ਬੇਂਗਲੁਰੂ– ਅਧਿਆਪਕ ਭਰਤੀ ਘਪਲੇ ਮਾਮਲੇ ’ਚ ਪੱਛਮੀ ਬੰਗਾਲ ਦੇ ਗ੍ਰਿਫ਼ਤਾਰ ਕੀਤੇ ਗਏ ਮੰਤਰੀ ਪਾਰਥ ਚੈਟਰਜੀ ਪੁੱਛ-ਗਿੱਛ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨਾਲ ਸਹਿਯੋਗ ਨਹੀਂ ਕਰ ਰਹੇ ਹਨ। ਏਜੰਸੀ ਦੇ ਇਕ ਅਧਿਕਾਰੀ ਨੇ ਇਹ ਗੱਲ ਆਖੀ। ਉਨ੍ਹਾਂ ਨੇ ਦੱਸਿਆ ਕਿ ਪਾਰਥ ਚੈਟਰਜੀ ਅਧਿਆਪਕ ਭਰਤੀ ਘਪਲੇ ਦੀ ਜਾਂਚ ਦੇ ਸਬੰਧ ’ਚ ਈ. ਡੀ. ਦੇ ਜ਼ਿਆਦਾਤਰ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਹੈ। ਤ੍ਰਿਣਮੂਲ ਕਾਂਗਰਸ ਤੋਂ ਮੁਅੱਤਲ ਕੀਤੇ ਗਏ ਨੇ ਚੈਟਰਜੀ ਪੁੱਛ-ਗਿੱਛ ਦੌਰਾਨ ਜ਼ਿਆਦਾਤਰ ਚੁੱਪ ਰਹੇ। ਉਹ ਅਕਸਰ ਇਹ ਹੀ ਬੋਲਦੇ ਹਨ ਕਿ ਥੱਕ ਗਿਆ ਹਾਂ।
ਇਹ ਵੀ ਪੜ੍ਹੋ- ਅਰਪਿਤਾ ਮੁਖਰਜੀ ਦੇ ਅਪਾਰਟਮੈਂਟ ’ਚੋਂ ਮਿਲਿਆ ਸੋਨਾ ਅਤੇ 28 ਕਰੋੜ ਕੈਸ਼, ਗਿਣਨ ਨੂੰ ਲੱਗੀ ਪੂਰੀ ਰਾਤ
ਈ. ਡੀ. ਅਧਿਕਾਰੀ ਨੇ ਕਿਹਾ ਕਿ ਉਹ ਗ੍ਰਿਫ਼ਤਾਰੀ ਮਗਰੋਂ ਸਾਡੇ ਨਾਲ ਸਹਿਯੋਗ ਨਹੀਂ ਕਰ ਰਹੇ ਹਨ। ਉਹ ਅਕਸਰ ਥਕਾਵਟ ਦੀ ਸ਼ਿਕਾਇਤ ਕਰਦੇ ਹਨ ਅਤੇ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਬਚ ਰਹੇ ਹਨ। ਈ. ਡੀ. ਦੇ ਅਧਿਕਾਰੀ ਚੈਟਰਜੀ ਤੋਂ ਪੁੱਛਿਆ ਸੀ ਕਿ ਬਰਾਮਦ ਕੀਤੀ ਗਈ ਨਕਦੀ ਉਨ੍ਹਾਂ ਦੀ ਹੈ, ਤਾਂ ਉਨ੍ਹਾਂ ਨੇ ਨਾਂਹ ’ਚ ਜਵਾਬ ਦਿੱਤਾ। ਅਧਿਕਾਰੀ ਇਸ ਧਨ ਦੇ ਸਰੋਤ ਬਾਰੇ ਪਤਾ ਲਾ ਰਹੇ ਹਨ। ਅਧਿਆਪਕ ਭਰਤੀ ਘਪਲੇ ’ਚ ਈ. ਡੀ. ਦੇ ਸ਼ਿਕੰਜੇ ’ਚ ਆਏ ਪਾਰਥ ਚੈਟਰਜੀ ਦਾ ਪੱਛਮੀ ਬੰਗਾਲ ਦੇ ਗਵਾਲਪਾੜਾ ਇਲਾਕੇ ’ਚ ਇਕ ਆਲੀਸ਼ਾਨ ਗੈਸਟ ਹਾਊਸ ਦਾ ਪਤਾ ਲੱਗਾ ਹੈ।
ਇਹ ਵੀ ਪੜ੍ਹੋ- ਜਾਣੋ ਕੌਣ ਹੈ ਅਰਪਿਤਾ ਮੁਖਰਜੀ? ਜਿਸ ਦੇ ਘਰ ’ਚ ਛਾਪੇਮਾਰੀ ’ਚ ED ਨੂੰ ਮਿਲੇ 20 ਕਰੋੜ ਰੁਪਏ
ਈ. ਡੀ. ਜਾਂਚ ’ਚ ਸਾਹਮਣੇ ਆਇਆ ਹੈ ਕਿ ਪਾਰਥ ਨੇ ਕੁਝ ਪ੍ਰਾਪਰਟੀ ਅਰਪਿਤਾ ਮੁਖਰਜੀ ਦੇ ਨਾਂ ਰਜਿਸਟਰਡ ਕਰਵਾਈ ਹੈ। ਦੱਸਣਯੋਗ ਹੈ ਕਿ ਅਧਿਆਪਕ ਭਰਤੀ ਘਪਲੇ ਮਾਮਲੇ ’ਚ ਈ. ਡੀ. ਦੇ ਸ਼ਿਕੰਜੇ ’ਚ ਆਏ ਚੈਟਰਜੀ ਦੀ ਸਹਿਯੋਗੀ ਅਰਪਿਤਾ ਦੇ ਘਰੋਂ ਕਰੀਬ 50 ਕਰੋੜ ਦੀ ਨਕਦੀ ਅਤੇ ਸੋਨਾ ਬਰਾਮਦ ਹੋਇਆ ਹੈ। ਹਾਲਾਂਕਿ ਅਰਪਿਤਾ ਅਤੇ ਚੈਟਰਜੀ ਦੋਵੇਂ ਹੀ ਆਖ ਚੁੱਕੇ ਹਨ ਕਿ ਇਹ ਧਨ ਉਨ੍ਹਾਂ ਦਾ ਨਹੀਂ ਹਨ। ਦੋਵੇਂ ਈ. ਡੀ. ਦੀ ਗ੍ਰਿਫ਼ਤ ਵਿਚ ਹਨ।
ਇਹ ਵੀ ਪੜ੍ਹੋ- ਪਾਰਥ ਚੈਟਰਜੀ ਬੋਲੇ- ED ਨੇ ਜੋ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੀ, ਉਹ ਮੇਰੀ ਨਹੀਂ
ਜੰਮੂ ਕਸ਼ਮੀਰ : ਮੀਂਹ ਕਾਰਨ ਮੁਲਤਵੀ ਅਮਰਨਾਥ ਯਾਤਰਾ ਮੁੜ ਹੋਈ ਸ਼ੁਰੂ
NEXT STORY