ਨਵੀਂ ਦਿੱਲੀ— ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਹੋਰ ਅੱਤਵਾਦੀ ਹਮਲਾ ਹੋਣ ਦੀ ਸਥਿਤੀ 'ਚ ਭਾਰਤ ਕੋਲ ਸਾਰੇ ਬਦਲ ਮੌਜੂਦ ਹਨ। ਸੂਤਰਾਂ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੀ ਜਵਾਬੀ ਕਾਰਵਾਈ ਦੌਰਾਨ ਉਸ ਵਲੋਂ ਐੱਫ-16 ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੇ ਜਾਣ ਬਾਰੇ ਸਬੂਤ ਅਮਰੀਕਾ ਨਾਲ ਸਾਂਝੇ ਕੀਤੇ ਹਨ ਅਤੇ ਉਸ ਨੂੰ (ਭਾਰਤ ਨੂੰ) ਵਿਸ਼ਵਾਸ ਹੈ ਕਿ ਅਮਰੀਕਾ ਇਸ ਵਿਸ਼ੇ ਦੀ ਜਾਂਚ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਲਾਕੋਟ ਹਮਲੇ ਦੇ ਬਾਅਦ ਤੋਂ ਭਾਰਤ ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ 'ਤੇ ਵਧ ਤੋਂ ਵਧ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਸੂਤਰਾਂ ਨੇ ਸੋਮਵਾਰ ਨੂੰ ਕਿਹਾ ਸੀ ਕਿ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਅੱਤਵਾਦੀ ਟਰੇਨਿੰਗ ਟਿਕਾਣਿਆਂ 'ਤੇ ਹਮਲਾ ਕੀਤੇ ਜਾਣ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਪੱਛਮੀ ਸੈਕਟਰ 'ਚ ਆਪਣੇ ਸਾਰੇ ਏਅਰਬੇਸ ਨੂੰ ਜ਼ਿਆਦਾ ਅਲਰਟ 'ਤੇ ਰੱਖਿਆ ਹੈ। ਜ਼ਿਕਰਯੋਗ ਹੈ ਕਿ ਬਾਲਾਕੋਟ ਹਮਲੇ ਦੇ ਇਕ ਦਿਨ ਬਾਅਦ 27 ਫਰਵਰੀ ਨੂੰ ਪਾਕਿਸਤਾਨ ਨੇ ਜਵਾਬੀ ਕਾਰਵਾਈ ਕਰਦੇ ਹੋਏ ਕਸ਼ਮੀਰ 'ਚ ਕਈ ਫੌਜ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਸੀ। ਭਾਰਤ ਨੇ ਆਪਣੇ ਹਵਾਈ ਹਮਲੇ ਨੂੰ ਗੈਰ-ਫੌਜ ਕਾਰਵਾਈ ਕਿਹਾ ਸੀ। ਪੁਲਵਾਮਾ 'ਚ 14 ਫਰਵਰੀ ਨੂੰ ਹੋਏ ਇਕ ਅੱਤਵਾਦੀ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਇਹ ਕਾਰਵਾਈ (ਬਾਲਾਕੋਟ 'ਚ) ਕੀਤੀ।
ਸਪਾ-ਬਸਪਾ ਨਾਲ ਰਾਲੋਦ ਨੇ ਮਿਲਾਇਆ ਹੱਥ, ਯੂ. ਪੀ. ਦੀਆਂ 3 ਸੀਟਾਂ 'ਤੇ ਲੜੇਗੀ ਚੋਣ
NEXT STORY