ਅਗਰਤਲਾ (ਭਾਸ਼ਾ) : ਬੰਗਲਾਦੇਸ਼ ਦੇ ਗੰਗਾਸਾਗਰ ਤੋਂ ਤ੍ਰਿਪੁਰਾ ਦੇ ਨਿਸ਼ਚਿੰਤਪੁਰ ਤੱਕ ਨਵੇਂ ਰੇਲਵੇ ਟ੍ਰੈਕ ’ਤੇ ਤਕਨੀਕੀ ਪ੍ਰੀਖਣ ਵੀਰਵਾਰ ਨੂੰ ਸਫਲਤਾਪੂਰਵਕ ਕੀਤਾ ਗਿਆ, ਜਿਸ ਨਾਲ ਭਾਰਤ ਦੇ ਉੱਤਰ-ਪੂਰਬੀ ਖੇਤਰ ਅਤੇ ਗੁਆਂਢੀ ਦੇਸ਼ ਦਰਮਿਆਨ ਸੰਪਰਕ ਮਜ਼ਬੂਤ ਕਰਨ ਦਾ ਰਾਹ ਪੱਧਰਾ ਹੋ ਗਿਆ। ਇਹ ਰੇਲਵੇ ਲਾਈਨ 6.7 ਕਿਲੋਮੀਟਰ ਲੰਬੀ ਹੈ। ਇਹ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਨੂੰ ਬੰਗਲਾਦੇਸ਼ ਦੇ ਬ੍ਰਾਹਮਣਬਾਰੀਆ ਜ਼ਿਲੇ ਦੇ ਗੰਗਾਸਾਗਰ ਨਾਲ ਜੋੜਨ ਵਾਲੇ 15 ਕਿਲੋਮੀਟਰ ਲੰਬੇ ਰੇਲ ਲਿੰਕ ਦਾ ਹਿੱਸਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਤੇ ਵਪਾਰੀਆਂ ਦੇ ਹੱਕ ਲਈ ਕੇਂਦਰ ਤੁਰੰਤ ਵਾਪਸ ਲਵੇ ‘ਆਪਹੁਦਰਾ’ ਫ਼ੈਸਲਾ : CM ਮਾਨ
ਗੰਗਾਸਾਗਰ ਤੋਂ ਨਿਸ਼ਚਿੰਤਪੁਰ ’ਚ ਜ਼ੀਰੋ ਪੁਆਇੰਟ ਤੱਕ 20 ਮਿੰਟ ਦੀ ਯਾਤਰਾ ਸੁਚਾਰੂ ਰਹੀ ਅਤੇ ਕੋਈ ਮੁਸ਼ਕਲ ਨਹੀਂ ਹੋਈ। ਟਰੇਨ ਦੀ ਰਫ਼ਤਾਰ 30 ਕਿਲੋਮੀਟਰ ਪ੍ਰਤੀ ਘੰਟਾ ਸੀ। ਹੁਣ, ਰੇਲਵੇ ਪਟੜੀ ਟਰੇਨ ਸੇਵਾ ਲਈ ਤਿਆਰ ਹੈ। ਇਹ ਸਰਕਾਰ ਤੈਅ ਕਰੇਗੀ ਕਿ ਨਵੀਂ ਬਣੀਆਂ ਪਟੜੀਆਂ ’ਤੇ ਟਰੇਨ ਸੇਵਾ ਕਦੋਂ ਸ਼ੁਰੂ ਕਰੇਗੀ।
ਇਹ ਵੀ ਪੜ੍ਹੋ : ਕੇਜਰੀਵਾਲ ਦਾ ਵੱਡਾ ਦਾਅਵਾ, ਉਦਯੋਗਿਕ ਸੈਕਟਰ ’ਚ ਸਿਰਫ਼ ਪੰਜਾਬੀ ਹੀ ਤੋੜ ਸਕਦੇ ਨੇ ਚੀਨ ਦੀ ਇਜਾਰੇਦਾਰੀ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਦੀ ਤ੍ਰਾਸਦੀ ਨੂੰ ਲੈ ਕੇ ਪ੍ਰਿਯੰਕਾ ਨੇ ਲਿਖੀ PM ਮੋਦੀ ਨੂੰ ਚਿੱਠੀ, ਕੀਤੀ ਇਹ ਮੰਗ
NEXT STORY