ਸ਼੍ਰੀਨਗਰ - ਸ਼੍ਰੀਨਗਰ ਦੇ ਨਵਾਕਦਲ ਇਲਾਕੇ ਵਿੱਚ ਅੱਤਵਾਦੀਆਂ ਨੇ ਬੁੱਧਵਾਰ ਨੂੰ ਇੱਕ ਆਮ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ, ਸ਼੍ਰੀਨਗਰ ਦੇ ਨਵਾਕਦਲ ਇਲਾਕੇ ਵਿੱਚ ਸ਼ਾਮ ਕਰੀਬ 5:55 ਮਿੰਟ 'ਤੇ ਅੱਤਵਾਦੀਆਂ ਨੇ ਰਊਫ ਅਹਿਮਦ ਨਾਂ ਦੇ ਵਿਅਕਤੀ ਨੂੰ ਉਸ ਦੇ ਘਰ ਦੇ ਨਜ਼ਦੀਕ ਗੋਲੀ ਮਾਰ ਦਿੱਤੀ, ਜਿਸ ਵਿੱਚ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਉਸ ਨੂੰ ਇੱਥੇ ਐੱਸ.ਐੱਮ.ਐੱਚ.ਐੱਸ. ਹਸਪਤਾਲ ਲਿਆਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਕਿਹਾ ਕਿ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰਟ 'ਚ ਚੱਲ ਰਹੀ ਸੀ ਕਾਰਵਾਈ, ਚੱਲਦੇ ਰਹਿ ਗਏ ਕੈਮਰੇ 'ਚ ਜਨਾਨੀ ਨਾਲ 'ਇਤਰਾਜ਼ਯੋਗ ਹਾਲਤ 'ਚ ਦਿੱਸਿਆ ਵਕੀਲ
NEXT STORY