ਲੁਧਿਆਣਾ (ਰਿਸ਼ੀ)- ਚੋਰਾਂ ਅੱਗੇ ਥਾਣਾ ਹੈਬੋਵਾਲ ਦੀ ਪੁਲਸ ਬੇਵੱਸ ਨਜ਼ਰ ਆ ਰਹੀ ਹੈ। ਜੇਕਰ ਲਾ ਐਂਡ ਆਰਡਰ ਦੀ ਗੱਲ ਕਰੀਏ ਤਾਂ ਹੁਣ ਸ਼ਹਿਰ ਵਿਚ ਮੰਦਰ ਵੀ ਅਸੁਰੱਖਿਅਤ ਹਨ। ਅਜਿਹਾ ਹੀ ਇਕ ਮਾਮਲਾ ਥਾਣਾ ਹੈਬੋਵਾਲ ਦਾ ਸਾਹਮਣੇ ਆਇਆ ਹੈ ਜਿਥੇ ਮੰਦਰ ਵਿਚ 8 ਦਿਨਾਂ ਵਿਚ 2 ਵਾਰ ਚੋਰ ਆਏ ਅਤੇ ਨਕਦੀ ਤੇ ਗੋਲਕ ਲੈ ਗਏ, ਬੇਵੱਸ ਪੁਲਸ ਕੁਝ ਨਾ ਕਰ ਸਕੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, 1 ਮਈ ਤੋਂ...
ਜਾਣਕਾਰੀ ਦਿੰਦੇ ਹੋਏ ਦਵਿੰਦਰ ਕੁਮਾਰ ਨਿਵਾਸੀ ਜੋਗਿੰਦਰ ਨਗਰ ਨੇ ਦੱਸਿਆ ਕਿ ਉਹ ਰਾਜਨ ਅਸਟੇਟ ਸਥਿਤ ਛਿਨਮਸਤਿਕਾ ਮੰਦਰ ਦਾ ਸੇਵਾਦਾਰ ਹੈ। ਬੀਤੀ 20 ਅਪ੍ਰੈਲ ਦੀ ਰਾਤ ਨੂੰ ਪਹਿਲੀ ਵਾਰ ਮੰਦਰ ਵਿਚ ਚੋਰ ਦਾਖਲ ਹੋਏ ਅਤੇ 80 ਹਜ਼ਾਰ ਦੀ ਨਕਦੀ ਲੈ ਗਏ ਜਿਸ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਪਰ ਨਾ ਤਾਂ ਪੁਲਸ ਚੋਰ ਫੜ ਸਕੀ ਅਤੇ ਨਾ ਹੀ ਕੋਈ ਕੇਸ ਦਰਜ ਕੀਤਾ। ਇਸੇ ਗੱਲ ਦਾ ਚੋਰਾਂ ਨੇ ਫਾਇਦਾ ਉਠਾਇਆ ਅਤੇ 8 ਦਿਨ ਬਾਅਦ ਬੀਤੀ 28 ਅਪ੍ਰੈਲ ਨੂੰ ਫਿਰ ਮੰਦਰ ਦਾ ਗੇਟ ਤੋੜ ਕੇ ਦਾਖਲ ਹੋ ਗਏ ਅਤੇ ਗੋਲਕ ਚੋਰੀ ਕਰਕੇ ਲੈ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੋਂ 63 ਹਜ਼ਾਰ ਰੁਪਏ ਚੋਰੀ ਕਰ ਕੇ ਭੱਜਣ ਲੱਗੇ ਚੋਰ ਨੂੰ ਪਿਓ-ਪੁੱਤ ਨੇ ਕਰ ਲਿਆ ਕਾਬੂ
NEXT STORY