ਜੰਮੂ ਕਸ਼ਮੀਰ— ਇਕ ਪਾਸੇ ਰਮਜਾਨ ਦੇ ਮਹੀਨੇ ਨੂੰ ਦੇਖਦੇ ਹੋਏ ਸੁਰੱਖਿਆਂ ਬਲਾਂ ਨੇ ਅੱਤਵਾਦੀਆਂ ਦੇ ਖਿਲਾਫ ਚਲਾਈ ਹੋਈ ਮੁਹਿੰਮ ਨੂੰ ਰੋਕ ਦਿੱਤਾ ਹੈ ਅਤੇ ਦੂਜੇ ਪਾਸੇ ਅੱਤਵਾਦੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਸ਼ੁੱਕਰਵਾਰ ਨੂੰ 17ਵੇਂ ਰੋਜ਼ੇ ਦੇ ਦਿਨ ਕਸ਼ਮੀਰ 'ਚ ਅੱਤਵਾਦੀਆਂ ਨੇ 5 ਥਾਵਾਂ 'ਤੇ ਗ੍ਰੇਨੇਡ ਨਾਲ ਹਮਲਾ ਕੀਤਾ ਜਿੱਥੇ ਜਵਾਨਾਂ ਦੇ ਨਾਲ-ਨਾਲ ਕਈ ਆਮ ਲੋਕ ਵੀ ਜ਼ਖਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਹੈ।
ਅੱਤਵੀਆਂ ਨੇ ਸੁੱਟੇ ਗ੍ਰੇਨੇਡ—
ਅੱਤਵਾਦੀਆਂ ਨੇ ਪੁਲਵਾਮਾ ਜ਼ਿਲੇ ਦੇ ਤਰਾਲ ਇਲਾਕੇ 'ਚ ਸੁਰੱਖਿਆ ਬਲਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਅੱਤਵਾਦੀਆਂ ਨੇ ਸੀ.ਐੱਰ.ਪੀ.ਐੱਫ ਦੀ 180 ਬਟਾਨਿਯਨ 'ਤੇ ਗ੍ਰੇਡੇਨ ਸੁੱਟਿਆ। ਇਸ ਖੇਤਰ 'ਚ ਇਕ ਹੀ ਦਿਨ ਦੇ ਅੰਦਰ ਦੋ ਹਮਲੇ ਹੋਏ। ਸਵੇਰੇ ਪੀ. ਡੀ. ਪੀ ਦੇ ਵਿਧਾਇਕ ਮੁਸ਼ਤਾਕ ਦੇ ਘਰ 'ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ ਪਰ ਚੰਗੀ ਗੱਲ ਇਹ ਰਹੀ ਕੀ ਇਸ ਹਮਲੇ 'ਚ ਕੋਈ ਜ਼ਖਮੀ ਨਹੀਂ ਹੋਇਆ। ਅੱਤਵੀਆਂ ਨੇ ਸ਼੍ਰੀਨਗਰ ਦੇ ਬੁਦਸ਼ਾਹ 'ਚ ਸਰਕਾਰੀ ਕਰਮਚਾਰੀਆਂ ਦੇ ਫਲੈਟ 'ਚ ਗ੍ਰੇਨੇਡ ਸੁੱਟਿਆ। ਅਨੰਤਨਾਗ ਦੇ ਖਾਨਬਲ 'ਚ ਅੱਤਵਾਦੀਆਂ ਨੇ ਪੁਲਸ ਪਾਰਟੀ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਹਮਲੇ 'ਚ ਸੀ.ਆਰ.ਪੀ.ਐੱਫ ਦੇ ਦੋ ਜ਼ਵਾਨਾਂ ਸਮੇਤ ਦੋ ਨਾਗਰਿਕ ਵੀ ਜ਼ਖਮੀ ਹੋਏ।
ਸ਼ੁੱਕਰਵਾਰ ਨੂੰ ਸੁਰੱਖਿਆ ਏਜੰਸੀਆਂ ਨੇ ਦਿੱਤੀ ਸੀ ਚੇਤਾਵਨੀ—
ਜੰਮੂ-ਕਸ਼ਮੀਰ 'ਚ ਕਰੀਬ 20 ਅੱਤਵਾਦੀਆਂ ਦੇ ਘੁਸਪੈਠ ਦੀ ਖਬਰ ਨਾਲ ਪ੍ਰਦੇਸ਼ 'ਚ ਚੇਤਾਵਨੀ ਦੇ ਦਿੱਤੀ ਗਈ ਹੈ। ਦੇਸ਼ 'ਚ ਕੋਈ ਵੱਡੀ ਅਣਹੋਣੀ ਘਟਨਾ ਨਾ ਹੋਵੇ ਇਸ ਲਈ ਸੁੱਰਖਿਆ ਏਜੰਸੀਆਂ ਨੇ ਚੇਤਾਵਨੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਅਗਲੇ ਦੋ-ਤਿੰਨ ਦਿਨ੍ਹਾਂ 'ਚ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ 'ਚ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਵਲੋਂ ਕਰੀਬ 20 ਅੱਤਵਾਦੀ ਦੇਸ਼ 'ਚ ਦਾਖਲ ਹੋ ਚੁੱਕੇ ਹਨ। ਦੇਸ਼ ਦੀਆਂ ਸੁਰੱਖਿਆਂ ਏਜੰਸੀਆਂ ਇਨ੍ਹਾਂ ਅੱਤਵਾਦੀਆਂ ਦੀ ਤਲਾਸ਼ 'ਚ ਜੁੱਟ ਗਈ ਹੈ ਅਤੇ ਖੂਫੀਆ ਏਜੰਸੀਆਂ ਨੂੰ ਕੰਮ 'ਤੇ ਲਗਾ ਦਿੱਤਾ ਗਿਆ ਹੈ। ਆਉਣ ਵਾਲੇ ਦਿਨ੍ਹਾਂ 'ਚ ਸੈਨਾ ਜਾਂ ਉਸ ਦੇ ਠਿਕਾਣਿਆਂ 'ਤੇ ਫਿਦਾਇਨ ਹਮਲੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਸੈਂਟਰਲ ਜੇਲ 'ਚ ਹਵਾਲਾਤੀ ਤੋਂ ਮੋਬਾਇਲ ਦੀ ਸਿਮ ਬਰਾਮਦ
NEXT STORY