ਨਵੀਂ ਦਿੱਲੀ— ਤਾਂਤਰਿਕ ਦੀ ਸਲਾਹ 'ਤੇ ਆਪਣੇ ਹੀ ਪਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 48 ਸਾਲਾ ਇਕ ਔਰਤ ਨੂੰ ਆਪਣੇ ਪਤੀ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕੇਂਦਰੀ ਕਰਮਚਾਰੀ ਹਨ। ਔਰਤ ਦੇ ਪਤੀ ਰੀਅਲ ਐਸਟੇਟ ਕੰਪਨੀ 'ਚ ਮੈਨੇਜਰ ਦੇ ਅਹੁਦੇ 'ਤੇ ਸਨ ਅਤੇ ਇਕ ਤਾਂਤਰਿਕ ਦੀ ਸਲਾਹ 'ਤੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਮਾਮਲਾ ਦਿੱਲੀ ਦੇ ਕਾਲੀਬਾੜੀ ਇਲਾਕੇ ਦਾ ਹੈ, ਜਿੱਥੇ ਕੇ.ਵੀ. ਰਾਮਾ ਨਾਂ ਦੀ ਔਰਤ ਨੂੰ ਘਰ ਦੀ ਸ਼ਾਂਤੀ ਲਈ ਇਕ ਤਾਂਤਰਿਕ ਨੇ ਪਤੀ ਨੂੰ ਜ਼ਹਿਰ ਦੇਣ ਦੀ ਸਲਾਹ ਦਿੱਤੀ। ਰਾਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ 52 ਸਾਲਾ ਪਤੀ ਡੀ.ਐੱਸ. ਮੂਰਤੀ ਨੇ ਉਨ੍ਹਾਂ ਦੇ ਸਾਰੇ ਗਹਿਣੇ 12 ਲੱਖ ਰੁਪਿਆਂ 'ਚ ਵੇਚ ਦਿੱਤੇ ਸਨ ਅਤੇ ਪਤੀ ਦੀ ਸ਼ਰਾਬ ਪੀਣ ਦੀ ਆਦਤ ਕਾਰਨ ਵਿਆਹੁਤਾ ਜ਼ਿੰਦਗੀ ਚੰਗੀ ਨਹੀਂ ਚੱਲ ਰਹੀ ਸੀ।
ਡੀ.ਸੀ.ਪੀ. (ਨਵੀਂ ਦਿੱਲੀ) ਮਧੁਰ ਵਰਮਾ ਨੇ ਦੱਸਿਆ ਕਿ ਔਰਤ ਨੂੰ ਉਸ ਦੇ ਤਾਂਤਰਿਕ ਸਾਧੀ ਸ਼ਾਮ ਸਿੰਘ ਉਰਫ ਭਗਤ ਜੀ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸੇ ਤਾਂਤਰਿਕ ਨੇ ਪਤੀ ਨੂੰ ਪਿਲਾਉਣ ਲਈ ਔਰਤ ਨੂੰ ਜ਼ਹਿਰ ਦਾ ਪੈਕੇਟ ਦਿੱਤਾ ਸੀ। 26 ਫਰਵਰੀ ਨੂੰ ਬੇਹੋਸ਼ ਮੂਰਤੀ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਅਗਲੇ ਦਿਨ ਉਸ ਦੀ ਮੌਤ ਹੋ ਗਈ ਸੀ। ਜਦੋਂ ਉਨ੍ਹਾਂ ਨੂੰ ਭਰਤੀ ਕਰਵਾਉਣ ਵਾਲੇ ਸ਼ਖਸ ਦਾ ਫੋਨ ਨੰਬਰ ਅਤੇ ਪਤਾ ਗਲਤ ਨਿਕਲਿਆ ਤਾਂ ਹਸਪਤਾਲ ਦੇ ਸੀ.ਸੀ.ਟੀ.ਵੀ. ਫੁਟੇਜ ਤੋਂ ਕਾਰ ਦਾ ਰਜਿਸਟਰੇਸ਼ਨ ਨੰਬਰ ਲਿਆ ਗਿਆ। ਕਾਰ ਨੂੰ ਲੱਭਦੇ ਹੋਏ ਪੁਲਸ ਮੂਰਤੀ ਦੀ ਪਤਨੀ ਤੱਕ ਪੁੱਜੀ। ਪੋਸਟਮਾਰਟਮ ਰਿਪੋਰਟ 'ਚ ਇਹ ਪਾਇਆ ਗਿਆ ਕਿ ਮੂਰਤੀ ਦੀ ਮੌਤ ਜ਼ਹਿਰ ਖਾਣ ਨਾਲ ਹੋਈ ਅਤੇ ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ 'ਚ ਰਹਿ ਰਹੇ ਉਨ੍ਹਾਂ ਦੇ ਭਰਾ ਨੂੰ ਦਿੱਲੀ ਬੁਲਾ ਕੇ ਕਤਲ ਦਾ ਕੇਸ ਦਰਜ ਕੀਤਾ ਗਿਆ। ਸੂਤਰ ਨੇ ਦੱਸਿਆ ਕਿ ਕੇਸ ਦੇ ਜਾਂਚ ਅਧਿਕਾਰੀ ਅਨੁਸਾਰ ਪਰਿਵਾਰਕ ਜੀਵਨ ਦੀ ਖੁਸ਼ਹਾਲੀ ਲਈ ਰਾਮਾ ਦੱਖਣਪੁਰੀ ਸਥਿਤ ਭਗਤ ਜੀ ਕੋਲ ਗਈ ਸੀ ਅਤੇ ਤਾਂਤਰਿਕ ਨੇ ਉਨ੍ਹਾਂ ਨੂੰ ਵਿਭੂਤੀ ਦਾ ਇਕ ਪੈਕੇਟ ਦਿੱਤਾ ਸੀ। ਉਸ ਨੇ ਅੱਗੇ ਦੱਸਿਆ,''26 ਫਰਵਰੀ ਨੂੰ ਰਾਮਾ ਨੇ ਪਤੀ ਦੀ ਡਰਿੰਕ 'ਚ ਵਿਭੂਤੀ ਮਿਲਾ ਦਿੱਤੀ ਅਤੇ ਜਿਵੇਂ ਹੀ ਉਹ ਬੇਹੋਸ਼ ਹੋਏ, ਉਨ੍ਹਾਂ ਨੂੰ ਹਸਪਤਾਲ ਲੈ ਗਈ।''
ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਰਾਜਪਾਲ ਨੇ ਦੱਸੀ ਸਰਕਾਰ ਦੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ
NEXT STORY