ਪਟਨਾ— ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਲਾਲੂ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) 'ਚ ਸੰਕਟ ਪੈਦਾ ਹੋ ਗਿਆ ਹੈ। ਲਾਲੂ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਨੇ ਆਰ.ਜੇ.ਡੀ. ਦੀ ਵਿਦਿਆਰਥੀ ਯੂਨਿਟ ਦੇ ਸਰਪ੍ਰਸਤ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਤੇਜ ਪ੍ਰਤਾਪ ਨੇ ਆਪਣੇ ਟਵਿਟਰ ਹੈਂਡਲ ਦੇ ਜ਼ਰੀਏ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ।
ਟਵੀਟ 'ਚ ਤੇਜ ਪ੍ਰਤਾਪ ਨੇ ਲਿਖਿਆ 'ਵਿਦਿਆਰਥੀ ਰਾਸ਼ਟਰੀ ਜਨਤਾ ਦਲ ਦੇ ਸਰਪ੍ਰਸਤ ਅਹੁਦੇ ਤੋਂ ਮੈਂ ਅਸਤੀਫਾ ਦੇ ਰਿਹਾ ਹਾਂ। ਨਾਦਾਨ ਹਨ ਉਹ ਲੋਕ ਜੋ ਮੈਨੂੰ ਨਾਦਾਨ ਸਮਝਦੇ ਹਨ। ਕੌਣ ਕਿੰਨੇ ਪਾਣੀ 'ਚ ਸਾਰਿਆਂ ਦੀ ਖਬਰ ਹੈ ਮੈਨੂੰ।'
'84 ਕਤਲੇਆਮ : ਸੱਜਣ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ, ਚਸ਼ਮਦੀਦ ਨੇ ਦਰਜ ਕਰਵਾਏ ਬਿਆਨ
NEXT STORY