ਇਹ ਵੀ ਪੜ੍ਹੋ : ਕੋਰੋਨਾ ਫੈਲਣ ਤੋਂ ਰੋਕਣ ਲਈ ਓਂਟਾਰੀਓ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਐਂਟਰੀ ਬੈਨ ਕਰੇਗਾ ਕੈਨੇਡਾ
ਇਸ ਵਿਚ ਕਿਹਾ ਗਿਆ, ‘ਤਾਈਵਾਨ ਵੱਲੋਂ ਡਾਕਟਰੀ ਸਪਲਾਈ ਭੇਜਣਾ ਦੋਵਾਂ ਪੱਖਾਂ ਦੀਆਂ ਵੱਖ-ਵੱਖ ਏਜੰਸੀਆਂ ਵਿਚਾਲੇ ਕਰੀਬੀ ਸਹਿਯੋਗ ਅਤੇ ਸਾਂਝੇਦਾਰੀ ਦੀ ਗਵਾਹੀ ਹੈ। ਇਹ ਸਰਕਾਰ ਅਤੇ ਤਾਈਵਾਨ ਦੇ ਲੋਕਾਂ ਵੱਲੋਂ ਭਾਰਤ ਨੂੰ ਮਨੁੱਖੀ ਮਦਦ ਦੇਣ ਲਈ ਠੋਸ ਰਾਹਤ ਕੋਸ਼ਿਸ਼ਾਂ ਅਤੇ ਯੋਗਦਾਨ ਨੂੰ ਵੀ ਪ੍ਰਦਰਸ਼ਿਤ ਕਰਦਾ ਹੈ।’ ਭਾਰਤ ਨੂੰ ਤਾਈਵਾਨ ਦੀ ਮਦਦ ਚੀਨੀ ਫ਼ੌਜੀ ਜਹਾਜ਼ਾਂ ਵੱਲੋਂ ਤਾਈਵਾਨ ਹਵਾਈ ਖੇਤਰ ਦਾ ਉਲੰਘਣ ਕੀਤੇ ਜਾਣ ਦੀਆਂ ਖ਼ਬਰਾਂ ਦਰਮਿਆਨ ਆਈ ਹੈ। ਇਸ ਦੌਰਾਨ ਉਜਬੇਕਿਸਤਾਨ ਨੇ 100 ਆਕਸੀਜਨ ਕੰਸਨਟ੍ਰੇਟਰ ਦੇ ਨਾਲ ਹੀ ਰੈਮੇਡੇਸਿਵਿਰ ਅਤੇ ਹੋਰ ਦਵਾਈਆਂ ਭੇਜੀਆਂ ਹਨ।
ਇਹ ਵੀ ਪੜ੍ਹੋ : ਡਾ. ਫਾਊਚੀ ਦੀ ਸਲਾਹ, ਕੋਰੋਨਾ ਦੇ ਭਿਆਨਕ ਮੰਜ਼ਰ ਦਰਮਿਆਨ ਭਾਰਤ ’ਚ ਲੱਗੇ ਕੁੱਝ ਹਫ਼ਤਿਆਂ ਲਈ 'ਤਾਲਾਬੰਦੀ'
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰਾਕੇਸ਼ ਟਿਕੈਤ ਨੂੰ ਮਹਾਪੰਚਾਇਤ ਕਰਨੀ ਪਈ ਭਾਰੀ, ਧਾਰਾ 144 ਦੀ ਉਲੰਘਣਾ ਕਰਨ ਦਾ ਮਾਮਲਾ ਦਰਜ
NEXT STORY