ਨਵੀਂ ਦਿੱਲੀ— ਪਾਬੰਦੀਸ਼ੁਦਾ ਸੰਗਠਨ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) 'ਤੇ ਲੱਗੇ ਬੈਨ ਨੂੰ ਗ੍ਰਹਿ ਮੰਤਰਾਲੇ ਨੇ ਜਾਰੀ ਰੱਖਿਆ ਹੈ। ਮੰਤਰਾਲੇ ਨੇ ਸੰਗਠਨ ਨੂੰ ਰਾਸ਼ਟਰ ਲਈ ਖਤਰਾ ਮੰਨਦੇ ਹੋਏ ਅਗਲੇ ਹੋਰ 5 ਸਾਲ ਲਈ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ 2014 'ਚ ਵੀ ਸਰਕਾਰ ਨੇ ਪਹਿਲਾਂ ਤੋਂ ਚੱਲ ਰਹੇ ਬੈਨ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ। ਗ੍ਰਹਿ ਮੰਤਰਾਲੇ ਅਨੁਸਾਰ,''ਪਾਬੰਦੀਸ਼ੁਦਾ ਸੰਗਠਨ ਸਿਮੀ ਭਵਿੱਖ 'ਚ ਵੀ ਦੇਸ਼ ਦੀ ਸੁਰੱਖਿਆ ਲਈ ਖਤਰਾ ਹੋ ਸਕਦਾ ਹੈ। ਸਿਮੀ ਰਾਹੀਂ ਦੇਸ਼ ਦੀ ਫਿਰਕੂ ਸਦਭਾਵਨਾ ਨੂੰ ਸੱਟ ਪਹੁੰਚਾਉਣ ਦਾ ਖਦਸ਼ਾ ਹੈ। ਇਸ ਸੰਗਠਨ ਨੂੰ ਅਗਲੇ ਹੋਰ 5 ਸਾਲਾਂ ਲਈ ਬੈਨ ਕੀਤਾ ਜਾਂਦਾ ਹੈ।'' ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਅਤੇ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਹੋਣ ਦੇ ਆਧਾਰ 'ਤੇ 2001 'ਚ ਸਰਕਾਰ ਨੇ ਸਿਮੀ ਨੂੰ ਪਾਬੰਦੀਸ਼ੁਦਾ ਸੰਗਠਨ ਕਰਾਰ ਦਿੱਤਾ ਸੀ।
2008 'ਚ ਇਕ ਵਿਸ਼ੇਸ਼ ਨਿਆਂ ਅਧਿਕਾਰ ਦੇ ਆਧਾਰ 'ਤੇ ਸਿਮੀ ਤੋਂ ਪਾਬੰਦੀ ਹਟਾ ਦਿੱਤੀ ਗਈ ਸੀ। ਹਾਲਾਂਕਿ ਕੁਝ ਹੀ ਦਿਨਾਂ 'ਚ ਇਸ ਫੈਸਲਾ ਨੂੰ ਫਿਰ ਤੋਂ ਸੁਪਰੀਮ ਕੋਰਟ 'ਚ ਚੁਣੌਤੀ ਮਿਲੀ ਅਤੇ ਕੁਝ ਦਿਨ ਬਾਅਦ ਹੀ ਇਹ ਬੈਨ ਫਿਰ ਲਾਗੂ ਹੋ ਗਿਆ। 2014 'ਚ ਕੇਂਦਰ ਸਰਕਾਰ ਨੇ ਫਿਰ ਤੋਂ ਸਿਮੀ ਨੂੰ ਅਗਲੇ 5 ਸਾਲਾਂ ਲਈ ਬੈਨ ਕਰ ਦਿੱਤਾ। ਮੀਡੀਆ ਰਿਪੋਰਟਸ ਅਨੁਸਾਰ, ਸਰਕਾਰ ਵਲੋਂ ਸਿਮੀ 'ਤੇ ਸਖਤੀ ਵਰਤਣ ਤੋਂ ਬਾਅਦ ਪਾਬੰਦੀਸ਼ੁਦਾ ਸੰਗਠਨ ਖੁਦ ਨੂੰ ਨਵੇਂ ਨਾਂ ਰਾਹੀਂ ਦੁਨੀਆ ਦੇ ਵੱਡੇ ਅੱਤਵਾਦੀ ਸੰਗਠਨ ਨਾਲ ਜੁੜਨ ਦੀ ਕੋਸ਼ਿਸ਼ 'ਚ ਸੀ। ਸਿਮੀ ਅਤੇ ਇੰਡੀਅਨ ਮੁਜਾਹੀਦੀਨ ਇਕੋਂ ਜਿਹੇ ਸਨ, ਕਿਉਂਕਿ ਇਨ੍ਹਾਂ ਦੇ ਸਰਗਨਾ ਅਤੇ ਅੱਤਵਾਦੀ ਆਮ ਤੌਰ 'ਤੇ ਇਕ ਹੀ ਹੁੰਦੇ ਸਨ।
ਪ੍ਰਯਾਗਰਾਜ 'ਚ 12 ਸ਼ਰਧਾਲੂਆਂ ਨਾਲ ਭਰੀ ਪਲਟੀ ਕਿਸ਼ਤੀ
NEXT STORY