ਪੁੰਛ - ਜੰਮੂ ਅਤੇ ਕਸ਼ਮੀਰ ’ਚ, ਐਤਵਾਰ ਦੀ ਸਵੇਰ ਨੂੰ, ਪੁੰਛ ਜ਼ਿਲ੍ਹੇ ਦੇ ਇਕ ਪਿੰਡ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਇਕ ਮੁਕਾਬਲਾ ਹੋਇਆ। ਮਿਲੀ ਜਾਣਕਾਰੀ ਮੁਤਾਬਕ ਮੁਕਾਬਲਾ ਹੋਣ ਦਾ ਕਾਰਨ ਇਕ ਵੱਡੇ ਅੱਤਵਾਦੀ ਸੰਗਠਨ ਦਾ ਕਮਾਂਡਰ ਦਾ ਉੱਥੇ ਫਸੇ ਹੋਣ ਦਾ ਸੀ। ਦੱਸ ਦਈਏ ਕਿ ਪੀ.ਟੀਆਈ. ਨੂੰ ਅਧਿਕਾਰੀਆਂ ਨੇ ਦੱਸਿਆ ਕਿ ਉੱਥੋਂ ਦੇ ਇਕ ਦੂਰ-ਦੁਰਾਡੇ ਪਿੰਡ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਇਕ ਖੂਫੀਆ ਸੂਚਨਾ ਦੇ ਆਧਾਰ 'ਤੇ ਪੁਲਸ ਅਤੇ ਫੌਜ ਨੇ ਸ਼ਨੀਵਾਰ ਸ਼ਾਮ ਮੇਂਢਰ ਸਬ-ਡਿਵੀਜ਼ਨ ਦੇ ਗੁਰਸਾਈ ਟਾਪ ਨੇੜੇ ਪਠਾਨਥੀਰ ਇਲਾਕੇ 'ਚ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਅਧਿਕਾਰੀਆਂ ਮੁਤਾਬਕ ਜਦੋਂ ਸਾਂਝੀ ਟੀਮ ਅੱਤਵਾਦੀਆਂ ਦੀ ਭਾਲ ਕਰ ਰਹੀ ਸੀ ਤਾਂ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਜੰਗ ਸ਼ੁਰੂ ਹੋ ਗਈ। ਦੋਵਾਂ ਪਾਸਿਆਂ ਤੋਂ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਇਸ ਦੌਰਾਨ ਇਲਾਕੇ ’ਚ ਵਾਧੂ ਬਲ ਭੇਜੇ ਗਏ ਹਨ।
ਇਹ ਵੀ ਪੜ੍ਹੋ - ਵੱਡਾ ਹਾਦਸਾ: ਤੇਜ਼ ਰਫ਼ਤਾਰ ਸਕਾਰਪੀਓ ਦੀ ਪਿਕਅੱਪ ਨਾਲ ਟੱਕਰ, 4 ਨੌਜਵਾਨਾਂ ਦੀ ਦਰਦਨਾਕ ਮੌਤ
ਇਸ ਦੌਰਾਨ ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਕਿਸ਼ਤਵਾੜ ਦੇ ਡੱਛਨ ਇਲਾਕੇ ’ਚ ਵੀ ਸੁਰੱਖਿਆ ਬਲਾਂ ਦਾ ਤਲਾਸ਼ੀ ਮੁਹਿੰਮ ਜਾਰੀ ਹੈ। ਉਥੇ ਹੀ 13 ਸਤੰਬਰ 2024 ਨੂੰ ਹੋਏ ਮੁਕਾਬਲੇ 'ਚ ਭਾਰਤੀ ਫੌਜ ਦੇ ਦੋ ਜਵਾਨਾਂ ਨੇ ਦੇਸ਼ ਦੇ ਨਾਂ 'ਤੇ ਮਹਾਨ ਕੁਰਬਾਨੀ ਦਿੱਤੀ। ਤਾਜ਼ਾ ਮੁਕਾਬਲੇ ਤੋਂ ਪਹਿਲਾਂ, 14 ਸਤੰਬਰ, 2024 ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ (ਯੂਟੀ) ਦੇ ਬਾਰਾਮੂਲਾ ’ਚ ਸੁਰੱਖਿਆ ਬਲਾਂ ਨਾਲ ਇਕ ਮੁਕਾਬਲੇ ’ਚ ਤਿੰਨ ਅੱਤਵਾਦੀ ਮਾਰੇ ਗਏ ਸਨ। ਇਸ ਮੁਤਾਬਕ ਰਾਸ਼ਟਰੀ ਰਾਈਫਲਜ਼ ਦੇ ਕਮਾਂਡਰ ਬ੍ਰਿਗੇਡੀਅਰ ਸੰਜੇ ਕਨੌਥ ਮੁਤਾਬਕ ਅੱਤਵਾਦੀ ਸਰਗਰਮੀਆਂ ਦੀ ਸੂਚਨਾ 'ਤੇ ਸੁਰੱਖਿਆ ਬਲਾਂ ਨੇ ਉੱਤਰੀ ਕਸ਼ਮੀਰ ਜ਼ਿਲੇ ਦੇ ਪੱਟਨ ਖੇਤਰ ਦੇ ਚੱਕ ਤੱਪਰ ਕ੍ਰਿੜੀ 'ਚ ਤਲਾਸ਼ੀ ਮੁਹਿੰਮ ਚਲਾਈ ਸੀ। ਅੱਤਵਾਦੀਆਂ ਨੇ ਇਕ ਖਾਲੀ ਇਮਾਰਤ ’ਚ ਸਾਡੇ ਜਵਾਨਾਂ 'ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਘੇਰਾਬੰਦੀ ਕੀਤੀ ਗਈ ਅਤੇ ਮੂੰਹਤੋੜ ਜਵਾਬ ਦਿੱਤਾ ਗਿਆ। ਅਧਿਕਾਰੀਆਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਨੂੰ 'ਵੱਡੀ ਸਫਲਤਾ' ਦੱਸਿਆ ਹੈ।
ਇਹ ਵੀ ਪੜ੍ਹੋ - 20 ਸਾਲਾ ਗਰਭਵਤੀ ਵਿਦਿਆਰਥਣ ਨੂੰ HC ਨੇ ਦਿੱਤੀ ਗਰਭਪਾਤ ਕਰਨ ਦੀ ਇਜਾਜ਼ਤ
ਦੱਸ ਦਈਏ ਕਿ ਫੌਜ ਦੇ ਜਵਾਨਾਂ ਨੇ ਸ਼ਨੀਵਾਰ ਨੂੰ ਰਾਜੌਰੀ ਜ਼ਿਲੇ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਹਾਲਾਂਕਿ ਮਿਲੀ ਜਾਣਕਾਰੀ ਮੁਤਾਬਕ ਹਾਦਸੇ 'ਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ ਹੈ ਅਤੇ ਇਕ ਸਿਪਾਹੀ ਵੀ ਜ਼ਖਮੀ ਹੋ ਗਿਆ ਜਦ ਉਹ ਅੱਤਵਾਦੀ ਕੰਟਰੋਲ ਰੇਖਾ ਦੇ ਪਾਰ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਮੁਕਾਬਲਾ ਨੌਸ਼ਹਿਰਾ ਸੈਕਟਰ ਦੇ ਕਲਾਲ ਇਲਾਕੇ 'ਚ ਉਸ ਸਮੇਂ ਹੋਇਆ ਜਦੋਂ ਕੰਟਰੋਲ ਰੇਖਾ 'ਤੇ ਤਾਇਨਾਤ ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਦੇ ਇਕ ਸਮੂਹ ਨੂੰ ਰੋਕਿਆ। ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਯੂਟੀ ’ਚ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਮਹੱਤਵਪੂਰਨ ਪ੍ਰੋਗਰਾਮਾਂ ਦੇ ਮੱਦੇਨਜ਼ਰ ਕਸ਼ਮੀਰ ਘਾਟੀ ’ਚ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਨੂੰ ਨਾਕਾਮ ਕਰਨ ਲਈ "ਇਹ ਆਪ੍ਰੇਸ਼ਨ ਬੜਾ ਅਹਿਮ ਅਤੇ ਸੁਰੱਖਿਆ ਬਲਾਂ ਲਈ ਇਕ ਕਮਾਲ ਦੀ ਸਫਲਤਾ ਹੈ"। ਲਗਭਗ 10 ਸਾਲਾਂ ਬਾਅਦ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਜਾਰੀ ਹੈ। ਦੂਜੇ ਅਤੇ ਤੀਜੇ ਪੜਾਅ ਦੀ ਵੋਟਿੰਗ ਜੰਮੂ ਡਿਵੀਜ਼ਨ ਦੇ ਡੋਡਾ, ਕਿਸ਼ਤਵਾੜ, ਰਾਮਬਨ, ਰਿਆਸੀ, ਪੁੰਛ, ਊਧਮਪੁਰ, ਕਠੂਆ, ਜੰਮੂ ਅਤੇ ਸਾਂਬਾ ਜ਼ਿਲ੍ਹਿਆਂ ’ਚ ਕ੍ਰਮਵਾਰ 25 ਸਤੰਬਰ ਅਤੇ 1 ਅਕਤੂਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ - ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਵੱਡੀ ਰਾਹਤ, ਆਇਆ ਨਵਾਂ ਆਰਡਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੋਣਾਂ ਤੋਂ ਪਹਿਲਾਂ ਜੰਮੂ-ਕਸ਼ਮੀਰ 'ਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅੱਤਵਾਦੀ? ਜਾਣੋ ਕਿਉਂ
NEXT STORY