ਪਟਨਾ– ਰਾਜਦ ਪ੍ਰਧਾਨ ਲਾਲੂ ਪ੍ਰਸਾਦ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਦੇ ‘ਨਾਟਕੀ’ ਕਦਮਾਂ ਨਾਲ ਪਰਿਵਾਰ ਵਿਚ ਪੈਦਾ ਹੋਈ ਉਥਲ-ਪੁਥਲ ਖਤਮ ਹੁੰਦੀ ਨਹੀਂ ਦਿਖਾਈ ਦੇ ਰਹੀ ਹੈ।
ਰਾਜਦ ਸੂਤਰਾਂ ਮੁਤਾਬਕ ਤੇਜ ਪ੍ਰਤਾਪ ਮੰਗਲਵਾਰ ਦੀ ਸ਼ਾਮ ਆਪਣੀ ਮਾਂ ਰਾਬੜੀ ਦੇਵੀ ਦੇ ਨਿਵਾਸ ਵਿਖੇ ਪੁੱਜੇ ਅਤੇ ਉਥੇ ਹੀ ਰਾਤ ਬਿਤਾਈ ਅਤੇ ਐਲਾਨ ਕੀਤਾ ਕਿ ਉਹ ਹੁਣ ਸੂਬਾ ਸਰਕਾਰ ਵਲੋਂ ਅਲਾਟ ਕੀਤੇ ਬੰਗਲੇ ਵਿਚ ਨਹੀਂ ਰਹਿਣਗੇ। ਤੇਜ ਪ੍ਰਤਾਪ ਲੰਬੇ ਸਮੇਂ ਤੋਂ ਆਪਣੀ ਮਾਂ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਤੋਂ ਅਲਗ ਵਿਧਾਇਕ ਵਜੋਂ ਅਲਾਟ ਆਪਣੇ ਸਰਕਾਰੀ ਬੰਗਲੇ ਵਿਚ ਰਹਿ ਰਹੇ ਸਨ।
ਉਨ੍ਹਾਂ ਸੋਮਵਾਰ ਨੂੰ ਇਕ ਟਵੀਟ ਵਿਚ ਕਿਹਾ ਸੀ ਕਿ ਉਹ ਆਪਣਾ ਅਸਤੀਫਾ ਛੇਤੀ ਹੀ ਆਪਣੇ ਪਿਤਾ ਰਾਜਦ ਮੁਖੀ ਲਾਲੂ ਪ੍ਰਸਾਦ ਨੂੰ ਸੌਂਪ ਦੇਣਗੇ। ਹਾਲਾਂਕਿ ਉਨ੍ਹਾਂ ਦੀ ਮਾਂ ਦੇ ਨਿਵਾਸ ਵਿਚ ਮੁੜ ਪਰਤ ਆਉਣ ਨੂੰ ਯਾਨੀ ਇਸ ‘ਪੁਨਰ ਮਿਲਨ’ ਨੂੰ ਪਰਿਵਾਰ ਲਈ ਖੁਸ਼ੀ ਤੋਂ ਜ਼ਿਆਦਾ ‘ਖਦਸ਼ਿਆਂ’ ਭਰਿਆ ਮੰਨਿਆ ਜਾ ਰਿਹਾ ਹੈ। ਰਾਜਦ, ਜਿਸ ਨੂੰ ਮੌਜੂਦਾ ਵਿਚ ਲਾਲੂ ਦੇ ਸਿਆਸੀ ਉਤਰਾਧਿਕਾਰੀ ਮੰਨੇ ਜਾਣ ਵਾਲੇ ਉਨ੍ਹਾਂ ਦੇ ਛੋਟੇ ਪੁੱਤਰ ਤੇਜਸਵੀ ਯਾਦਵ ਕੰਟਰੋਲ ਕਰਦੇ ਰਹੇ ਹਨ, ਹਾਲ ਹੀ ਦੇ ਦਿਨਾਂ ਵਿਚ ਤੇਜ ਪ੍ਰਤਾਪ ਖਿਲਾਫ ਪਾਰਟੀ ਦੀ ਯੁਵਾ ਇਕਾਈ ਦੇ ਇਕ ਅਹੁਦੇਦਾਰ ਦੇ ਗੰਭੀਰ ਦੋਸ਼ਾਂ ਤੋਂ ਪੈਦਾ ਵਿਵਾਦ ਤੋਂ ਪ੍ਰੇਸ਼ਾਨ ਹਨ।
ਰਾਹੁਲ ਦੀ ਬੇਰੁਖ਼ੀ ਨੇ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਕੀਤਾ ਦੂਰ! ਐਨ ਮੌਕੇ ’ਤੇ ਚਲੇ ਗਏ ਵਿਦੇਸ਼
NEXT STORY