ਪਟਨਾ— ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਯਾਦਵ ਨੇ ਬਿਨਾ ਕਿਸੇ ਦਾ ਨਾਂ ਲਏ ਇਸ਼ਾਰਿਆਂ -ਇਸ਼ਾਰਿਆਂ 'ਚ ਜਿੱਥੇ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ 'ਪੱਪੂ' ਕਿਹਾ, ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਗੱਪੂ' ਦਾ ਨਾਂ ਦਿੱਤਾ। ਤੇਜਸਵੀ ਯਾਦਵ ਨੇ ਕਿਹਾ ਕਿ ਪੱਪੂ ਜਿੱਥੇ ਇਕ ਪਾਸੇ ਲੋਕਪ੍ਰਿਯਤਾ 'ਚ ਉਪਰ ਜਾ ਰਿਹਾ ਹੈ। ਉਥੇ 'ਗੱਪੂ' ਹੇਠਾ ਆ ਰਿਹਾ ਹੈ।
ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਦੇ ਪੁੱਤਰ ਤੇਜਸਵੀ ਨੇ ਵੀਰਵਾਰ ਨੂੰ ਟਵੀਟ ਕਰ ਕੇ ਲਿਖਿਆ ਕਿ ਪੱਪੂ ਸੱਤਾ ਤੋਂ ਦੂਰ ਰਹਿ ਕੇ ਵੀ ਆਪਣੀ ਜਗ੍ਹਾ ਮਜ਼ਬੂਤ ਕਰਨ 'ਚ ਕਾਮਯਾਬ ਰਿਹਾ ਹੈ। ਉਥੇ ਹੀ ਪੇਟੇਂਟ ਪ੍ਰਾਪਤ ਗੱਪੂ ਸਰਕਾਰੀ ਮਸ਼ੀਨਰੀ ਦਾ ਦੁਰਪ੍ਰਯੋਗ ਕਰਨ ਤੋਂ ਬਾਅਦ ਵੀ ਅੱਜ ਹਿਚਕੋਲੇ ਖਾ ਰਿਹਾ ਹੈ।
ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਘਿਰੇ ਤੇਜਸਵੀ ਨੇ ਰਾਹੁਲ ਗਾਂਧੀ ਦੀ ਤਾਰੀਫ ਕਰਦੇ ਹੋਏ ਇਕ ਹੋਰ ਟਵੀਟ 'ਚ ਲਿਖਿਆ ਕਿ ਪੱਪੂ ਆਪਣੇ ਸੁਭਾਵਿਕ ਗੁਣਾਂ ਨਾਲ ਲੋਕਪ੍ਰਿਯ ਹੋ ਰਿਹਾ ਹੈ, ਉਥੇ ਹੀ ਝੂਠੇ ਸੁਪਨਿਆ ਦੇ ਸੌਦਾਗਰ 'ਗੱਪੂ' ਦਾ ਗ੍ਰਾਫ ਹਜ਼ਾਰਾਂ ਕਰੋੜਾਂ ਰੁਪਏ ਆਈ. ਟੀ. ਸੇਲ 'ਤੇ ਖਰਚ ਕਰਨ ਤੋਂ ਬਾਅਦ ਵੀ ਹੇਠਾ ਡਿੱਗ ਰਿਹਾ ਹੈ।
ਹਾਰਦਿਕ ਦੇ ਸਾਥੀਆਂ ਨੇ ਲਾਇਆ ਦੋਸ਼, ਭਾਜਪਾ ਨੇ ਬਣਵਾਈਆਂ 40 ਕਰੋੜ ਦੀ ਡੀਲ 'ਚ 52 ਸੈਕਸ ਸੀਡੀਜ਼
NEXT STORY