ਮੋਰਨੀ/ਚੰਡੀਗੜ੍ਹ (ਅਨਿਲ) : ਲੁਧਿਆਣਾ ਤੋਂ ਮੋਰਨੀ ਘੁੰਮਣ ਆਏ ਸਕੂਲੀ ਵਿਦਿਆਰਥੀਆਂ ਦੀ ਭਰੀ ਬੱਸ ਦੇ ਮੋਰਨੀ ਦੇ ਟਿੱਕਰਤਾਲ 'ਚ ਬਰੇਕ ਫੇਲ੍ਹ ਹੋ ਗਏ, ਜਿਸ ਕਾਰਨ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ 'ਚ 7 ਵਿਦਿਆਰਥੀ ਅਤੇ 2 ਅਧਿਆਪਕ ਜ਼ਖ਼ਮੀ ਹੋ ਗਏ। ਮੌਕੇ ’ਤੇ ਸਥਾਨਕ ਪਿੰਡ ਵਾਸੀਆਂ ਅਤੇ ਡਾਇਲ 112 ਸਮੇਤ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਟੀਮ ਨੇ ਵਿਦਿਆਰਥੀਆਂ ਨੂੰ ਬੱਸ 'ਚੋਂ ਬਾਹਰ ਕੱਢ ਕੇ ਐਂਬੂਲੈਂਸ ਦੀ ਮਦਦ ਨਾਲ ਮੋਰਨੀ ਦੇ ਸਿਹਤ ਕੇਂਦਰ ਪਹੁੰਚਾਇਆ।
ਇਹ ਵੀ ਪੜ੍ਹੋ : Breaking : ਪੰਜਾਬ ਦਾ ਇਹ Highway ਅੱਜ ਰਹੇਗਾ ਬੰਦ, ਘਰੋਂ ਨਿਕਲਣ ਤੋਂ ਪਹਿਲਾਂ ਜ਼ਰਾ ਮਾਰ ਲਓ ਇਕ ਝਾਤ

ਜਾਣਕਾਰੀ ਅਨੁਸਾਰ ਲੁਧਿਆਣਾ ਦੇ ਮੁੱਲਾਂਪੁਰ ਦੇ ਗੁਰੂ ਨਾਨਕ ਵਿੱਦਿਆਲਿਆ ਦੀ ਸਕੂਲ ਬੱਸ ਜਦੋਂ ਵਿਦਿਆਰਥੀਆਂ ਨੂੰ ਲੈ ਕੇ ਮੋਰਨੀ ਤੋਂ ਟਿੱਕਰਤਾਲ ਵੱਲ ਜਾ ਰਹੀ ਸੀ ਤਾਂ ਇਸ ਦੀ ਬਰੇਕ ਫੇਲ੍ਹ ਹੋ ਗਈ ਪਰ ਡਰਾਈਵਰ ਦੀ ਸਿਆਣਪ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਬੱਸ ਕੰਟਰੋਲ ਗੁਆ ਬੈਠੀ ਦੇਖ ਡਰਾਈਵਰ ਨੇ ਬੱਸ ਨੂੰ ਪਹਾੜੀ ਨੇੜੇ ਰੋਕ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਐਂਬੂਲੈਂਸ ਸੇਵਾਵਾਂ ਨੂੰ ਲੈ ਕੇ ਵੱਡੀ ਖ਼ਬਰ, ਇਸ ਤਾਰੀਖ਼ ਲਈ ਦਿੱਤੀ ਗਈ ਚਿਤਾਵਨੀ

ਹਾਦਸੇ 'ਚ ਇਕ ਅਧਿਆਪਕਾ ਵਨੀਤਾ ਜੈਨ ਅਤੇ ਗੀਤਾ ਦੀਆਂ ਬਾਹਾਂ ਫਰੈਕਚਰ ਹੋ ਗਈਆਂ, ਜਦੋਂ ਕਿ ਦਲਦੀਪ, ਪ੍ਰਨੀਤ, ਸੁਖਦੀਪ, ਹਰਮਜੀਤ, ਲਵਨੀਤ, ਗੁਰਪਿੰਦਰ ਆਦਿ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਬਾਅਦ 'ਚ ਪੰਚਕੂਲਾ ਰੈਫ਼ਰ ਕਰ ਦਿੱਤਾ ਗਿਆ। ਪੁਲਸ ਦੇ ਆਉਣ ਤੋਂ ਪਹਿਲਾਂ ਹੀ ਮੋਰਨੀ ਦੇ ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਬੱਸ ਵਿਚੋਂ ਬਾਹਰ ਕੱਢ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜੇਕਰ ਡਰਾਈਵਰ ਨੇ ਸਾਵਧਾਨੀ ਨਾ ਦਿਖਾਈ ਹੁੰਦੀ ਤਾਂ ਹਾਦਸਾ ਭਿਆਨਕ ਹੋ ਸਕਦਾ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ 'ਚ ਸੰਘਣੀ ਧੁੰਦ ਕਾਰਨ ਸ਼੍ਰੀਨਗਰ 'ਚ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ
NEXT STORY