ਕਾਂਗੜਾ (ਕਾਲੜਾ)– ਚੰਬਾ ਜ਼ਿਲੇ ਦੀ ਗਹਿਰੀ ਪੁਲਸ ਚੌਕੀ ਦੇ ਅਧੀਨ ਆਉਂਦੇ ਇਕ ਇਲਾਕੇ ’ਚ ਖੇਡ-ਖੇਡ ’ਚ ਇਕ ਨਾਬਾਲਿਗ ਦੀ ਜਾਨ ਚਲੀ ਗਈ।
ਚੌਕੀ ਇੰਚਾਰਜ ਅਨਿਲ ਵਾਲੀਆ ਨੇ ਦੱਸਿਆ ਕਿ ਕਰੀਬ 16 ਸਾਲਾ ਇਕ ਲੜਕੇ ਨੇ ਲਗਭਗ 40-45 ਦਿਨ ਪਹਿਲਾਂ ਯੂ-ਟਿਊਬ ਵੇਖ ਕੇ ਇਕ ਸਾਧਾਰਨ ਪਾਈਪ ’ਚ ਬਾਰੂਦ ਭਰਿਆ ਅਤੇ ਉਸ ਵਿਚ ਲੋਹੇ ਦੇ ਛੱਰੇ ਅਤੇ ਹੋਰ ਸਾਮਾਨ ਪਾ ਦਿੱਤਾ। ਇਸ ਤੋਂ ਬਾਅਦ ਉਹ ਫਿਰ ਯੂ-ਟਿਊਬ ਵੇਖਣ ਲੱਗਾ ਅਤੇ ਉਸ ਨੇ ਬਾਰੂਦ ਨਾਲ ਭਰੀ ਪਾਈਪ ਨੂੰ ਪਿੱਛੋਂ ਅੱਗ ਲਾ ਦਿੱਤੀ ਤਾਂ ਕਿ ਛੱਰੇ ਅੱਗੇ ਨਿਕਲ ਸਕਣ। ਇੰਨੇ ’ਚ ਪਾਈਪ ’ਚ ਭਰਿਆ ਬਾਰੂਦ ਫਟ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਡਾਕਟਰ ਰਾਜਿੰਦਰ ਪ੍ਰਸਾਦ ਮੈਡੀਕਲ ਕਾਲਜ ਟਾਂਡਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਅਧਿਕਾਰੀ ਨੂੰ ਟਾਂਡਾ ਰਵਾਨਾ ਕਰ ਦਿੱਤਾ ਹੈ।
ਠਗ ਸੁਕੇਸ਼ ਚੰਦਰਸ਼ੇਖਰ ਦੇ ਦੋਸ਼ਾਂ ਤੋਂ ਬਾਅਦ ਤਿਹਾੜ ਜੇਲ੍ਹ ਦੇ DG ਸੰਦੀਪ ਗੋਇਲ ਦਾ ਤਬਾਦਲਾ
NEXT STORY