ਨਵੀਂ ਦਿੱਲੀ (ਭਾਸ਼ਾ)- ਉੱਤਰ-ਪੂਰਬੀ ਦਿੱਲੀ 'ਚ ਭਜਨਪੁਰਾ ਚੌਕ 'ਤੇ ਇਕ ਫਲਾਈਓਵਰ ਦਾ ਮਾਰਗ ਪੱਕਾ ਕਰਨ ਲਈ ਭਾਰਤੀ ਪੁਲਸ ਫ਼ੋਰਸ ਦੀ ਤਾਇਨਾਤੀ ਦਰਮਿਆਨ ਇਕ ਮੰਦਰ ਅਤੇ ਇਕ ਮਜ਼ਾਰ ਨੂੰ ਐਤਵਾਰ ਸਵੇਰੇ ਹਟਾ ਦਿੱਤਾ ਗਿਆ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਪੁਲਸ ਨੇ ਦੱਸਿਆ ਕਿ ਦੋਵੇਂ ਢਾਂਚਿਆਂ ਨੂੰ ਹਟਾਉਣ ਦਾ ਫ਼ੈਸਲਾ ਕੁਝ ਦਿਨ ਪਹਿਲਾਂ ਇਕ 'ਧਾਰਮਿਕ ਕਮੇਟੀ' ਦੀ ਬੈਠਕ 'ਚ ਲਿਆ ਗਿਆ ਸੀ ਅਤੇ ਸਥਾਨਕ ਨੇਤਾਵਾਂ ਅਤੇ ਲੋਕਾਂ ਨਾਲ ਉੱਚਿਤ ਗੱਲਬਾਤ ਕੀਤੀ ਗਈ ਸੀ। ਭਾਰੀ ਪੁਲਸ ਫ਼ੋਰਸ ਦੀ ਤਾਇਨਾਤੀ ਦਰਮਿਆਨ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਵਲੋਂ ਢਾਂਚੇ ਹਟਾਏ ਜਾਣ ਤੋਂ ਬਾਅਦ ਉੱਤਰ-ਪੂਰਬੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਜਾਏ ਟਿਰਕੀ ਨੇ ਕਿਹਾ,''ਸਭ ਕੁਝ ਸ਼ਾਂਤੀਪੂਰਨ ਹੋ ਗਿਆ।'' ਟਿਰਕੀ ਨੇ ਕਿਹਾ ਕਿ ਭਜਨਪੁਰਾ ਚੌਕ 'ਤੇ ਸੜਕ ਦੇ ਇਕ ਪਾਸੇ ਹਨੂੰਮਾਨ ਮੰਦਰ ਸੀ ਅਤੇ ਦੂਜੀ ਮਜ਼ਾਰ ਸੀ ਅਤੇ ਦੋਵੇਂ ਢਾਂਚਿਆਂ ਨੂੰ ਸਹਾਰਨਪੁਰ ਫਲਾਈਓਵਰ ਲਈ ਸੜਕ ਚੌਕੀ ਕਰਨ ਲਈ ਹਟਾਇਆ ਗਿਆ ਹੈ। ਉਨ੍ਹਾਂ ਕਿਹਾ,''ਇਸ ਦੀ ਯੋਜਨਾ ਕੁਝ ਦਿਨ ਪਹਿਲਾਂ ਬਣਾਈ ਗਈ ਸੀ ਪਰ ਸਥਾਕਨ ਨੇਤਾਵਾਂ ਨੇ ਪ੍ਰਸ਼ਾਸਨ ਤੋਂ ਤਿਆਰੀ ਅਤੇ ਜ਼ਰੂਰੀ ਇੰਤਜ਼ਾਮ ਕਰਨ ਲਈ ਕੁਝ ਸਮਾਂ ਮੰਗਿਆ ਸੀ।''

ਡੀ.ਸੀ.ਪੀ. ਨੇ ਕਿਹਾ,''ਅੱਜ (ਐਤਵਾਰ ਨੂੰ) ਅਸੀਂ ਸਭ ਨਾਲ ਗੱਲ ਕੀਤੀ ਅਤੇ ਉਨ੍ਹਾਂ ਨਾਲ ਉੱਚਿਤ ਗੱਲਬਾਤ ਕਰਨ ਤੋਂ ਬਾਅਦ ਸਾਰੇ ਲੋਕਾਂ ਦੇ ਸਹਿਯੋਗ ਨਾਲ ਧਾਰਮਿਕ ਢਾਂਚੇ ਹਟਾ ਦਿੱਤੇ ਗਏ। ਧਾਰਮਿਕ ਢਾਂਚੇ ਹਟਾਉਣ ਤੋਂ ਪਹਿਲਾਂ ਕੁਝ ਸ਼ਰਧਾਲੂ ਆਏ ਸਨ ਅਤੇ ਉਨ੍ਹਾਂ ਨੇ ਪੂਜਾ ਵੀ ਕੀਤੀ। ਮੰਦਰ ਨੂੰ ਪੁਜਾਰੀ ਨੇ ਖ਼ੁਦ ਹੀ ਹਟਾ ਲਿਆ।'' ਪੁਲਸ ਨੇ ਕਿਹਾ ਕਿ ਪੀ.ਡਬਲਿਊ.ਡੀ. ਨੂੰ ਉੱਚਿਤ ਮਦਦ ਉਪਲੱਬਧ ਕਰਵਾਉਣ ਲਈ ਪੂਰੀ ਗਿਣਤੀ 'ਚ ਸੁਰੱਖਿਆ ਫ਼ੋਰਸ ਤਾਇਨਾਤ ਕੀਤੀ ਗਈ ਸੀ। ਉੱਤਰ-ਪੂਰਬੀ ਦਿੱਲੀ ਨੂੰ ਫਿਰਕੂ ਰੂਪ ਨਾਲ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। 2020 'ਚ ਇਲਾਕੇ 'ਚ ਦੰਗੇ ਹੋਏ ਸਨ, ਜਿਸ 'ਚ 53 ਲੋਕਾਂ ਦੀ ਮੌਤ ਹੋ ਗਈ ਸੀ।


ਸਜ਼ਾ ਪੂਰੀ ਕਰ ਚੁੱਕੇ 254 ਮਛੇਰਿਆਂ ਅਤੇ 4 ਕੈਦੀਆਂ ਨੂੰ ਜਲਦੀ ਭਾਰਤ ਭੇਜੇ ਪਾਕਿ
NEXT STORY