ਬਾਂਦਾ— ਉਤਰ ਪ੍ਰਦੇਸ਼ ਦੇ ਬਾਂਦਾ 'ਚ ਇਕ ਬ੍ਰਾਹਮਣ ਪਰਿਵਾਰ ਨੂੰ ਇਸਲਾਮ ਕਬੂਲ ਕਰਨਾ ਭਾਰੀ ਪੈ ਰਿਹਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਤੋਂ ਗੁਆਂਢੀਆਂ ਨੂੰ ਪਤਾ ਚੱਲਿਆ ਹੈ ਕਿ ਉਨ੍ਹਾਂ ਨੇ ਇਸਲਾਮ ਧਰਮ ਕਬੂਲਿਆ ਹੈ, ਉਦੋਂ ਤੋਂ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਗੁਆਂਢੀਆਂ ਨੇ ਉਨ੍ਹਾਂ ਦੇ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਪਰਿਵਾਰ ਨੇ ਇਸ ਮਾਮਲੇ 'ਚ ਐਸ.ਡੀ.ਐਮ ਬਬੇਰੂ ਨੂੰ ਬੇਨਤੀ ਪੱਤਰ ਸੌਂਪਿਆ ਹੈ।
ਜਾਣਕਾਰੀ ਮੁਤਾਬਕ ਵਿਆਹ ਦੇ ਬਾਅਦ ਘਨਸ਼ਾਮ ਅਤੇ ਪਤਨੀ ਕਾਲਿੰਦੀ ਨੂੰ ਪਰਿਵਾਰ ਵਾਲਿਆਂ ਨੇ ਕੱਢ ਦਿੱਤਾ ਸੀ। ਇਸ ਸਮੇਂ ਘਨਸ਼ਾਮ ਇਕ ਮੁਸਲਿਮ ਬਾਬੇ ਨਾਲ ਸੰਪਰਕ 'ਚ ਆਇਆ ਅਤੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਇਸਲਾਮ ਕਬੂਲਿਆ। ਘਨਸ਼ਾਮ ਸ਼ੁਕਲਾ ਨੇ 2011 'ਚ ਇਸਲਾਮ ਕਬੂਲ ਕਰ ਲਿਆ ਸੀ ਜਦਕਿ ਉਸ ਦੀ ਪਤਨੀ ਨੇ 2013 'ਚ ਇਸਲਾਮ ਧਰਮ ਨੂੰ ਅਪਨਾਇਆ। ਕਾਲਿੰਦੀ ਨੇ ਕਿਹਾ ਕਿ ਪਹਿਲੇ ਲੋਕ ਉਨ੍ਹਾਂ ਦੇ ਧਰਮ ਪਰਿਵਰਤਨ ਦੇ ਬਾਰੇ 'ਚ ਨਹੀਂ ਜਾਣਦੇ ਸਨ ਪਰ ਜਦੋਂ ਤੋਂ ਉਨ੍ਹਾਂ ਨੂੰ ਇਸ ਬਾਰੇ 'ਚ ਪਤਾ ਚੱਲਿਆ ਹੈ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਘਨਸ਼ਾਮ ਸ਼ੁਕਲਾ ਨੇ ਨਵੀਂ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਂਦਾ ਸੀ ਪਰ ਜਦੋਂ ਤੋਂ ਨਵੀਂ ਸਰਕਾਰ ਬਣੀ ਹੈ ਲੋਕ ਉਨ੍ਹਾਂ ਨੂੰ ਜ਼ਿਆਦਾ ਪਰੇਸ਼ਾਨ ਕਰਨ ਲੱਗੇ ਹਨ। ਦੋਸ਼ਾਂ ਦੀ ਜਾਂਚ ਲਈ ਬਬੇਰੂ ਐਸ.ਡੀ.ਐਮ ਅਵਧੇਸ਼ ਕੁਮਾਰ ਪੁਲਸ ਬਲ ਦੇ ਨਾਲ ਘਨਸ਼ਾਮ ਸ਼ੁਕਲਾ ਦੇ ਘਰ ਪੁੱਜੇ ਅਤੇ ਪਰਿਵਾਰ ਦਾ ਬਿਆਨ ਦਰਜ ਕੀਤਾ ਹੈ।
ਹਾਰਦਿਕ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ
NEXT STORY