ਦਿੱਲੀ – ਉੱਤਰ-ਪੱਛਮੀ ਭਾਰਤ 'ਚ ਘੱਟੇ-ਮਿੱਟੀ ਵਾਲੀ ਹਨੇਰੀ ਆਉਣ ਕਾਰਨ ਦਿੱਲੀ ਞਚ ਹਵਾ ਦੀ ਗੁਣਵੱਤਾ ਬੁੱਧਵਾਰ ਨੂੰ 'ਬਹੁਤ ਖਰਾਬ' ਹੋ ਗਈ। ਇਸ ਦੇ ਹੋਰ ਜ਼ਿਆਦਾ ਖਰਾਬ ਹੋ ਕੇ 'ਗੰਭੀਰ ਸ਼੍ਰੇਣੀ' 'ਚ ਪਹੁੰਚਣ ਦਾ ਖਤਰਾ ਹੈ। ਸਰਕਾਰ ਵਲੋਂ ਸੰਚਾਲਿਤ 'ਸਫਰ' ਨੇ ਇਹ ਜਾਣਕਾਰੀ ਦਿੱਤੀ।
ਹਵਾ ਦੀ ਗੁਣਵੱਤਾ ਅਤੇ ਮੌਸਮ ਦੀ ਸੰਭਾਵਨਾ 'ਤੇ ਖੋਜ ਪ੍ਰਣਾਲੀ (ਸਫਰ) ਮੁਤਾਬਕ ਹਵਾ ਦੀ ਗੁਣਵੱਤਾ ਸੂਚਕ ਅੰਕ (ਏ. ਕਿਊ. ਆਈ.) ਬੁੱਧਵਾਰ ਨੂੰ 341 'ਤੇ ਸੀ ਜੋ 'ਬਹੁਤ ਖਰਾਬ ਸ਼੍ਰੇਣੀ' 'ਚ ਆਉਂਦਾ ਹੈ। 0 ਤੋਂ 50 ਦਰਮਿਆਨ ਹਵਾ ਗੁਣਵੱਤਾ ਸੂਚਕ ਅੰਕ ਨੂੰ 'ਅੱਛਾ', 51 ਤੋਂ 100 ਦੇ ਦਰਮਿਆਨ 'ਤਸੱਲੀਬਖਸ਼', 101 ਤੋਂ 200 ਦੇ ਵਿਚਾਲੇ 'ਦਰਮਿਆਨਾ', 201 ਤੋਂ 300 ਦੇ ਦਰਮਿਆਨ 'ਖਰਾਬ', 301 ਤੋਂ 400 ਦੇ ਦਰਮਿਆਨ 'ਬਹੁਤ ਖਰਾਬ' ਅਤੇ 401 ਤੋਂ 500 ਦੇ ਵਿਚਾਲੇ 'ਗੰਭੀਰ ਸ਼੍ਰੇਣੀ' ਦਾ ਮੰਨਿਆ ਜਾਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਅਨੁਸਾਰ ਰਾਸ਼ਟਰੀ ਰਾਜਧਾਨੀ 'ਚ ਏ. ਕਿਊ. ਆਈ. 339 ਦਰਜ ਕੀਤਾ ਗਿਆ। 'ਸਫਰ' ਦੇ ਇਕ ਵਿਗਿਆਨੀ ਗੁਫਰਾਨ ਬੇਗ ਨੇ ਕਿਹਾ ਕਿ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਉੱਤਰੀ ਗੁਜਰਾਤ ਸਮੇਤ ਉੱਤਰ ਪੱਛਮੀ ਭਾਰਤ 'ਚ ਅੱਜ ਰਾਤ ਹਨੇਰੀ ਆਵੇਗੀ। ਉਨ੍ਹਾਂ ਕਿਹਾ,''ਦਿੱਲੀ ਹੁਣ ਹਨੇਰੀ ਦੀ ਲਪੇਟ 'ਚ ਹੈ। ਅੱਜ ਅਤੇ ਕੱਲ ਹਵਾ ਦੀ ਗੁਣਵੱਤਾ 'ਚ ਗਿਰਾਵਟ ਦਾ ਖਦਸ਼ਾ ਹੈ। ਅੱਜ ਦੇਰ ਰਾਤ ਹਵਾ ਦੀ ਗੁਣਵੱਤਾ ਦਾ ਗੰਭੀਰ ਸ਼੍ਰੇਣੀ 'ਚ ਪਹੁੰਚਣ ਦਾ ਖਦਸ਼ਾ ਹੈ ਅਤੇ 10 ਮਈ ਤੱਕ ਇਹੀ ਸਥਿਤੀ ਜਾਰੀ ਰਹੇਗੀ।''
ਸਮ੍ਰਿਤੀ ਈਰਾਨੀ ਦੇ ਪਿਤਾ ਮੇਦਾਂਤਾ ਹਸਪਤਾਲ 'ਚ ਦਾਖਲ
NEXT STORY