ਲਾਤੂਰ: ਇੱਕ ਵਿਦਿਅਕ ਸੰਸਥਾ ਦੇ 65 ਸਾਲਾ ਸੰਸਥਾਪਕ ਨੇ ਮੰਗਲਵਾਰ ਸਵੇਰੇ ਮਹਾਰਾਸ਼ਟਰ ਦੇ ਲਾਤੂਰ ਸ਼ਹਿਰ ਵਿੱਚ ਆਪਣੇ ਘਰ ਵਿੱਚ ਕਥਿਤ ਤੌਰ 'ਤੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਸੰਜੀਵ ਸੋਨਾਵਣੇ ਚੰਦਰਭਾਨੂ ਸੋਨਾਵਣੇ ਜੂਨੀਅਰ ਕਾਲਜ ਦੇ ਸੰਸਥਾਪਕ ਤੇ ਮਹਾਰਾਸ਼ਟਰ ਦੇ ਮਰਹੂਮ ਮੰਤਰੀ ਕੇਸ਼ਵਰਾਓ ਸੋਨਾਵਣੇ ਦੇ ਭਤੀਜੇ ਸਨ। ਅਧਿਕਾਰੀ ਨੇ ਕਿਹਾ ਕਿ ਪੁਲਸ ਨੂੰ ਸਵੇਰੇ ਗੋਲੀਬਾਰੀ ਦੀ ਜਾਣਕਾਰੀ ਮਿਲੀ। ਸੋਨਾਵਣੇ ਨੇ ਇਹ ਸਖ਼ਤ ਕਦਮ ਕਿਸ ਹਾਲਾਤ ਵਿੱਚ ਚੁੱਕਿਆ, ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੋਰ ਵੇਰਵਿਆਂ ਦੀ ਉਡੀਕ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
'ਤੁਹਾਡੀ ਅੱਜ ਤੋਂ ਛੁੱਟੀ..!', Office ਜਾਣ ਲਈ ਤਿਆਰ ਹੋਣ ਤੋਂ ਐਨ ਪਹਿਲਾਂ ਹਜ਼ਾਰਾਂ ਮੁਲਾਜ਼ਮਾਂ ਨੂੰ ਆ ਗਈ Mail
NEXT STORY