ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਬੇਹੱਦ ਖ਼ੌਫ਼ਨਾਕ ਤੇ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਅਲੀਗੜ੍ਹ ਵਿਖੇ ਇੱਕ 25 ਸਾਲਾ ਅਧਿਆਪਕ ਅਤੇ ਇੱਕ 14 ਸਾਲਾ 8ਵੀਂ ਜਮਾਤ ਦੀ ਵਿਦਿਆਰਥਣ ਦੀਆਂ ਲਾਸ਼ਾਂ ਇਕ ਹੋਟਲ ਦੇ ਕਮਰੇ 'ਚੋਂ ਬਰਾਮਦ ਹੋਈਆਂ। ਜਾਣਕਾਰੀ ਅਨੁਸਾਰ ਦੋਵਾਂ ਦੀ ਮੌਤ ਜ਼ਹਿਰ ਨਿਗਲਣ ਕਾਰਨ ਹੋਈ ਹੈ।
ਅਧਿਆਪਕ ਦੀ ਪਛਾਣ ਬੰਨਾਦੇਵੀ ਦੇ ਰਹਿਣ ਵਾਲੇ ਚੰਦਰਕਾਂਤ ਵਜੋਂ ਹੋਈ ਹੈ, ਜੋ ਕਿ ਮੇਲਰੋਜ ਬਾਈਪਾਸ, ਸੰਤ ਨਗਰ ਸਥਿਤ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦਾ ਸੀ, ਜਦਕਿ ਵਿਦਿਆਰਥਣ ਵੀ ਉਸੇ ਸਕੂਲ 'ਚ ਪੜ੍ਹਦੀ ਸੀ।
ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਤੇ ਵਿਦਿਆਰਥਣ ਦੋਵੇਂ ਪ੍ਰੇਮ ਸੰਬੰਧ ਵਿੱਚ ਸਨ, ਜਿਸ ਦਾ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਇਸ ਦੇ ਬਾਵਜੂਦ ਉਹ ਘਰ ਵਾਲਿਆਂ ਤੋਂ ਚੋਰੀ ਇਕ-ਦੂਜੇ ਨੂੰ ਮਿਲਦੇ ਰਹੇ। ਘਟਨਾ ਵਾਲੇ ਦਿਨ ਜਦੋਂ ਦੋਵੇਂ ਹੋਟਲ 'ਚ ਦਾਖ਼ਲ ਹੋਏ ਤਾਂ ਵਿਦਿਆਰਥਣ ਨੇ ਨਕਲੀ ਆਈ.ਡੀ. ਨਾਲ ਹੋਟਲ 'ਚ ਐਂਟਰੀ ਕੀਤੀ, ਜਦਕਿ ਅਧਿਆਪਕ ਦੀ ਪਛਾਣ ਅਸਲੀ ਸੀ।
ਇਹ ਵੀ ਪੜ੍ਹੋ- ਜੰਗ ਦੀ ਤਿਆਰੀ ! ਭਾਰਤ-ਪਾਕਿ ਤਣਾਅ ਦਰਮਿਆਨ ਕਰਾਚੀ ਪਹੁੰਚ ਗਿਆ ਤੁਰਕੀ ਨੇਵੀ ਦਾ ਜਹਾਜ਼
ਮਰਨ ਤੋਂ ਪਹਿਲਾਂ ਅਧਿਆਪਕ ਨੇ ਵੀਡੀਓ ਕਾਲ ਰਾਹੀਂ ਇੱਕ ਦੋਸਤ ਨੂੰ ਖੁਦਕੁਸ਼ੀ ਕਰਨ ਬਾਰੇ ਦੱਸਿਆ ਸੀ, ਜਿਸ ਨਾਲ ਦੋਸਤ ਨੇ ਤੁਰੰਤ ਨਜ਼ਦੀਕੀ ਜਾਣ-ਪਛਾਣ ਵਾਲਿਆਂ ਨੂੰ ਸੰਪਰਕ ਕਰ ਕੇ ਜਾਣਕਾਰੀ ਦਿੱਤੀ। ਇਸ ਮਗਰੋਂ ਜਦੋਂ ਉਹ ਦੋਵੇਂ ਕਾਫ਼ੀ ਸਮੇਂ ਤੱਕ ਕਮਰੇ 'ਚੋਂ ਬਾਹਰ ਨਾ ਆਏ ਤਾਂ ਹੋਟਲ ਸਟਾਫ ਨੇ ਕਮਰੇ 'ਚ ਜਾ ਕੇ ਚੈੱਕ ਕੀਤਾ।
ਪੁਲਸ ਨੂੰ ਮੌਕੇ 'ਤੇ ਕੀਟਨਾਸ਼ਕਾਂ ਦੇ ਪੈਕੇਟ ਮਿਲੇ ਹਨ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਹੁਣ ਸੀ.ਸੀ.ਟੀ.ਵੀ. ਫੁਟੇਜ ਦੀ ਚੈੱਕ ਕਰੇਗੀ ਤੇ ਹੋਟਲ ਸਟਾਫ ਤੋਂ ਵੀ ਪੁੱਛਗਿੱਛ ਕਰੇਗੀ। ਇਸ ਮਾਮਲੇ ਦੇ ਸਾਹਮਣੇ ਆਉਣ ਮਗਰੋਂ ਇਲਾਕੇ 'ਚ ਸਨਸਨੀ ਫੈਲ ਗਈ ਹੈ ਤੇ ਬੱਚਿਆਂ ਦੀ ਸੁਰੱਖਿਆ, ਵਿਦਿਅਕ ਸੰਸਥਾਵਾਂ ਦੀਆਂ ਜ਼ਿੰਮੇਵਾਰੀਆਂ ਅਤੇ ਮਹਿਮਾਨਾਂ ਦੀ ਪਛਾਣ ਦੀ ਪੁਸ਼ਟੀ ਕਰਨ ਵਿੱਚ ਹੋਟਲਾਂ ਦੇ ਪ੍ਰੋਟੋਕੋਲ ਬਾਰੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ।
ਇਹ ਵੀ ਪੜ੍ਹੋ- ਘਰੋਂ ਵਾਲ ਕਟਵਾਉਣ ਗਏ ਮੁੰਡਿਆਂ ਦੇ ਘਰ ਵਿਛ ਗਏ ਸੱਥਰ, ਨਹੀਂ ਸੋਚਿਆ ਸੀ ਇੰਝ ਹੋਵੇਗੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਾਰੀ ਹੋਏ 10ਵੀਂ-12ਵੀਂ ਦੇ ਨਤੀਜੇ, ਵਿਦਿਆਰਥੀਆਂ ਦੀ ਉਡੀਕ ਹੋਈ ਖ਼ਤਮ
NEXT STORY