ਨੈਸ਼ਨਲ ਡੈਸਕ : ਦੀਵਾਲੀ ਤੋਂ ਪਹਿਲਾਂ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਕਾਇਰਾਨਾ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅੱਤਵਾਦੀਆਂ ਨੇ ਗੁਲਮਰਗ ਨੇੜੇ ਫੌਜ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ 'ਚ ਫੌਜ ਦੇ ਦੋ ਜਵਾਨ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਗੱਡੀ 18 ਰਾਸ਼ਟਰੀ ਰਾਈਫਲਜ਼ (ਆਰਆਰ) ਦੀ ਸੀ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਅਚਾਨਕ ਗ੍ਰੇਨੇਡ ਫਟਣ ਨਾਲ ਇਕ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਿਟੀ ਕੋਰਟ ਕੰਪਲੈਕਸ ਦੇ 'ਮਲਖਾਨਾ' 'ਚ ਅਚਾਨਕ ਇਕ ਗ੍ਰਨੇਡ ਫਟਣ ਨਾਲ ਮੁਲਾਜ਼ਮ ਜ਼ਖਮੀ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਬਾਰਾਮੂਲਾ ਸ਼ਹਿਰ ਦੇ ਕੋਰਟ ਕੰਪਲੈਕਸ ਦੇ 'ਮਲਖਾਨਾ' 'ਚ ਦੁਪਹਿਰ ਕਰੀਬ 1.05 ਵਜੇ ਇਕ ਗ੍ਰਨੇਡ ਅਚਾਨਕ ਵਿਸਫੋਟ ਹੋ ਗਿਆ। ਘਟਨਾ ਦੇ ਸਮੇਂ ਜ਼ਖਮੀ ਪੁਲਸ ਕਰਮਚਾਰੀ ਡਿਊਟੀ 'ਤੇ ਸੀ। ਲੋਕਾਂ ਨੂੰ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਸ਼ਹਿਰ ਪੂਰੀ ਤਰ੍ਹਾਂ ਕਾਬੂ ਹੇਠ ਹੈ।
ਮੁੰਬਈ ਹਵਾਈ ਅੱਡੇ ’ਤੇ 7.69 ਕਰੋੜ ਦੇ ਸੋਨੇ ਸਮੇਤ 2 ਯਾਤਰੀ ਗ੍ਰਿਫਤਾਰ
NEXT STORY