ਨਵੀਂ ਦਿੱਲੀ — ਸਾਬਕਾ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਜਪਾ ਰਾਹੁਲ ਗਾਂਧੀ ਦਾ 'ਮਜ਼ਾਕ ਉਡਾਉਣ 'ਚ ਬਹੁਤ ਹੱਦ ਤਕ ਸਫਲ ਰਹੀ' ਪਰ ਇਹ ਤਰੀਕਾ ਹੁਣ ਕਾਰਗਰ ਨਹੀਂ ਰਿਹਾ ਕਿਉਂਕਿ ਲੋਕ ਕਾਂਗਰਸ ਦੇ ਉਪ ਪ੍ਰਧਾਨ ਨੂੰ ਹੁਣ 'ਪ੍ਰਭਾਵੀ ਵਿਰੋਧੀ' ਦੇ ਤੌਰ 'ਤੇ ਦੇਖ ਰਹੇ ਹਨ। 'ਭਾਸ਼ਾ' ਨਾਲ ਇਕ ਇੰਟਰਵਿਊ 'ਚ ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ 'ਚ ਸਮੁੱਚੇ ਝਰੋਖੇ 'ਚ 'ਬਹੁਤ ਸਪੱਸ਼ਟ ਫਰਕ' ਆਇਆ ਹੈ ਅਤੇ ਲੋਕ ਨਰਿੰਦਰ ਮੋਦੀ ਦੀ ਸਰਕਾਰ ਦੀ ਕਾਰਜ-ਪ੍ਰਣਾਲੀ ਨੂੰ ਲੈ ਕੇ ਆਪਣਾ ਰੋਸ ਜ਼ਾਹਰ ਕਰ ਰਹੇ ਹਨ। ਤਿਰੂਵਨੰਤਪੁਰਮ ਤੋਂ ਲੋਕ ਸਭਾ ਦੇ ਮੈਂਬਰ ਨੇ ਕਿਹਾ ਕਿ ਲੋਕ ਕਾਂਗਰਸ ਨੂੰ ਭਾਜਪਾ ਦੇ ਢੁਕਵੇਂ ਬਦਲ ਦੇ ਤੌਰ 'ਤੇ ਦੇਖਣਾ ਚਾਹੁੰਦੇ ਹਨ।
ਨੋਟਬੰਦੀ ਅਤੇ ਜੀ. ਐੱਸ. ਟੀ . ਦੇ ਬਾਵਜੂਦ ਅਰਥਵਿਵਸਥਾ ਸਹੀ ਦਿਸ਼ਾ 'ਚ : ਮੋਦੀ
NEXT STORY