ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਇੱਜਤਨਗਰ ਸਟੇਸ਼ਨ ਨੇੜੇ ਸੋਮਵਾਰ ਨੂੰ ਇਕ ਰੇਲ ਇੰਜਣ ਦੀ ਲਪੇਟ ’ਚ ਆਉਣ ਨਾਲ 2 ਨਾਬਾਲਗ ਮੁੰਡਿਆਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਆਦਿਤਿਆ (14) ਅਤੇ ਪੰਕਜ (11) ਵਜੋਂ ਹੋਈ ਹੈ, ਜੋ ਵਾਲ ਕਟਵਾਉਣ ਲਈ ਘਰੋਂ ਨਿਕਲੇ ਸਨ।
ਇੱਜਤਨਗਰ ਥਾਣੇ ਦੇ ਮੁਖੀ ਵਿਜੇਂਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਆਦਿਤਿਆ ਈਅਰਫੋਨ ਲਾ ਕੇ ਗਾਣੇ ਸੁਣ ਰਿਹਾ ਸੀ, ਜਦੋਂ ਕਿ ਪੰਕਜ ਫੋਨ ’ਤੇ ਗੱਲ ਕਰਦੇ ਹੋਏ ਰੇਲਵੇ ਲਾਈਨ ਪਾਰ ਕਰ ਰਿਹਾ ਸੀ। ਇਸ ਦੌਰਾਨ ਕਾਠਗੋਦਾਮ ਵੱਲੋਂ ਆ ਰਿਹਾ ਇਕ ਇੰਜਣ ਟ੍ਰੈਕ ਤੋਂ ਲੰਘ ਰਿਹਾ ਸੀ।
ਇਹ ਵੀ ਪੜ੍ਹੋ- ਜੰਗ ਦੀ ਤਿਆਰੀ ! ਭਾਰਤ-ਪਾਕਿ ਤਣਾਅ ਦਰਮਿਆਨ ਕਰਾਚੀ ਪਹੁੰਚ ਗਿਆ ਤੁਰਕੀ ਨੇਵੀ ਦਾ ਜਹਾਜ਼
ਆਸਪਾਸ ਮੌਜੂਦ ਲੋਕਾਂ ਅਤੇ ਲੋਕੋ ਪਾਇਲਟ ਨੇ ਉਨ੍ਹਾਂ ਨੂੰ ਚਿਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਨੇ ਨਹੀਂ ਸੁਣਿਆ ਅਤੇ ਇੰਜਣ ਦੀ ਲਪੇਟ ’ਚ ਆ ਗਏ। ਹਾਦਸੇ ’ਚ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨੀ ਫ਼ੌਜ ਨੇ ਲਗਾਤਾਰ 12ਵੇਂ ਦਿਨ ਕੀਤੀ ਜੰਗਬੰਦੀ ਦੀ ਉਲੰਘਣਾ, ਭਾਰਤ ਨੇ ਦਿੱਤਾ ਮੋੜਵਾਂ ਜਵਾਬ
NEXT STORY