ਮੁੰਬਈ (ਭਾਸ਼ਾ) - 6 ਸਾਲ ਤੱਕ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਕਮਾਨ ਸੰਭਾਲਣ ਵਾਲੇ ਸ਼ਕਤੀਕਾਂਤ ਦਾਸ ਮੰਗਲਵਾਰ ਨੂੰ ਕੇਂਦਰੀ ਬੈਂਕ ਦੇ 25ਵੇਂ ਗਵਰਨਰ ਦਾ ਆਪਣਾ ਕਾਰਜਕਾਲ ਪੂਰਾ ਕਰ ਕੇ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਗੇ। ਸਰਕਾਰ ਨੇ ਰੈਵੇਨਿਊ ਸੈਕਟਰੀ ਸੰਜੇ ਮਲਹੋਤਰਾ ਨੂੰ ਆਰ. ਬੀ. ਆਈ. ਦਾ ਨਵਾਂ ਗਵਰਨਰ ਨਿਯੁਕਤ ਕੀਤਾ ਹੈ। ਮਲਹੋਤਰਾ ਆਰ. ਬੀ. ਆਈ. ਦੇ 26ਵੇਂ ਗਵਰਨਰ ਹੋਣਗੇ।
ਇਹ ਵੀ ਪੜ੍ਹੋ : ਬੈਂਕ 'ਚ ਲੱਗੀ ਅੱਖ, ਹੋਰ ਖਾਤੇ ਵਿੱਚ ਟਰਾਂਸਫਰ ਹੋਏ 1990 ਕਰੋੜ
ਇਸ ਨਿਯੁਕਤੀ ਦੇ ਨਾਲ ਹੀ ਦਾਸ ਨੂੰ ਆਰ. ਬੀ. ਆਈ. ਗਵਰਨਰ ਦੇ ਤੌਰ ’ਤੇ ਤੀਜਾ ਕਾਰਜਕਾਲ ਮਿਲਣ ਦੀਆਂ ਚਰਚਾਵਾਂ ਰੁਕ ਗਈਆਂ। ਇਸ ਤੋਂ ਪਹਿਲਾਂ ਉਹ ਗਵਰਨਰ ਦੇ ਤੌਰ ’ਤੇ ਦਸੰਬਰ, 2018 ਤੋਂ 3-3 ਸਾਲ ਦੇ 2 ਕਾਰਜਕਾਲ ਬਤੀਤ ਕਰ ਚੁੱਕੇ ਹਨ। ਦਾਸ ਨੂੰ ਉਰਜਿਤ ਪਟੇਲ ਦੇ ਅਚਾਨਕ ਗਵਰਨਰ ਦਾ ਅਹੁਦਾ ਛੱਡਣ ਤੋਂ ਬਾਅਦ ਪਹਿਲੀ ਵਾਰ 12 ਦਸੰਬਰ, 2018 ਨੂੰ ਆਰ. ਬੀ. ਆਈ. ਦੀ ਕਮਾਨ ਸੌਂਪੀ ਗਈ ਸੀ। ਬੀਤੇ 6 ਸਾਲਾਂ ’ਚ ਉਨ੍ਹਾਂ ਨੂੰ ਅਮਰੀਕਾ ਸਥਿਤ ‘ਗਲੋਬਲ ਫਾਇਨਾਂਸ’ ਮੈਗਜ਼ੀਨ ਨੇ ਦੋ ਵਾਰ ਸਰਵੋਤਮ ਕੇਂਦਰੀ ਬੈਂਕਰ ਵੀ ਐਲਾਨਿਆ।
ਇਹ ਵੀ ਪੜ੍ਹੋ : Gpay ਦਾ Blue Tick ਤੁਹਾਨੂੰ ਕਰ ਸਕਦਾ ਹੈ ਕੰਗਾਲ, ਹੈਰਾਨ ਕਰ ਦੇਵੇਗੀ ਤੁਹਾਨੂੰ ਇਹ ਖ਼ਬਰ
ਦਾਸ ਨੇ ਆਰ. ਬੀ. ਆਈ. ਗਵਰਨਰ ਦੇ ਤੌਰ ’ਤੇ ਪਿਛਲੇ ਹਫਤੇ ਮੋਨੇਟਰੀ ਪਾਲਿਸੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ ਦੀ ਪ੍ਰਧਾਨਗੀ ਵੀ ਕੀਤੀ। ਬੈਠਕ ਖਤਮ ਹੋਣ ਤੋਂ ਬਾਅਦ ਦਾਸ ਨੇ ਕਿਹਾ ਸੀ ਕਿ ਪਿਛਲੇ ਕੁਝ ਸਾਲਾਂ ’ਚ ਭਾਰਤੀ ਅਰਥਵਿਵਸਥਾ ਨੇ ਲਗਾਤਾਰ ਉਥਲ-ਪੁਥਲ ਅਤੇ ਝਟਕਿਆਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ ਹੈ।
ਦਾਸ ਨੂੰ ਆਰ. ਬੀ. ਆਈ. ਹੈੱਡਕੁਆਰਟਰ ’ਚ ਆਪਣਾ ਕਾਰਜਭਾਰ ਸੰਭਾਲਣ ਦੇ ਨਾਲ ਹੀ ਸਰਪਲੱਸ ਟਰਾਂਸਫਰ ਦੇ ਮੁੱਦੇ ’ਤੇ ਪੈਦਾ ਹੋਏ ਵਿਵਾਦ ਨੂੰ ਨਿਪਟਾਉਣਾ ਪਿਆ ਸੀ।
ਉਨ੍ਹਾਂ ਨਾ ਸਿਰਫ ਬਾਜ਼ਾਰ ਦੀਆਂ ਚਿੰਤਾਵਾਂ ਨੂੰ ਦੂਰ ਕੀਤਾ, ਸਗੋਂ ਸਰਕਾਰ ਨੂੰ ਸਰਪਲੱਸ ਟਰਾਂਸਫਰ ਨਾਲ ਸਬੰਧਤ ਮੁੱਦਿਆਂ ਨੂੰ ਸਿਆਣਪ ਨਾਲ ਹੱਲ ਵੀ ਕੀਤਾ।
ਇਹ ਵੀ ਪੜ੍ਹੋ : ਬੈਂਕ ਖਾਤੇ 'ਚ ਕੈਸ਼ ਜਮ੍ਹਾਂ ਕਰਵਾਉਣ 'ਤੇ ਲੱਗੇਗਾ ਟੈਕਸ, ਲਾਗੂ ਹੋਇਆ ਨਿਯਮ
ਕੌਣ ਹਨ ਅਹੁਦਾ ਸੰਭਾਲਣ ਵਾਲੇ ਸੰਜੇ ਮਲਹੋਤਰਾ?
ਸੰਜੇ ਮਲਹੋਤਰਾ 1990 ਬੈਚ ਦੇ ਰਾਜਸਥਾਨ ਕੇਡਰ ਦੇ ਆਈ. ਏ. ਐੱਸ. ਅਧਿਕਾਰੀ ਹਨ। ਨਵੰਬਰ 2020 ’ਚ ਆਰ. ਈ. ਸੀ. ਦੇ ਚੇਅਰਮੈਨ ਅਤੇ ਐੱਮ. ਡੀ. ਬਣੇ ਸਨ। ਇਸ ਤੋਂ ਪਹਿਲਾਂ ਉਹ ਊਰਜਾ ਮੰਤਰਾਲਾ ’ਚ ਐਡੀਸ਼ਨਲ ਸੈਕਟਰੀ ਦੇ ਅਹੁਦੇ ’ਤੇ ਵੀ ਕੰਮ ਕਰ ਚੁੱਕੇ ਹਨ।
ਸੰਜੇ ਮਲਹੋਤਰਾ ਨੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਆਈ. ਆਈ. ਟੀ. ਕਾਨਪੁਰ ਤੋਂ ਲਈ ਹੈ। ਉੱਥੇ ਹੀ, ਉਨ੍ਹਾਂ ਨੇ ਪ੍ਰਿੰਸਟਨ ਯੂਨੀਵਰਸਿਟੀ ਤੋਂ ਆਪਣਾ ਮਾਸਟਰਜ਼ ਪੂਰਾ ਕੀਤਾ। ਬੀਤੇ 30 ਸਾਲਾਂ ਤੋਂ ਮਲਹੋਤਰਾ ਪਾਵਰ, ਫਾਈਨਾਂਸ, ਟੈਕਸੇਸ਼ਨ, ਆਈ. ਟੀ. ਅਤੇ ਮਾਈਨਜ਼ ਵਰਗੇ ਵਿਭਾਗਾਂ ’ਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਅਹਿਮ ਖ਼ਬਰ, IRCTC ਦੀ ਵੈੱਬਸਾਈਟ 'ਤੇ ਟਿਕਟਾਂ ਦੀ ਬੁਕਿੰਗ ਹੋਈ ਬੰਦ
ਕਿਉਂ ਸਰਕਾਰ ਦੀ ਪਸੰਦ ਬਣੇ ਮਲਹੋਤਰਾ?
ਰਿਜ਼ਰਵ ਬੈਂਕ ਦਾ ਕੰਮਕਾਜ ਕੇਂਦਰੀ ਬੋਰਡ ਦੇ ਨਿਰਦੇਸ਼ਕ ਵੇਖਦੇ ਹਨ ਅਤੇ ਸੰਜੇ ਮਲਹੋਤਰਾ ਕੋਲ ਇਸ ਦਾ ਤਜਰਬਾ ਹੈ, ਇਸ ਲਈ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਗਵਰਨਰ ਦੇ ਅਹੁਦੇ ’ਤੇ ਨਿਯੁਕਤ ਕੀਤਾ ਹੈ। ਬੋਰਡ ਸਰਕਾਰ ਵੱਲੋਂ ਰਿਜ਼ਰਵ ਬੈਂਕ ਆਫ ਇੰਡੀਆ ਐਕਟ ਦੇ ਤਹਿਤ ਗਠਿਤ ਕੀਤਾ ਜਾਂਦਾ ਹੈ। ਸਰਕਾਰ ਨਿਰਦੇਸ਼ਕਾਂ ਦੀ ਨਿਯੁਕਤੀ ਜਾਂ ਨਾਮਜ਼ਦਗੀ ਕਰਦੀ ਹੈ, ਜੋ ਕਿ 4 ਸਾਲ ਲਈ ਹੁੰਦੀ ਹੈ।
ਬੋਰਡ ਦੇ 2 ਹਿੱਸੇ ਹੁੰਦੇ ਹਨ, ਪਹਿਲਾ ਆਫਿਸ਼ੀਅਲ ਡਾਇਰੈਕਟਰਜ਼, ਜਿਸ ’ਚ ਫੁਲ ਟਾਈਮ ਗਵਰਨਰ ਅਤੇ ਵੱਧ ਤੋਂ ਵੱਧ 4 ਡਿਪਟੀ ਡਾਇਰੈਕਟਰ ਹੁੰਦੇ ਹਨ। ਦੂਜਾ, ਨਾਨ ਆਫਿਸ਼ੀਅਲ ਡਾਇਰੈਕਟਰਜ਼, ਜਿਸ ’ਚ 2 ਸਰਕਾਰੀ ਅਧਿਕਾਰੀਆਂ ਸਮੇਤ ਕੁਲ 10 ਨਿਰਦੇਸ਼ਕਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ। ਹੋਰਨਾਂ ’ਚ 4 ਨਿਰਦੇਸ਼ਕ 4 ਖੇਤਰੀ ਬੋਰਡਾਂ ਤੋਂ ਸ਼ਾਮਲ ਕੀਤੇ ਜਾਂਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਪਾਈਸਜੈੱਟ ’ਚ 2024 ਦੌਰਾਨ ਹੋਈ ਲਗਭਗ 2,000 ਮੁਲਾਜ਼ਮਾਂ ਦੀ ਛਾਂਟੀ, ਵਿੱਤੀ ਸੁਧਾਰ ਤਹਿਤ ਲਿਆ ਫ਼ੈਸਲਾ
NEXT STORY