ਨਵੀਂ ਦਿੱਲੀ–ਭਾਰਤ ਦੇ ਚੀਫ ਜਸਟਿਸ (ਸੀ. ਜੇ. ਆਈ.) ਡੀ. ਵਾਈ. ਚੰਦਰਚੂੜ ਨੇ ਸ਼ਨੀਵਾਰ ਨੂੰ ਕਿਹਾ ਕਿ ਨਿਆਂ ਲਈ ਤਕਨਾਲੋਜੀ ਇਕ ‘ਸ਼ਕਤੀਸ਼ਾਲੀ ਮਾਧਿਅਮ’ ਵਜੋਂ ਉੱਭਰੀ ਹੈ ਅਤੇ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਤਕਨਾਲੋਜੀ ਸਿਸਟਮ ਨੂੰ ਸਮਾਨਤਾ ਅਤੇ ਸਮਾਵੇਸ਼ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾਵੇ।
ਸੀ. ਜੇ. ਆਈ. ਨੇ ਕਿਹਾ ਕਿ ਨਿਆਂ ਪ੍ਰਤੀ ਸਾਂਝੀ ਵਚਨਬੱਧਤਾ ਕਾਇਮ ਕਰਨ ਦੇ ਮਹੱਤਵ ਨੂੰ ਪਛਾਣਨ ਦੀ ਲੋੜ ਹੈ। ‘ਕਾਮਨਵੈਲਥ ਲੀਗਲ ਐਜੂਕੇਸ਼ਨ ਐਸੋਸੀਏਸ਼ਨ (ਸੀ. ਐੱਲ. ਈ. ਏ.)-ਕਾਮਨਵੈਲਥ ਅਟਾਰਨੀ ਅਤੇ ਸਾਲਿਸਟਰ ਜਨਰਲ ਸੰਮੇਲਨ’ ਵਿਚ ਜਸਟਿਸ ਚੰਦਰਚੂੜ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਕਾਨੂੰਨੀ ਅਧਿਕਾਰੀ ਸਿਆਸਤ ਤੋਂ ਪ੍ਰਭਾਵਿਤ ਨਾ ਹੋਣ ਅਤੇ ਕਾਨੂੰਨੀ ਕਾਰਵਾਈ ਦੀ ਅਖੰਡਤਾ ਯਕੀਨੀ ਕਰਦੇ ਹੋਏ ਅਦਾਲਤਾਂ ’ਚ ਚੰਗਾ ਵਿਵਹਾਰ ਕਰਨ। ਉਨ੍ਹਾਂ ਨੇ ਕਿਹਾ ਕਿ ਅਸੀਂ ਪਰੰਪਰਾ ਅਤੇ ਇਨੋਵੇਸ਼ਨ ਦੇ ਚੌਰਾਹੇ ’ਤੇ ਖੜ੍ਹੇ ਹਾਂ, ਤਕਨਾਲੋਜੀ ਨਿਆਂ ਲਈ ਇਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਉੱਭਰੀ ਹੈ।
ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ CAPF ’ਚ ਭਰਤੀ ਦਾ ਮਾਮਲਾ
NEXT STORY