ਨਵੀਂ ਦਿੱਲੀ— ਸੁਤੰਤਰਤਾ ਦਿਵਸ ਦੀਆਂ ਖਾਸ ਤਿਆਰੀਆਂ ਵਿਚਕਾਰ ਸੁਰੱਖਿਆ ਪ੍ਰਬੰਧ ਪੁਖਤਾ ਹਨ ਅਤੇ ਦਿੱਲੀ ਹਾਈ ਅਲਰਟ 'ਤੇ ਹੈ। ਖੁਫੀਆ ਵਿਭਾਗ ਅਤੇ ਦਿੱਲੀ ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਕਨਾਟ ਪਲੇਸ 'ਚ ਇਕ ਸ਼ੱਕੀ ਅੱਤਵਾਦੀ ਏਅਰਫੋਰਸ ਦੀ ਡਰੈੱਸ 'ਚ ਘੁੰਮ ਰਿਹਾ ਹੈ। ਐਤਵਾਰ ਸ਼ਾਮਲ ਨੂੰ ਰਾਜੀਵ ਚੌਕ ਮੈਟਰੋ ਸਟੇਸ਼ਨ ਨਜ਼ਦੀਕ ਸ਼ੱਕੀ ਦੇਖਿਆ ਗਿਆ, ਜਿਸ ਤੋਂ ਬਾਅਦ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ।
ਐਤਵਾਰ ਸ਼ਾਮ 5.30 ਵਜੇ ਇਕ ਰਿਟਾਇਰਡ ਏਅਰਫੋਰਸ ਅਧਿਕਾਰੀ ਦੀ ਨਜ਼ਰ ਅਜਿਹੇ ਵਿਅਕਤੀ 'ਤੇ ਪਈ, ਜੋ ਏਅਰਫੋਰਸ ਦੀ ਯੂਨੀਫਾਰਮ 'ਚ ਸੀ 'ਤੇ ਉਸ ਨੇ ਸਪੋਰਟਸ ਸ਼ੂਜ ਪਾਏ ਹੋਏ ਸਨ। ਰਿਟਾਇਰਡ ਅਫਸਰ ਨੂੰ ਇਹ ਗੱਲ ਖਟਕੀ ਕਿਉਂਕਿ ਫੌਜ ਦਾ ਅਧਿਕਾਰੀ ਡਰੈੱਸ ਨਾਲ ਅਜਿਹੇ ਸ਼ੂਜ ਨਹੀਂ ਪਾਉਂਦਾ। ਜਦੋਂ ਉਸ ਨੇ ਪੁਲਸ ਨੂੰ ਸੂਚਨਾ ਕੀਤੀ ਤਾਂ ਉਹ ਭੱਜਣ 'ਚ ਕਾਮਯਾਬ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਦੇ ਘੁੰਮਣ ਦੀ ਖੁਫੀਆ ਜਾਣਕਾਰੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਪਹਿਲਾਂ ਤੋਂ ਹੀ ਸਾਵਧਾਨ ਹਨ।
ਦੱਸਣਯੋਗ ਹੈ ਕਿ ਪੁਲਸ ਨੇ 150 ਕਾਈਟ ਕੈਂਚਰਜ਼ ਦਾ ਵੀ ਪ੍ਰਬੰਧ ਕੀਤਾ ਹੈ। ਲਾਲ ਕਿਲ੍ਹੇ ਅਤੇ ਆਲੇ-ਦੁਆਲੇ ਦੀਆਂ ਜਗ੍ਹਾ 'ਤੇ ਨਜ਼ਰਾਂ ਰੱਖਣ ਲਈ 1000 ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਇਸ ਦੀ ਫੁਟੇਜ ਦੀ ਜਾਂਚ ਲਈ ਇਸ ਸਪੈਸ਼ਲ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ। ਦਿੱਲੀ ਪੁਲਸ ਨੇ ਦਿੱਤੇ ਸਟਿੱਕਰ ਜਿਨਾਂ ਗੱਡੀਆਂ 'ਤੇ ਹੋਣਗੇ, ਉਨ੍ਹਾਂ ਨੂੰ ਹੀ ਲਾਲ ਕਿਲ੍ਹੇ ਵੱਲ ਜਾਣ ਦੀ ਆਗਿਆ ਹੋਵੇਗੀ।
ਦਿੱਲੀ ਸਮੇਤ ਲਾਲ ਕਿਲ੍ਹੇ ਦੀ ਕਿਲੇਬੰਦੀ ਹੋ ਚੁੱਕੀ ਹੈ। ਸੁਤੰਤਰਤਾ ਦਿਵਸ ਸਮਾਰੋਹ ਦੀ ਸੁਰੱਖਿਆ 'ਚ ਦਿੱਲੀ ਪੁਲਸ ਦੇ 40 ਹਜ਼ਾਰ ਜਵਾਨਾਂ ਨਾਲ ਨੀਮ ਫੌਜੀ ਬਲਾਂ ਦੀਆਂ 35 ਕੰਪਨੀਆਂ ਮੋਰਚਾਂ ਸੰਭਾਲਣਗੀਆਂ।
ਹਿਮਾਚਲ 'ਚ 117 ਸਾਲ ਬਾਅਦ ਅਜਿਹੀ ਬਾਰਿਸ਼, 18 ਦੀ ਮੌਤ, 930 ਸੜਕਾਂ ਬੰਦ, ਸੈਂਕੜੇ ਟੂਰਿਸਟ ਫਸੇ
NEXT STORY