ਸ਼ਿਲਾਂਗ (ਵਾਰਤਾ): ਮੇਘਾਲਿਆ ਸਥਿਤ ਅੱਤਵਾਦੀ ਸੰਗਠਨ ਗਾਰੋ ਨੈਸ਼ਨਲ ਲਿਬਰੇਸ਼ਨ ਆਰਮੀ (GNLA) ਮੁੜ ਸੰਗਠਿਤ ਹੋ ਰਿਹਾ ਹੈ ਤੇ 500 ਤੋਂ ਵੱਧ ਨੌਜਵਾਨਾਂ ਨੂੰ ਭਰਤੀ ਕਰ ਨਾਗਾਲੈਂਡ ਤੇ ਮਿਆਂਮਾਰ ਵਿਚ ਸਿਖਲਾਈ ਲਈ ਭੇਜਿਆ ਗਿਆ ਹੈ। ਇਕ ਲੀਕ ਹੋਈ ਖ਼ੁਫ਼ੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਬ੍ਰਿਟੇਨ ਤੋਂ ਵਾਪਸ ਆਵੇਗਾ ਕੋਹਿਨੂਰ! ਭਾਰਤ ਸਰਕਾਰ ਨੇ ਪੁਰਾਤਨ ਵਸਤਾਂ ਲਿਆਉਣ ਲਈ ਤਿਆਰ ਕੀਤੀ ਇਹ ਯੋਜਨਾ
ਰਿਪੋਰਟ ਮੁਤਾਬਕ GNLA ਜੋ ਕਈ ਸਾਲਾਂ ਤੋਂ ਬੰਦ ਸੀ, ਮੁੜ ਸੰਗਠਿਤ ਹੋ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ GNLA ਨੌਜਵਾਨਾਂ ਨੂੰ ਅੱਤਵਾਦੀ ਸੰਗਠਨ ਵਿਚ ਸ਼ਾਮਲ ਕਰਨ ਲਈ ਜੈਦੀ, ਨੋਂਗਲ, ਛਲਾਂਗ ਤੇ ਹੋਰ ਥਾਵਾਂ 'ਤੇ ਮੀਟਿੰਗਾਂ ਕਰ ਰਿਹਾ ਹੈ। GNLA ਨਾਲ ਜੁੜੇ ਕੁੱਝ ਵੱਡੇ ਲੋਕ ਤੇ ਮੁੱਖ ਸਨਅਤਕਾਰ ਅੱਤਵਾਦੀ ਸੰਗਠਨ ਨੂੰ ਮੁੜ ਸੰਗਠਿਤ ਹੋਣ ਵਿਚ ਮਦਦ ਕਰ ਰਹੇ ਹਨ। ਰਿਪੋਰਟ ਵਿਚ ਵੈਸਟ ਗਾਰੋ ਹਿਲਸ ਜ਼ਿਲ੍ਹੇ ਦੀ ਪੁਲਸ ਨੂੰ ਅਲਰਟ 'ਤੇ ਰਹਿਣ ਲਈ ਕਿਹਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਚੋਣ ਨਤੀਜਿਆਂ 'ਤੇ ਮਮਤਾ ਬੈਨਰਜੀ ਦਾ ਬਿਆਨ, ਕਰਨਾਟਕ ਦੇ ਲੋਕਾਂ ਨੇ ਭਾਜਪਾ ਦੇ ਅੰਤ ਦੀ ਕੀਤੀ ਸ਼ੁਰੂਆਤ
NEXT STORY