ਹੈਦਰਾਬਾਦ- ਤੇਲੰਗਾਨਾ ਪੁਲਸ ਨੇ ਸੋਮਵਾਰ ਨੂੰ ਮਾਓਵਾਦੀਆਂ ਨੂੰ ਅਪੀਲ ਕੀਤੀ ਕਿ ਉਹ ਸਾਹਮਣੇ ਆਉਣ ਅਤੇ ਕੋਰੋਨਾ ਇਨਫੈਕਸ਼ਨ ਦਾ ਇਲਾਜ ਕਰਵਾਉਣ। ਭਦਰਾਦਰੀ ਕੋਠਾਗੁਡੇਮ ਦੇ ਪੁਲਸ ਸੁਪਰਡੈਂਟ ਸੁਨੀਲ ਦੱਤ ਨੇ ਇਕ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਸੂਚਨਾ ਮਿਲੀ ਹੈ ਕਿ ਪਾਬੰਦੀਸ਼ੁਦਾ ਸੰਗਠਨ ਦੇ ਕੁਝ ਨੇਤਾ ਅਤੇ ਮੈਂਬਰ ਕੋਰੋਨਾ ਵਾਇਰਸ ਨਾਲ ਪੀੜਤ ਹਨ।
ਇਹ ਵੀ ਪੜ੍ਹੋ : ਬੇਰੁਜ਼ਗਾਰ ਵਿਅਕਤੀ ਨੇ ਪਤਨੀ ਅਤੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਫਾਹਾ ਲਗਾ ਕੀਤੀ ਖ਼ੁਦਕੁਸ਼ੀ
ਦੱਤ ਨੇ ਕਿਹਾ,''ਜੇਕਰ ਮਾਓਵਾਦੀ ਪਾਰਟੀ ਦੇ ਕੋਈ ਵੀ ਨੇਤਾ ਜਾਂ ਮੈਂਬਰ ਕੋਰੋਨਾ ਨਾਲ ਜੂਝ ਰਿਹਾ ਹੈ ਤਾਂ ਅਸੀਂ ਅਪੀਲ ਕਰਦੇ ਹਾਂ ਕਿ ਉਹ ਸਾਹਮਣੇ ਆਉਣ। ਪੁਲਸ ਉਨ੍ਹਾਂ ਨੂੰ ਇਲਾਜ ਮੁਹੱਈਆ ਕਰਵਾਉਣ 'ਚ ਮਦਦ ਕਰੇਗੀ।'' ਸੰਪਰਕ ਕੀਤੇ ਜਾਣ 'ਤੇ ਦੱਤ ਨੇ ਦੱਸਿਆ ਕਿ ਹੁਣ ਤੱਕ ਕਿਸੇ ਨੇ ਵੀ ਪੁਲਸ ਤੋਂ ਮਦਦ ਲਈ ਸੰਪਰਕ ਨਹੀਂ ਕੀਤਾ ਹੈ। ਪੁਲਸ ਅਧਿਕਾਰੀ ਨੇ ਪਾਬੰਦੀਸ਼ੁਦਾ ਸੰਗਠਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਜੇਕਰ ਮਾਓਵਾਦੀ ਨੇਤਾ ਆਪਣੇ ਕਾਡਰ ਦੇ ਪੁਲਸ ਦੀ ਮਦਦ ਲੈਣ 'ਤੇ ਨਾਰਾਜ਼ਗੀ ਜਤਾਉਂਦੇ ਹਨ ਤਾਂ ਉਹ ਸੰਗਠਨ ਛੱਡ ਦੇਣ।
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਜੰਗ ਜਿੱਤਣ ਲਈ ਹੁਣ ਤੱਕ 17 ਕਰੋੜ ਤੋਂ ਵੱਧ ਲੋਕਾਂ ਨੂੰ ਲਾਈ ਗਈ 'ਵੈਕਸੀਨ'
PM ਮੋਦੀ ਨੇ ਆਸਾਮ ਦਾ ਮੁੱਖ ਮੰਤਰੀ ਬਣਨ ’ਤੇ ਹਿਮੰਤ ਸਰਮਾ ਨੂੰ ਦਿੱਤੀ ਵਧਾਈ
NEXT STORY