22 ਅਪ੍ਰੈਲ ਨੂੰ ਜੰਮੂ-ਕਸ਼ਮੀਰ ’ਚ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅੱਤਵਾਦ ਨੂੰ ਸਪਾਂਸਰ ਕਰਨ, ਪਨਾਹ ਦੇਣ ਅਤੇ ਬਰਾਮਦ ਕਰਨ ’ਚ ਪਾਕਿਸਤਾਨ ਦਾ ਟ੍ਰੈਕ ਰਿਕਾਰਡ ਇਕ ਵਾਰ ਫਿਰ ਵਿਸ਼ਵਵਿਆਪੀ ਜਾਂਚ ਦੇ ਘੇਰੇ ’ਚ ਆ ਗਿਆ ਹੈ। ਦਹਾਕਿਆਂ ਤੋਂ ਇਸ ਦੀ ਧਰਤੀ ਨੂੰ ਸਰਹੱਦ ਪਾਰ ਅੱਤਵਾਦ, ਕੱਟੜਤਾ ਅਤੇ ਕੱਟੜਪੰਥੀ ਵਿਚਾਰਧਾਰਾ ਲਈ ਲਾਂਚਪੈਡ ਵਜੋਂ ਵਰਤਿਆ ਜਾਂਦਾ ਰਿਹਾ ਹੈ।
2018 ’ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸੁਝਾਅ ਦਿੱਤਾ ਸੀ ਕਿ ਪਾਕਿਸਤਾਨ ਸਰਕਾਰ ਨੇ 2008 ਦੇ ਮੁੰਬਈ ਹਮਲਿਆਂ ’ਚ ਭੂਮਿਕਾ ਨਿਭਾਈ ਸੀ, ਜਿਸ ਨੂੰ ਪਾਕਿਸਤਾਨ ਸਥਿਤ ਇਸਲਾਮੀ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਨੇ ਅੰਜਾਮ ਦਿੱਤਾ ਸੀ।
ਜਨਰਲ ਪ੍ਰਵੇਜ਼ ਮੁਸ਼ੱਰਫ ਜਿਨ੍ਹਾਂ ਨੇ 1999 ’ਚ ਤਖਤਾ ਪਲਟ ਕੇ ਸੱਤਾ ਸੰਭਾਲੀ ਸੀ, ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਫੌਜ ਨੇ ਕਸ਼ਮੀਰ ’ਚ ਭਾਰਤ ਨਾਲ ਲੜਨ ਲਈ ਅੱਤਵਾਦੀ ਸਮੂਹਾਂ ਨੂੰ ਟ੍ਰੇਨਿੰਗ ਦਿੱਤੀ ਸੀ। ਉਨ੍ਹਾਂ ਨੇ ਕਬੂਲ ਕੀਤਾ ਕਿ ਸਰਕਾਰ ਨੇ ਇਸ ’ਤੇ ਅੱਖਾਂ ਬੰਦ ਕਰ ਲਈਆਂ ਕਿਉਂਕਿ ਉਹ ਭਾਰਤ ਨੂੰ ਗੱਲਬਾਤ ਲਈ ਮਜਬੂਰ ਕਰਨਾ ਚਾਹੁੰਦੀ ਸੀ, ਨਾਲ ਹੀ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ ’ਤੇ ਉਠਾਉਣਾ ਚਾਹੁੰਦੀ ਸੀ।
ਕੁਝ ਹੀ ਦਿਨ ਪਹਿਲਾਂ, ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸਿਫ ਨੇ ਸਕਾਈ ਨਿਊਜ਼ ਦੀ ਯਲਦਾ ਹਕੀਮ ਨਾਲ ਹਾਲ ਹੀ ’ਚ ਵਾਇਰਲ ਹੋਈ ਇਕ ਵੀਡੀਓ ਇੰਟਰਵਿਊ ’ਚ ਸਵੀਕਾਰ ਕੀਤਾ ਕਿ ਪਾਕਿਸਤਾਨ ਅੱਤਵਾਦੀ ਸਮੂਹਾਂ ਨੂੰ ਵਿੱਤ ਪੋਸ਼ਿਤ ਅਤੇ ਸਮਰਥਨ ਕਰਦਾ ਰਿਹਾ ਹੈ ਅਤੇ ਦਾਅਵਾ ਕੀਤਾ, ‘‘ਅਸੀਂ ਲਗਭਗ 3 ਦਹਾਕਿਆਂ ਤੋਂ ਸੰਯੁਕਤ ਰਾਜ ਅਮਰੀਕਾ ਅਤੇ ਬ੍ਰਿਟੇਨ ਸਮੇਤ ਪੱਛਮੀ ਦੇਸ਼ਾਂ ਲਈ ਇਹ ਗੰਦਾ ਕੰਮ ਕਰ ਰਹੇ ਹਾਂ।’’
ਪਾਕਿਸਤਾਨ ਦੀ ਆਈ. ਐੱਸ. ਆਈ. (ਇੰਟਰ-ਸਰਵਿਸਿਜ਼ ਇੰਟੈਲੀਜੈਂਸ) ਨੂੰ ਅਫਗਾਨ ਤਾਲਿਬਾਨ ਅਤੇ ਹੱਕਾਨੀ ਨੈੱਟਵਰਕ ਦਾ ਸਮਰਥਨ ਕਰਨ, ਉਨ੍ਹਾਂ ਨੂੰ ਧਨ, ਟ੍ਰੇਨਿੰਗ ਅਤੇ ਸੁਰੱਖਿਅਤ ਪਨਾਹਗਾਹ ਪ੍ਰਦਾਨ ਕਰਨ ਲਈ ਵਿਆਪਕ ਤੌਰ ’ਤੇ ਦਸਤਾਵੇਜ਼ੀ ਤੌਰ ’ਤੇ ਦਰਜ ਕੀਤਾ ਗਿਆ ਹੈ।
ਇਹ ਸਮੂਹ ਅਫਗਾਨ ਨਾਗਰਿਕਾਂ, ਸਰਕਾਰੀ ਟਿਕਾਣਿਆਂ ਅਤੇ ਕੌਮਾਂਤਰੀ ਬਲਾਂ ’ਤੇ ਕਈ ਘਾਤਕ ਹਮਲਿਆਂ ਲਈ ਜ਼ਿੰਮੇਵਾਰ ਰਹੇ ਹਨ, ਜਿਨ੍ਹਾਂ ’ਚ ਕਾਬੁਲ ’ਚ 2008 ’ਚ ਭਾਰਤੀ ਦੂਤਘਰ ’ਤੇ ਬੰਬਾਰੀ ਅਤੇ ਕਾਬੁਲ ’ਚ ਹੀ 2011 ’ਚ ਅਮਰੀਕੀ ਦੂਤਘਰ ’ਤੇ ਹਮਲਾ ਸ਼ਾਮਲ ਹੈ।
ਅਪ੍ਰੈਲ ’ਚ, ਮਾਸਕੋ ਅੱਤਵਾਦੀ ਹਮਲੇ ਦੀ ਜਾਂਚ ’ਚ ਪਾਕਿਸਤਾਨ ਨਾਲ ਇਕ ਲਿੰਕ ਸਾਹਮਣੇ ਆਇਆ। ਰੂਸੀ ਅਧਿਕਾਰੀਆਂ ਨੇ ਮਾਸਟਰਮਾਈਂਡ ਦੀ ਪਛਾਣ ਤਾਜਿਕ ਨਾਗਰਿਕ ਦੇ ਰੂਪ ’ਚ ਕੀਤੀ ਅਤੇ ਉਹ ਪਾਕਿਸਤਾਨ ਨਾਲ ਸੰਬੰਧਾਂ ਦੀ ਜਾਂਚ ਕਰ ਰਹੇ ਹਨ।
ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਹਮਲਾਵਰਾਂ ਨੂੰ ਪਾਕਿਸਤਾਨੀ ਨੈੱਟਵਰਕ ਰਾਹੀਂ ਰਸਦ ਜਾਂ ਵਿਚਾਰਕ ਸਮਰਥਨ ਮਿਲ ਸਕਦਾ ਹੈ। ਪਾਕਿਸਤਾਨ ਈਰਾਨ ਦੇ ਨਾਲ-ਨਾਲ ਬ੍ਰਿਟੇਨ ’ਚ ਵੀ ਹਮਲਿਆਂ ’ਚ ਸ਼ਾਮਲ ਰਿਹਾ ਹੈ। ਪਾਕਿਸਤਾਨ ਸਥਿਤ ਸੁੰਨੀ ਕੱਟੜਪੰਥੀ ਸਮੂਹ ਜੈਸ਼-ਉਲ-ਅਦਲ ਨੇ ਸਿਸਤਾਨ ਅਤੇ ਬਲੋਚਿਸਤਾਨ ਪ੍ਰਾਂਤ ਵਿਚ ਈਰਾਨੀ ਸੁਰੱਖਿਆ ਬਲਾਂ ’ਤੇ ਵਾਰ-ਵਾਰ ਹਮਲੇ ਕੀਤੇ ਹਨ।
ਜਵਾਬ ’ਚ, ਈਰਾਨ ਨੇ 16 ਜਨਵਰੀ 2024 ਨੂੰ ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ’ਚ ਜੈਸ਼-ਉਲ-ਅਦਲ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਅਤੇ ਡ੍ਰੋਨ ਹਮਲੇ ਕੀਤੇ। ਈਰਾਨ ਨੇ ਨਿਯਮਿਤ ਤੌਰ ’ਤੇ ਪਾਕਿਸਤਾਨ ’ਤੇ ਸਰਹੱਦ ਪਾਰੋਂ ਹਮਲੇ ਕਰਨ ਵਾਲੇ ਸੁੰਨੀ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ’ਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ।
7 ਜੁਲਾਈ 2005 ਨੂੰ ਲੰਦਨ ’ਚ ਹੋਏ ਬੰਬ ਧਮਾਕੇ ਜਿਨ੍ਹਾਂ ਨੂੰ 4 ਬ੍ਰਿਟਿਸ਼ ਇਸਲਾਮੀ ਅੱਤਵਾਦੀਆਂ ਨੇ ਅੰਜਾਮ ਦਿੱਤਾ ਸੀ, ਪਾਕਿਸਤਾਨ ’ਚ ਟ੍ਰੇਨਿੰਗ ਅਤੇ ਸਿੱਖਿਆ ਨਾਲ ਜੁੜੇ ਸਨ। ਹਮਲਾਵਰਾਂ ’ਚੋਂ ਤਿੰਨ-ਮੁਹੰਮਦ ਸਿੱਦੀਕ ਖਾਨ, ਸ਼ਹਿਜ਼ਾਦ ਤਨਵੀਰ ਅਤੇ ਜਰਮੇਨ ਲਿੰਡਸੇ ਨੇ 2003 ਅਤੇ 2005 ਦਰਮਿਆਨ ਪਾਕਿਸਤਾਨ ’ਚ ਸਮਾਂ ਬਿਤਾਇਆ ਸੀ।
2011 ’ਚ ਪਾਕਿਸਤਾਨ ਦੇ ਐਬਟਾਬਾਦ ’ਚ ਅਲ-ਕਾਇਦਾ ਆਗੂ ਓਸਾਮਾ ਬਿਨ ਲਾਦੇਨ ਨੂੰ ਮਾਰਨ ਵਾਲੇ ਅਮਰੀਕੀ ਛਾਪੇ ਨੇ ਪਾਕਿਸਤਾਨ ਦੇ ਅੱਤਵਾਦ ਵਿਰੋਧੀ ਯਤਨਾਂ ’ਚ ਪ੍ਰਣਾਲੀਗਤ ਅਸਫਲਤਾਵਾਂ ਨੂੰ ਉਜਾਗਰ ਕੀਤਾ।
ਬਿਨ ਲਾਦੇਨ ਪਾਕਿਸਤਾਨ ਦੀ ਫੌਜੀ ਅਕੈਡਮੀ ਕੋਲ ਇਕ ਕੰਪਲੈਕਸ ’ਚ ਸਾਲਾਂ ਤਕ ਬਿਨਾਂ ਕਿਸੇ ਪਛਾਣ ਦੇ ਰਿਹਾ ਸੀ, ਜਿਸ ਨਾਲ ਆਈ. ਐੱਸ. ਆਈ. ਦੀ ਮਿਲੀਭੁਗਤ ਦਾ ਸ਼ੱਕ ਪੈਦਾ ਹੋਇਆ।
ਪਾਕਿਸਤਾਨ ਦੀ ਆਈ. ਐੱਸ. ਆਈ. ’ਤੇ ਜਮਾਤ-ਉੱਲ-ਮੁਜਾਹਿਦੀਨ ਬੰਗਲਾਦੇਸ਼ (ਜੇ. ਐੱਮ. ਬੀ.) ਨੂੰ ਵਿੱਤ ਪੋਸ਼ਿਤ ਕਰਨ ਅਤੇ ਟ੍ਰੇਨਿੰਗ ਦੇਣ ਦਾ ਦੋਸ਼ ਹੈ, ਜੋ 2016 ’ਚ ਢਾਕਾ ਦੇ ਗੁਲਸ਼ਨ ਕੈਫੇ ਹਮਲੇ (20 ਬੰਧਕਾਂ ਦੀ ਹੱਤਿਆ) ਲਈ ਜ਼ਿੰਮੇਵਾਰ ਇਕ ਪਾਬੰਦੀਸ਼ੁਦਾ ਇਸਲਾਮੀ ਸਮੂਹ ਹੈ।
ਪਾਕਿਸਤਾਨ ਪੰਜਾਬ, ਖੈਬਰ ਪਖਤੂਨਖਵਾ (ਪਹਿਲਾਂ ਐੱਨ. ਡਬਲਯੂ. ਐੱਫ. ਪੀ.), ਵਜ਼ੀਰਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਰਗੇ ਪ੍ਰਾਂਤਾਂ ’ਚ ਅੱਤਵਾਦੀ ਸਿਖਲਾਈ ਕੈਂਪਾਂ ਦਾ ਇਕ ਨੈੱਟਵਰਕ ਵੀ ਚਲਾਉਂਦਾ ਹੈ। ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹਿਦੀਨ ਅਤੇ ਆਈ. ਐੱਸ. ਆਈ. ਐੱਸ.-ਖੋਰਾਸਨ ਵਰਗੇ ਅੰਤਰਰਾਸ਼ਟਰੀ ਸੰਗਠਨਾਂ ਦੁਆਰਾ ਚਲਾਏ ਜਾਂਦੇ ਇਹ ਕੈਂਪ ਕੱਟੜਪੰਥੀ, ਹਥਿਆਰਾਂ ਦੀ ਸਿਖਲਾਈ ਅਤੇ ਆਤਮਘਾਤੀ ਮਿਸ਼ਨਾਂ ਦੀ ਤਿਆਰੀ ਲਈ ਕੇਂਦਰਾਂ ਵਜੋਂ ਕੰਮ ਕਰਦੇ ਹਨ। ਪਾਕਿਸਤਾਨੀ ਫੌਜ ਦੇ ਸਾਬਕਾ ਜਵਾਨ ਅਕਸਰ ਸਿਖਲਾਈ ’ਚ ਸਹਾਇਤਾ ਕਰਦੇ ਹਨ, ਸੰਚਾਲਨ ਸਮਰਥਾਵਾਂ ਨੂੰ ਵਧਾਉਣ ਲਈ ਫੌਜੀ ਮੁਹਾਰਤ ਪ੍ਰਦਾਨ ਕਰਦੇ ਹਨ।
ਅਮਰੀਕੀ ਵਿਦੇਸ਼ ਵਿਭਾਗ ਦੀ ਅੱਤਵਾਦ ’ਤੇ ਰਿਪੋਰਟ 2019 ਨੇ ਪਾਕਿਸਤਾਨ ਨੂੰ ਇਕ ਅਜਿਹੇ ਦੇਸ਼ ਦੇ ਰੂਪ ’ਚ ਪਛਾਣਿਆ ਹੈ ਜੋ ‘ਕੁਝ ਖੇਤਰੀ ਰੂਪ ਨਾਲ ਕੇਂਦ੍ਰਿਤ ਅੱਤਵਾਦੀ ਸਮੂਹਾਂ ਲਈ ਇਕ ਸੁਰੱਖਿਅਤ ਆਸਰੇ ਦੇ ਰੂਪ ’ਚ ਕੰਮ ਕਰਨਾ ਜਾਰੀ ਰੱਖਦਾ ਹੈ।’
ਰਾਜੇ ਨੂੰ ਨਿਸ਼ਚੈ ਹੀ ‘ਪ੍ਰਜਾ ਰੱਖਿਅਕ’ ਹੋਣਾ ਹੋਵੇਗਾ
NEXT STORY