ਇੰਟਰਨੈਸ਼ਨਲ ਡੈਸਕ– ਈਰਾਨ ਨੇ ਸ਼ੁੱਕਰਵਾਰ ਨੂੰ ਮਾਰੇ ਗਏ ਲੋਕਾਂ ਲਈ ਆਯੋਜਿਤ ਇਕ ਜਨਤਕ ਅੰਤਿਮ ਸੰਸਕਾਰ ’ਚ ਇਜ਼ਰਾਇਲ ਵਲੋਂ ਆਪਣੇ ਕੁਲੀਨ ਕੁਡਜ਼ ਫੋਰਸ ਦੇ ਸੀਨੀਅਰ ਕਮਾਂਡਰਾਂ ਤੇ ਹੋਰ ਅਧਿਕਾਰੀਆਂ ਦੀ ਹੱਤਿਆ ਦਾ ਬਦਲਾ ਲੈਣ ਦੀ ਸਹੁੰ ਖਾਧੀ, ਜਿਸ ਨਾਲ ਖੁੱਲ੍ਹੇ ਯੁੱਧ ਦਾ ਸ਼ੱਕ ਵੱਧ ਗਿਆ ਪਰ ਇਹ ਨਹੀਂ ਦੱਸਿਆ ਕਿ ਉਹ ਕਦੋਂ ਤੇ ਕਿਵੇਂ ਜਵਾਬੀ ਕਾਰਵਾਈ ਕਰੇਗਾ।
ਵਾਸ਼ਿੰਗਟਨ ਤੇ ਮੱਧ ਪੂਰਬ ’ਚ ਅਮਰੀਕੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸੀਰੀਆ ਦੇ ਦਮਿਸ਼ਕ ’ਚ ਸੋਮਵਾਰ ਨੂੰ ਇਜ਼ਰਾਇਲੀ ਹਵਾਈ ਹਮਲੇ ਲਈ ਸੰਭਾਵਿਤ ਈਰਾਨੀ ਜਵਾਬੀ ਕਾਰਵਾਈ ਲਈ ਤਿਆਰ ਸਨ। ਇਲਾਕੇ ’ਚ ਅਮਰੀਕੀ ਫੌਜੀ ਬਲ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਇਕ ਇਜ਼ਰਾਇਲੀ ਅਧਿਕਾਰੀ ਮੁਤਾਬਕ, ਇਜ਼ਰਾਇਲ ਨੇ ਆਪਣੀ ਫੌਜ ਨੂੰ ਵੀ ਹਾਈ ਅਲਰਟ ’ਤੇ ਰੱਖਿਆ ਹੈ, ਲੜਾਕੂ ਇਕਾਈਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ, ਵਾਯੂ ਰੱਖਿਆ ਇਕਾਈਆਂ ’ਚ ਕੁਝ ਰਿਜ਼ਰਵ ਫੌਜੀਆਂ ਨੂੰ ਵਾਪਸ ਬੁਲਾ ਲਿਆ ਹੈ ਤੇ ਜੀ. ਪੀ. ਐੱਸ. ਸਿਗਨਲਾਂ ਨੂੰ ਬਲਾਕ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਰਿਕਾਰਡ ਵਾਧਾ, ਪਹਿਲੀ ਵਾਰ ਸੋਨਾ 70 ਹਜ਼ਾਰ ਦੇ ਪਾਰ, ਜਾਣੋ ਅੱਜ ਦੇ ਭਾਅ
2 ਈਰਾਨੀ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਈਰਾਨ ਨੇ ਆਪਣੇ ਸਾਰੇ ਹਥਿਆਰਬੰਦ ਬਲਾਂ ਨੂੰ ਪੂਰੀ ਤਰ੍ਹਾਂ ਹਾਈ ਅਲਰਟ ’ਤੇ ਰੱਖਿਆ ਹੈ ਤੇ ਇਹ ਫ਼ੈਸਲਾ ਈਰਾਨ ਨੂੰ ਨਿਡਰਤਾ ਪੈਦਾ ਕਰਨ ਤੋਂ ਰੋਕਣ ਲਈ ਲਿਆ ਗਿਆ ਹੈ, ਇਸ ਲਈ ਦਮਿਸ਼ਕ ਹਮਲੇ ਦਾ ਸਿੱਧਾ ਜਵਾਬ ਦੇਣਾ ਹੋਵੇਗਾ।
ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ ਦੇ ਕਮਾਂਡਰ ਇਨ ਚੀਫ ਜਨਰਲ ਹੁਸੈਨ ਸਲਾਮੀ ਨੇ ਦਮਿਸ਼ਕ ’ਚ ਮਾਰੇ ਗਏ ਅਧਿਕਾਰੀਆਂ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਵਾਲੀ ਤਹਿਰਾਨ ਦੀ ਭੀੜ ਨੂੰ ਕਿਹਾ, ‘‘ਸਾਡੇ ਬਹਾਦਰ ਲੋਕ ਜ਼ਾਯੋਨੀ ਸ਼ਾਸਨ ਨੂੰ ਸਜ਼ਾ ਦੇਣਗੇ। ਅਸੀਂ ਚਿਤਾਵਨੀ ਦਿੰਦੇ ਹਾਂ ਕਿ ਸਾਡੀ ਪਵਿੱਤਰ ਪ੍ਰਣਾਲੀ ਦੇ ਵਿਰੁੱਧ ਕਿਸੇ ਵੀ ਦੁਸ਼ਮਣ ਦੇ ਕਿਸੇ ਵੀ ਕੰਮ ਦਾ ਨਾਮੋ ਨਿਸ਼ਾਨ ਨਹੀਂ ਰਹੇਗਾ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਮਰੀਕਾ ਤੋਂ ਆਈ ਦੁਖਦ ਖ਼ਬਰ, ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ
NEXT STORY