ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਮਾਲਖਾ ਦੇ ਗਾਂਧੀ ਕਾਲੋਨੀ ਦੀ ਰਹਿਣ ਵਾਲੀ 5 ਸਾਲਾ ਬੱਚੀ ਨੂੰ ਟਿਊਸ਼ਨ ਪੜ੍ਹਾਉਣ ਦੌਰਾਨ ਉਸ ਦੀ ਅਧਿਆਪਕਾ ਨੇ ਅੱਖ 'ਤੇ ਕਾਪੀ ਮਾਰੀ, ਜਿਸ ਨਾਲ ਮਾਸੂਮ ਦੀ ਅੱਖ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਪੁਲਸ ਨੇ ਪਰਿਵਾਰ ਦੀ ਸ਼ਿਕਾਇਤ 'ਤੇ ਅਧਿਆਪਕਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਬੱਚੀ ਦੇ ਦਾਦਾ ਰਾਮਦੀਨ ਨੇ ਦੱਸਿਆ ਕਿ ਉਸ ਦੀ 5 ਸਾਲਾ ਪੋਤੀ ਸਮਾਲਖਾ ਦੇ ਇਕ ਨਿੱਜੀ ਸਕੂਲ 'ਚ ਪੜ੍ਹਾਉਣ ਵਾਲੀ ਮਹਿਲਾ ਟੀਚਰ ਪਰਵੀਨ ਕੋਲ ਟਿਊਸ਼ਨ ਪੜ੍ਹਦੀ ਹੈ।
ਇਹ ਵੀ ਪੜ੍ਹੋ : ਹੈਵਾਨ ਬਣਿਆ ਪਿਓ, 8 ਮਹੀਨੇ ਦੀ ਮਾਸੂਮ ਦੇ ਤੋੜੇ ਹੱਥ-ਪੈਰ
5 ਅਪ੍ਰੈਲ ਨੂੰ ਉਸ ਦੀ ਪੋਤੀ ਵੱਡੀ ਭੈਣ ਨਾਲ ਟਿਊਸ਼ਨ ਗਈ ਸੀ। ਅਧਿਆਪਕਾ ਨੇ ਕਿਸੇ ਗੱਲ ਨੂੰ ਲੈ ਕੇ ਗੁੱਸੇ 'ਚ ਬੱਚੀ ਦੀ ਅੱਖ 'ਤੇ ਕਾਪੀ ਸੁੱਟ ਕੇ ਮਾਰੀ। ਬੱਚੀ ਦੀ ਅੱਖ 'ਚੋਂ ਖੂਨ ਨਿਕਲਣ ਲੱਗੀ। ਅਧਿਆਪਕਾ ਨੇ ਉਸ ਸਮੇਂ ਉਸ ਦੀ ਅੱਖ ਨੂੰ ਪਾਣੀ ਨਾਲ ਸਾਫ਼ ਕਰ ਕੇ ਘਰ ਭੇਜ ਦਿੱਤਾ। ਬਾਅਦ 'ਚ ਡਾਕਟਰਾਂ ਨੇ ਅੱਖ 'ਚ ਇੰਫੈਕਸ਼ਨ ਦੱਸਿਆ। ਪਰਿਵਾਰ ਵਾਲੇ ਬੱਚੀ ਨੂੰ ਰੋਹਤਕ ਪੀਜੀਆਈ ਲੈ ਗਏ। ਖੂਨ ਨਾਲ ਅੱਖ 'ਚ ਇੰਫੈਕਸ਼ਨ ਬਣ ਗਿਆ ਅਤੇ ਬੱਚੀ ਨੂੰ ਦਿਖਾਈ ਦੇਣਾ ਬੰਦ ਹੋ ਗਿਆ। ਹੁਣ ਬੱਚੀ ਨੂੰ ਇਲਾਜ ਲਈ ਦਿੱਲੀ ਦੇ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਇੰਡੀਆ' ਗਠਜੋੜ ਆਪਣੇ ਵੋਟ ਬੈਂਕ ਲਈ ਕਰ ਰਿਹਾ ਹੈ 'ਗੁਲਾਮੀ' ਅਤੇ 'ਮੁਜਰਾ' : PM ਮੋਦੀ
NEXT STORY