ਨਵੀਂ ਦਿੱਲੀ– ਕੇਂਦਰ ਸਰਕਾਰ ਨੇ ਮੰਕੀਪਾਕਸ ਵਾਇਰਸ ਨੂੰ ਲੈ ਕੇ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ, ਜੋ ਬੀਮਾਰੀ ਦੀ ਰੋਕਥਾਮ, ਜਾਂਚ, ਇਲਾਜ ਅਤੇ ਟੀਕਾਕਰਨ ਸਬੰਧੀ ਦਿਸ਼ਾ-ਨਿਰੇਦਸ਼ ਤੈਅ ਕਰੇਗੀ। ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਨੀਤੀ ਆਯੋਗ ਦੇ ਮੈਂਬਰ ਡਾ. ਵੀ. ਕੇ. ਪਾਲ ਇਸ ਟਾਸਕ ਫੋਰਸ ਦੇ ਪ੍ਰਧਾਨ ਹੋਣਗੇ।
ਇਹ ਵੀ ਪੜ੍ਹੋ- ਮੰਕੀਪਾਕਸ ਦਾ ਖ਼ਤਰਾ; 21 ਦਿਨ ਦਾ ਇਕਾਂਤਵਾਸ, ਮਾਸਕ ਵੀ ਲਾਜ਼ਮੀ, ਜਾਣੋ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼
ਟਾਸਕ ਫੋਰਸ ਦੇ ਗਠਨ ਦਾ ਫੈਸਲਾ 26 ਜੁਲਾਈ ਨੂੰ ਦੇਸ਼ ’ਚ ਚੱਲ ਰਹੀ ਜਨਤਕ ਸਿਹਤ ਤਿਆਰੀਆਂ ਦੀ ਸਮੀਖਿਆ ਕਰਨ ਲਈ ਹੋਈ ਇਕ ਉੱਚ ਪੱਧਰੀ ਮੀਟਿੰਗ ਵਿਚ ਲਿਆ ਗਿਆ ਸੀ। ਸੂਤਰਾਂ ਮੁਤਾਬਕ ਇਹ ਟਾਸਕ ਫੋਰਸ ਦੇਸ਼ ’ਚ ਵਾਇਰਸ ਦਾ ਪਤਾ ਲਾਉਣ ਲਈ ਜਾਂਚ ਕੇਂਦਰਾਂ ’ਚ ਵਿਸਥਾਰ ਨੂੰ ਲੈ ਕੇ ਸਰਕਾਰ ਦਾ ਮਾਰਗਦਰਸ਼ਨ ਕਰੇਗਾ ਅਤੇ ਇਸ ਬੀਮਾਰੀ ਦੀ ਰੋਕਥਾਮ ਲਈ ਟੀਕਾਕਰਨ ਸਬੰਧੀ ਪਹਿਲੂਆਂ ’ਤੇ ਨਜ਼ਰ ਰੱਖੇਗਾ।
ਹੁਣ ਤੱਕ ਕੁੱਲ 4 ਕੇਸ ਆਏ ਸਾਹਮਣੇ
ਦੁਨੀਆ ਭਰ ’ਚ ਮੰਕੀਪਾਕਸ ਦਾ ਕਹਿਰ ਵੱਧਣਾ ਜਾ ਰਿਹਾ ਹੈ। ਭਾਰਤ ’ਚ ਕੇਰਲ ਤੋਂ 13 ਜੁਲਾਈ ਨੂੰ ਮੰਕੀਪਾਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਹੁਣ ਤੱਕ ਕੁੱਲ 4 ਕੇਸ ਸਾਹਮਣੇ ਆ ਚੁੱਕੇ ਹਨ। ਅਫਰੀਕਾ ਤੋਂ ਨਿਕਲ ਕੇ ਮੰਕੀਪਾਕਸ ਦਾ ਵਾਇਰਸ ਬੀਤੇ ਕੁਝ ਦਿਨਾਂ ’ਚ ਹੀ 75 ਤੋਂ ਵੱਧ ਦੇਸ਼ਾਂ ’ਚ ਪਹੁੰਚ ਗਿਆ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਹਾਲ ’ਚ ਮੰਕੀਪਾਕਸ ਨੂੰ ਵੈਸ਼ਵਿਕ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਮੰਕੀਪਾਕਸ ਨੇ ਦੁਨੀਆ 'ਚ ਮਚਾਈ ਹਲ-ਚਲ, ਜਾਣੋ ਇਸ ਦੇ ਲੱਛਣ ਅਤੇ ਸੰਕੇਤ
ਕੇਰਲ ’ਚ 22 ਸਾਲਾ ਨੌਜਵਾਨ ਦੀ ਮੌਤ
ਦੱਸਣਯੋਗ ਹੈ ਕਿ ਹਾਲ ਹੀ ’ਚ ਸੰਯੁਕਤ ਅਰਬ ਅਮੀਰਾਤ ਤੋਂ ਕੇਰਲ ਪਰਤੇ 22 ਸਾਲਾ ਨੌਜਵਾਨ ਦੀ ਮੰਕੀਪਾਕਸ ਕਾਰਨ ਸ਼ਨੀਵਾਰ ਨੂੰ ਮੌਤ ਹੋ ਗਈ। ਉਸ ਦਾ ਤ੍ਰਿਸ਼ੂਲ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਨੌਜਵਾਨ ਦੇ ਨਮੂਨਿਆਂ ਦੀ ਜਾਂਚ ਲਈ ਪੁਣੇ 'ਚ ਸਥਿਤ ਰਾਸ਼ਟਰੀ ਵਿਸ਼ਾਨੂੰ ਵਿਗਿਆਨ ਸੰਸਥਾ (ਐੱਨ.ਆਈ.ਵੀ.) ਭੇਜਿਆ ਗਿਆ ਸੀ, ਜਿਸ ’ਚ ਮੰਕੀਪਾਕਸ ਵਾਇਰਸ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ- ਦਹਾਕਿਆਂ ਪੁਰਾਣੀ ਬੀਮਾਰੀ ‘ਮੰਕੀਪਾਕਸ’ ਬਣੀ ਦੁਨੀਆ ਲਈ ਚੁਣੌਤੀ
ਛੱਤੀਸਗੜ੍ਹ : ਪੁਲਸ ਨਾਲ ਮੁਕਾਬਲੇ 'ਚ 5 ਲੱਖ ਦਾ ਇਨਾਮੀ ਨਕਸਲੀ ਢੇਰ
NEXT STORY