ਵਾਰਾਨਸੀ— ਉੱਤਰ ਪ੍ਰਦੇਸ਼ 'ਚ ਵਾਰਾਨਸੀ ਦੇ ਰੋਹਨੀਆਂ ਖੇਤਰ 'ਚ ਰਾਜ ਆਵਾਜਾਈ ਨਿਗਮ ਦੀ ਬੱਸ ਅਤੇ ਕਾਰ ਦੀ ਟੱਕਰ 'ਚ ਇਕ ਮਹਿਲਾ ਦੀ ਮੌਤ ਹੋ ਗਈ, ਜਦਕਿ 2 ਬੱਚਿਆਂ ਸਮੇਤ 18 ਲੋਕ ਜ਼ਖਮੀ ਹੋ ਗਏ ਹਨ।
ਪੁਲਸ ਸੂਤਰਾਂ ਨੇ ਦੱਸਿਆ ਕਿ ਮਹਿਲਾ ਦੀ ਪਛਾਣ ਇਲਾਹਾਬਾਦ ਨਿਵਾਸੀ ਲਵਲੀ ਦੇ ਰੂਪ 'ਚ ਹੋਈ ਹੈ। ਉਹ ਆਪਣੇ ਬੱਚਿਆਂ ਸ਼ੋਰਯਾ ਅਤੇ ਸਮਰਿਧੀ ਨਾਲ ਇਲਾਹਾਬਾਦ ਤੋਂ ਵਾਰਾਨਸੀ 'ਚ ਵਿਆਹ 'ਚ ਸ਼ਾਮਲ ਹੋਣ ਜਾ ਰਹੇ ਸਨ। ਬੱਸ ਵਾਰਾਨਸੀ ਤੋਂ ਮਿਰਜਾਪੁਰ ਜਾ ਰਹੀ ਸੀ। ਨੈਸ਼ਨਲ ਹਾਈਵੇਅ 'ਚ ਰੋਹਨੀਆਂ ਇਲਾਕੇ 'ਚ ਨਰਡਰ ਕੋਲ ਅਚਾਨਕ ਕਾਰ ਅਤੇ ਬੱਸ ਦੀ ਸਾਹਮਣੇ ਤੋਂ ਟੱਕਰ ਹੋ ਗਈ।

ਜ਼ਖਮੀਆਂ ਨੂੰ ਤਰੁੰਤ ਹੀ ਨਜ਼ਦੀਕ ਪੈਂਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਲਵਲੀ ਨੂੰ ਮ੍ਰਿਤਕ ਘੋਸ਼ਿਤ ਕਰਾਰ ਕੀਤਾ। ਗੰਭੀਰ ਰੂਪ ਤੋਂ ਜ਼ਖਮੀ ਮਰੀਜ਼ਾ ਨੂੰ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਡਰਾਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ। ਜ਼ਖਮੀਆਂ 'ਚ ਕਾਰ ਚਾਲਕ ਰਜਨੀਸ਼ ਅਤੇ ਮ੍ਰਿਤਕਾ ਦੇ ਬੱਚਿਆਂ ਤੋਂ ਇਲਾਵਾ ਸ਼ੈਲੇਂਦਰ ਸ਼੍ਰੀਵਾਸਤਵ, ਅਭਿਸ਼ੇਕ, ਰੂਬੀ ਸ਼੍ਰੀਵਾਸਤਵ, ਮੋਹਿਤ ਆਂਚਲ ਕਾਜਲ ਅਤੇ ਅਭਿਸ਼ੇਕ ਸ਼ਾਮਲ ਹਨ।




ਪੀ.ਐੱਮ. ਮੋਦੀ ਨੇ ਕੀਤਾ ਕੋਚੀ ਮੈਟਰੋ ਦਾ ਉਦਘਾਟਨ, ਮੈਟਰੋ ਮੈਨ ਵੀ ਰਹੇ ਮੰਚ 'ਤੇ ਮੌਜੂਦ
NEXT STORY