ਸਾਗਰ- ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ 'ਚ ਫਿਰਕੂ ਭਾਈਚਾਰੇ ਦੀ ਅਨੋਖੀ ਮਿਸਾਲ ਸਾਹਮਣੇ ਆਈਆ ਹੈ। ਇੱਥੇ ਹਨੂੰਮਾਨ ਮੰਦਰ ਦੇ ਪੁਜਾਰੀ ਪੰਡਿਤ ਵਿਨੋਦ ਦੁਬੇ ਨੇ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਜੋੜਿਆ ਅਤੇ ਇਸਲਾਮਿਕ ਪਰੰਪਰਾ ਨਾਲ ਮੁਸਲਿਮ ਪਰਿਵਾਰ ਦੀ ਇਕ ਗਰੀਬ ਧੀ ਸ਼ਾਲੂ ਦਾ ਧੂਮਧਾਮ ਨਾਲ ਨਿਕਾਹ ਕਰਵਾਇਆ। ਸ਼ਾਲੂ ਦੇ ਪਿਤਾ ਮੁੰਨਾ ਖਾਨ ਦਾ ਕੁਝ ਸਾਲ ਪਹਿਲੇ ਦਿਹਾਂਤ ਹੋ ਗਿਆ ਸੀ। ਪਰਿਵਾਰ ਦੀ ਆਰਥਿਕ ਸਥਿਤੀ ਅਜਿਹੀ ਨਹੀਂ ਸੀ ਕਿ ਨਿਕਾਹ ਦਾ ਖਰਚ ਉਠਾ ਸਕਦੇ। ਇਸੇ ਸਾਲ ਜਨਵਰੀ 'ਚ ਪਿੰਡ ਦੇ ਪੁਜਾਰੀ ਨੇ ਇਕ ਯੱਗ ਕਰਵਾਇਆ, ਜਿਸ 'ਚ ਸਾਗਰ ਤੋਂ ਝੂਟਾ ਲਗਾਉਣ ਵਾਲੇ ਆਏ। ਇਸੇ ਦੌਰਾਨ ਇਕ ਨੌਜਵਾਨ ਨਾਲ ਮੁੰਨਾ ਖਾਨ ਦੀ ਧੀ ਦੇ ਨਿਕਾਹ ਦੀ ਗੱਲ ਚਲੀ ਪਰ ਪੈਸਿਆਂ ਦੀ ਘਾਟ ਕਾਰਨ ਨਿਕਾਹ ਅਟਕਿਆ ਪਿਆ ਸੀ।
ਇਹ ਵੀ ਪੜ੍ਹੋ : ਦਿੱਲੀ ਹਾਈ ਕੋਰਟ ਨੇ ਹਵਾਈ ਅੱਡਿਆਂ ’ਚ ਮਾਸਕ ਨਾ ਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ
ਇਹ ਜਾਣਕਾਰੀ ਪੁਜਾਰੀ ਨੂੰ ਮਿਲੀ ਤਾਂ ਉਨ੍ਹਾਂ ਨੇ ਨਿਕਾਹ ਕਰਵਾਉਣ ਦੀ ਜ਼ਿੰਮੇਵਾਰੀ ਉਠਾਈ। ਉਨ੍ਹਾਂ ਨੇ ਸਾਰੇ ਸਮਾਜ ਦੇ ਲੋਕਾਂ ਨੂੰ ਇਕੱਠੇ ਕੀਤੇ। ਵਿਆਹ ਤੈਅ ਹੋਇਆ ਅਤੇ ਬਰਾਤ ਆਈ। ਪੁਜਾਰੀ ਪੰਡਿਤ ਦੁਬੇ ਸਮੇਤ ਪਿੰਡ ਵਾਲਿਆਂ ਨੇ ਨਾ ਸਿਰਫ਼ ਵਿਆਹ ਦਾ ਖਰਚ ਉਠਾਇਆ ਸਗੋਂ ਬਰਾਤੀਆਂ ਸਮੇਤ ਮਹਿਮਾਨਾਂ ਦਾ ਖਾਣਾ ਵੀ ਖ਼ੁਦ ਬਣਵਾਇਆ। ਪੁਜਾਰੀ ਨੇ ਦੱਸਿਆ ਕਿ ਧੀਆਂ ਕਿਸੇ ਧਰਮ, ਸਮਾਜ ਦੀਆਂ ਨਹੀਂ ਹੁੰਦੀਆਂ। ਸਾਰਿਆਂ ਦੀਆਂ ਹੁੰਦੀਆਂ ਹਨ। ਸਮਾਜ ਨੇ ਸਹਿਮਤੀ ਦਿੱਤੀ ਤਾਂ ਇਹ ਕਦਮ ਉਠਾਇਆ ਜਾ ਸਕਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਵਰਚੁਅਲ ਕਾਲ ਰਾਹੀਂ ਰਚੀ ਗਈ ਸੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼? ਜਾਣੋ ਕੀ ਹੈ ਇਹ ਤਕਨਾਲੋਜੀ
NEXT STORY