ਯਮੁਨਾਨਗਰ — ਪਿੰਡ ਤਾਜੇਵਾਲਾ ਦੇ ਬੇਰੀ ਬਾੜਾ 'ਚ ਸਥਿਤ ਕਾਲੀ ਮਾਤਾ ਦੇ ਮੰਦਿਰ ਕੋਲ ਇਕ ਵਿਅਕਤੀ ਦੀ ਹੱਤਿਆ ਦੇ ਮਾਮਲੇ 'ਚ ਖਿਜਰਾਬਾਦ ਪੁਲਸ ਨੇ ਮੰਦਿਰ ਦੇ ਬਾਬਾ ਨੂੰ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਹੈ। ਮੰਦਿਰ ਦੇ ਬਾਬਾ ਨੇ ਆਪਣਾ ਦੋਸ਼ ਕਬੂਲ ਕਰ ਲਿਆ ਹੈ।
ਮੰਦਿਰ ਵਿਚ ਰਹਿਣ ਵਾਲੇ ਬਾਬੇ ਦਾ ਨਾਮ ਹਰਿਰਾਮ ਹੈ। ਉਹ ਝੀਂਵਰਹੇੜੀ ਦਹਿਰਾਦੂਨ ਦਾ ਰਹਿਣ ਵਾਲਾ ਹੈ। ਖਿਜਰਾਬਾਦ ਥਾਣਾ ਸੁਪਰਡੈਂਟ ਨੇ ਦੱਸਿਆ ਕਿ ਮ੍ਰਿਤਕ ਸਲਿੰਦਰ ਮੰਦਿਰ ਆਉਂਦਾ ਜਾਂਦਾ ਰਹਿੰਦਾ ਸੀ। ਇਕ ਮਾਰਚ ਦੇ ਦਿਨ ਵੀ ਮ੍ਰਿਤਕ ਮੰਦਿਰ ਵਿਚ ਹੀ ਸੀ। ਉਸ ਦਿਨ ਉਹ ਸ਼ਰਾਬ ਪੀਣ ਨੂੰ ਲੈ ਕੇ ਬਾਬਾ ਨਾਲ ਬਹਿਸ ਕਰਨ ਲੱਗਾ, ਕਿਸੇ ਤਰ੍ਹਾਂ ਬਾਬਾ ਨੇ ਉਸ ਤੋਂ ਇਕ ਪੈਗ ਸ਼ਰਾਬ ਦਾ ਪੀ ਲਿਆ।
ਇਕ ਪੈਗ ਪੀਣ ਤੋਂ ਬਾਅਦ ਉਹ ਇਕ ਹੋਰ ਪੈਗ ਪੀਣ ਲਈ ਬਾਬਾ ਨਾਲ ਜਿੱਦ ਕਰਨ ਲੱਗਾ ਪਰ ਬਾਬਾ ਨੇ ਦੂਸਰਾ ਪੈਗ ਨਹੀਂ ਪੀਤਾ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਝਗੜਾ ਹੋ ਗਿਆ। ਝਗੜੇ ਦੌਰਾਨ ਬਾਬਾ ਨੇ ਉਸ 'ਤੇ ਚਾਕੂ ਨਾਲ ਵਾਰ ਕਰ ਦਿੱਤਾ ਅਤੇ ਪੌੜੀਆਂ ਤੋਂ ਥੁੱਲ੍ਹੇ ਧੱਕਾ ਦੇ ਦਿੱਤਾ।
ਪੌੜੀਆਂ ਤੋਂ ਧੱਕਾ ਦੇਣ ਤੋਂ ਬਾਅਦ ਬਾਬਾ ਨੇ ਮ੍ਰਿਤਕ ਦੇ ਸਿਰ 'ਤੇ ਡੰਡਿਆਂ ਨਾਲ ਵਾਰ ਕੀਤਾ ਅਤੇ ਲਾਸ਼ ਨੂੰ ਮੰਦਿਰ ਦੇ ਪਿੱਛੇ ਵਾਲੇ ਨਾਲੇ ਵਿਚ ਸੁੱਟ ਦਿੱਤਾ। ਮੰਦਿਰ ਦੇ ਪਿੱਛੇ ਲਾਸ਼ ਮਿਲਣ ਕਾਰਨ ਕਤਲ ਦਾ ਸ਼ੱਕ ਕੀਤਾ ਜਾ ਰਿਹਾ ਸੀ। ਖਿਜਰਾਬਾਦ ਪੁਲਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਸੀ।
ਜ਼ਿਕਰਯੋਗ ਹੈ ਕਿ ਖਿਜਰਾਬਾਦ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮ੍ਰਿਤਕ ਦੇ ਭਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸਲਿੰਦਰ(30) ਨਿਵਾਸੀ ਮੁਜਾਫਤ ਕਲਾਂ ਜਿਸ ਨੂੰ ਨਸ਼ੇ ਦੀ ਲੱਥ ਸੀ ਅਤੇ ਤਾਜੇਵਾਲਾ ਦੇ ਜੰਗਲ ਵਿਚ ਕਾਲੀ ਮਾਤਾ ਦੇ ਮੰਦਿਰ ਜਾਂਦਾ ਸੀ। ਉਹ ਕਈ ਦਿਨਾਂ ਤੋਂ ਲਾਪਤਾ ਸੀ ਅਤੇ ਘਰਵਾਲੇ ਅਤੇ ਰਿਸ਼ਤੇਦਾਰ ਉਸਦੀ ਭਾਲ ਕਰ ਰਹੇ ਸਨ।
ਸਦਨ ਵਿਚ ਗੂੰਜਿਆਂ ਆਂਗਣਵਾੜੀ ਵਰਕਰਾਂ ਦਾ ਮੁੱਦਾ
NEXT STORY