ਤਿਰੂਵੰਨਾਮਲਾਈ (ਭਾਸ਼ਾ)- ਤਾਮਿਲਨਾਡੂ ਦੇ ਤਿਰੂਵੰਨਾਮਲਾਈ ਜ਼ਿਲ੍ਹੇ ਦੇ ਚੇਂਗਮ ਤਾਲੁਕ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ 4 ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉਸ ਦੀ 9 ਸਾਲਾ ਧੀ ਨੂੰ ਇੱਥੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਵਿਅਕਤੀ ਦੀ ਪਛਾਣ ਪਲਾਨੀਸਾਮੀ (45) ਵਜੋਂ ਹੋਈ ਹੈ, ਜੋ ਚੇਂਗਮ ਕੋਲ ਓਰਾਂਥਾਵਾੜੀ ਪਿੰਡ 'ਚ ਖੇਤ 'ਚ ਕੰਮ ਕਰਦਾ ਸੀ। ਪੁਲਸ ਨੇ ਦੱਸਿਆ ਕਿ ਘਟਨਾ ਦੇ ਪਿੱਛੇ ਉੱਚਿਤ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ : ਪਤਨੀ ਦੇ ਕਤਲ ਦੇ ਦੋਸ਼ 'ਚ ਕੱਟ ਰਿਹਾ ਸੀ ਸਜ਼ਾ, ਜ਼ਮਾਨਤ 'ਤੇ ਆਏ ਨੇ ਕਿਸੇ ਹੋਰ ਨਾਲ ਘੁੰਮਦੀ ਵੇਖੀ ਤਾਂ...
ਗੁਆਂਢੀਆਂ ਨੇ ਸ਼ੱਕ ਹੋਣ 'ਤੇ ਅੱਜ ਯਾਨੀ ਮੰਗਲਵਾਰ ਨੂੰ ਪੁਲਸ ਨੂੰ ਬੁਲਾਇਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਪਲਾਨੀਸਾਮੀ ਦੀ ਲਾਸ਼ ਛੱਤ ਨਾਲ ਲਟਕੀ ਮਿਲੀ। ਉਸ ਦੀ 37 ਸਾਲਾ ਪਤਨੀ, ਤਿੰਨ ਧੀਆਂ ਅਤੇ ਇਕ ਪੁੱਤਰ ਵੀ ਮੌਕੇ 'ਤੇ ਮ੍ਰਿਤ ਮਿਲੀ, ਜਦੋਂ ਕਿ ਉਸ ਦੀ ਇਕ ਧੀ ਜ਼ਖ਼ਮੀ ਮਿਲੀ, ਜਿਸ ਨੂੰ ਤੁਰੰਤ ਹੀ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਗੇ ਦੀ ਜਾਂਚ ਲਈ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭਾਰਤ ਨੇ OIC ਦੇ ਜਨਰਲ ਸਕੱਤਰ ਵੱਲੋਂ POK ਦਾ ਦੌਰਾ ਕਰਨ 'ਤੇ ਦਿੱਤੀ ਤਿੱਖੀ ਪ੍ਰਤੀਕਿਰਿਆ
NEXT STORY